ਚ੍ਰਚਿਤ ਖਬਰਾਂ
12ਵੀਂ 'ਚੋਂ ਕੋਲਕਾਤਾ ਦੀ ਅਨੰਨਯਾ ਮੈਤੀ ਪਹਿਲੇ ਸਥਾਨ 'ਤੇ

ਨਵੀਂ ਦਿੱਲੀ, 29 ਮਈ : ਕੌਂਸਲ ਫ਼ਾਰ ਦਾ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜ਼ਾਮੀਨੇਸ਼ਨ (ਸੀ.ਆਈ.ਐਸ.ਸੀ.ਈ.) ਵਲੋਂ ਅੱਜ ਐਲਾਨੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿਚ ਆਮ ਵਾਂਗ ਲੜਕੀਆਂ ਚੜ੍ਹਤ ਬਰਕਰਾਰ ਰਹੀ। 12ਵੀਂ ਵਿਚੋਂ 96.47 ਫ਼ੀ ਸਦੀ ਅਤੇ 10ਵੀਂ ਵਿਚੋਂ 98.53 ਫ਼ੀ ਸਦੀ ਵਿਦਿਆਰਥੀ ਸਫ਼ਲ ਰਹੇ।

ਮੋਦੀ ਚਾਰ ਦੇਸ਼ਾਂ ਦੀ ਯਾਤਰਾ 'ਤੇ ਰਵਾਨਾ

ਨਵੀਂ ਦਿੱਲੀ, 29 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ, ਸਪੇਨ, ਰੂਸ ਅਤੇ ਫ਼ਰਾਂਸ ਦੀ ਚਾਰ ਦਿਨਾ ਯਾਤਰਾ 'ਤੇ ਅੱਜ ਰਵਾਨਾ ਹੋ ਗਏ। ਇਸ ਯਾਤਰਾ ਦਾ ਮਕਸਦ ਇਨ੍ਹਾਂ ਮੁਲਕਾਂ ਨਾਲ ਭਾਰਤ ਦੀਆਂ ਆਰਥਕ ਸਰਗਰਮੀਆਂ ਨੂੰ ਵਧਾਉਣਾ ਅਤੇ ਨਿਵੇਸ਼ ਲਈ ਆਕਰਸ਼ਤ ਕਰਨਾ ਹੈ।

ਮੇਰੇ ਪਰਵਾਰ ਵਿਚੋਂ ਕਿਸੇ ਨੇ ਸਕੱਤਰਾਂ 'ਤੇ ਆਧਾਰਤ ਬੋਰਡ ਨੂੰ ਪ੍ਰਭਾਵਤ ਨਹੀਂ ਕੀਤਾ : ਚਿਦਾਂਬਰਮ

ਨਵੀਂ ਦਿੱਲੀ, 29 ਮਈ : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਅੱਜ ਕਿਹਾ ਕਿ ਇਹ ਕਹਿਣਾ ਹਾਸੋਹੀਣਾ ਹੋਵੇਗਾ ਕਿ ਉਨ੍ਹਾਂ ਦੇ ਕਿਸੇ ਪਰਵਾਰਕ ਮੈਂਬਰ ਨੇ ਕੇਂਦਰ ਸਰਕਾਰ ਦੇ ਛੇ ਸਕੱਤਰਾਂ ਵਾਲੇ ਵਿਦੇਸ਼ ਨਿਵੇਸ਼ ਬੋਰਡ (ਐਫ਼.ਆਈ.ਪੀ.ਬੀ.) ਨੂੰ ਪ੍ਰਭਾਵਤ ਕੀਤਾ।

ਵੀਰਭਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 29 ਮਈ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਨੂੰ ਅੱਜ ਇਕ ਵਿਸ਼ੇਸ਼ ਅਦਾਲਤ ਨੇ ਆਮਦਨ ਤੋਂ ਵਧੇਰੇ ਜਾਇਦਾਦ ਦੇ ਮਾਮਲੇ ਵਿਚ ਜ਼ਮਾਨਤ ਦੇ ਦਿਤੀ। ਵਿਸ਼ੇਸ਼ ਜੱਜ ਵੀਰੇਂਦਰ ਕੁਮਾਰ ਗੋਇਲ ਨੇ ਇਕ-ਇਕ ਲੱਖ ਰੁਪਏ ਦੇ ਨਿਜੀ ਮੁਚਲਕੇ ਅਤੇ ਐਨੀ ਹੀ ਰਕਮ ਦੇ ਜ਼ਮਾਨਤ ਰਕਮ 'ਤੇ ਜ਼ਮਾਨਤ ਦੇਣ ਦੇ ਹੁਕਮ ਦਿਤੇ।

ਵਿਰੋਧੀ ਪਾਰਟੀਆਂ ਨਾਲ ਸਿਆਸੀ ਦੁਸ਼ਮਣ ਵਾਲਾ ਸਲੂਕ ਕਰ ਰਹੀ ਹੈ ਕੇਂਦਰ ਸਰਕਾਰ : ਮਾਇਆਵਤੀ

ਲਖਨਊ, 29 ਮਈ : ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ ਨੇ ਅੱਜ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਵਿਰੋਧੀ ਪਾਰਟੀਆਂ ਨਾਲ ਸਿਆਸੀ ਦੁਸ਼ਮਣ ਵਾਲਾ ਸਲੂਕ ਕਰ ਰਹੀ ਹੈ।

ਮਾਉਵਾਦੀ ਆਗੂਆਂ ਨੇ ਭਾਜਪਾ ਅਤੇ ਸੰਘ ਨੂੰ ਨਕਸਲੀ ਅੰਦੋਲਨ ਦਾ ਨਵਾਂ ਦੁਸ਼ਮਣ ਦਸਿਆ

ਕੋਲਕਾਤਾ, 29 ਮਈ : ਭਾਵੇਂ ਉਹ ਜਾਤ-ਪਾਤ ਮੁਕਤ ਸਮਾਜ ਦੀ ਸਿਰਜਣਾ ਕਰਨ ਵਿਚ ਅਸਫ਼ਲ ਰਹੇ ਅਤੇ ਭਾਵੇਂ ਉਨ੍ਹਾਂ ਦਾ ਚਰਚਿਤ ਨਾਹਰਾ (ਚੀਨ ਦਾ ਮੁਖੀ ਹੈ ਸਾਡਾ ਮੁਖੀ) ਹੁਣ ਸੁਣਾਈ ਨਹੀਂ ਦਿੰਦਾ ਪਰ ਨਕਸਲੀ ਅੰਦੋਲਨ ਦੇ ਮੰਨੇ-ਪ੍ਰਮੰਨੇ ਨੇਤਾਵਾਂ ਦਾ ਕਹਿਣਾ ਹੈ ਕਿ ਨਕਸਲੀਆਂ ਦੇ ਅਸੂਲ ਅਤੇ ਸੰਘਰਸ਼ ਅਜੇ ਵੀ ਹੋਂਦ ਵਿਚ ਹਨ।

ਨਕਸਲੀਆਂ ਨੇ ਝਾਰਖੰਡ ਵਿਚ ਰੇਲ ਦੀ ਪਟੜੀ ਉਡਾਈ

ਗਿਰਡੀਹ, 29 ਮਈ : ਨਕਸਲੀਆਂ ਨੇ ਅੱਜ ਹਾਵੜਾ-ਨਵੀਂ ਦਿੱਲੀ ਗਰੈਂਡ ਕਾਰਡ ਸੈਕਸ਼ਨ ਵਿਚ ਧਮਾਕਾ ਕਰਦਿਆਂ ਰੇਲ ਦੀ ਪਟੜੀ ਉਡਾ ਕੇ ਝਾਰਖੰਡ ਵਿਚ ਇਕ ਦਿਨਾ ਬੰਦ ਦੀ ਸ਼ੁਰੂਆਤ ਕੀਤੀ। ਪਟੜੀ ਨੂੰ ਨੁਕਸਾਨ ਪੁੱਜਣ ਕਾਰਨ ਰਾਜਧਾਨੀ ਐਕਸਪ੍ਰੈਸ ਸਮੇਤ ਕਈ ਰੇਲ ਗੱਡੀਆਂ ਪ੍ਰਭਾਵਤ ਹੋਈਆਂ।

ਰਾਣਾ ਗੁਰਜੀਤ ਵਿਰੁਧ ਹੋਵੇਗੀ ਜਾਂਚ

ਚੰਡੀਗੜ੍ਹ, 29 ਮਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਵਿਚ ਰੇਤ ਦੀਆਂ ਖੱਡਾਂ ਨੀਲਾਮ ਕਰਨ ਲਈ ਬੀਤੀ 19 ਮਈ ਨੂੰ ਹੋਈ ਬੋਲੀ ਵਿਚ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਾਨਸਾਮੇ ਵਲੋਂ 26.51 ਕਰੋੜ ਰੁਪਏ ਵਿਚ ਪਿੰਡ ਸੈਦਪੁਰ ਖੁਰਦ ਦੀ ਖੱਡ ਹਾਸਲ ਕਰਨ ਦਾ ਮਾਮਲਾ ਗਰਮਾਉਣ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਨਿਆਇਕ ਜਾਂਚ ਦੇ ਹੁਕਮ ਦਿਤੇ ਹਨ।

ਜਗਤੇਸ਼ਵਰ ਸਿੰਘ ਨੇ ਨੈਸ਼ਨਲ ਆਰਮ-ਰੈਸਲਿੰਗ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗ਼ਾ ਜਿਤਿਆ

ਚੰਡੀਗੜ੍ਹ, 29 ਮਈ (ਸਪੋਕਸਮੈਨ ਸਮਾਚਾਰ ਸੇਵਾ): ਇੰਡੀਅਨ ਆਰਮ-ਰੈਸਲਿੰਗ ਫ਼ੈਡਰੇਸ਼ਨ ਵਲੋਂ ਬੀਤੇ ਦਿਨ ਨਵੀਂ ਦਿੱਲੀ ਵਿਖੇ ਕਰਵਾਈ 41ਵੀਂ ਨੈਸ਼ਨਲ ਆਰਮ-ਰੈਸਲਿੰਗ ਚੈਂਪੀਅਨਸ਼ਿਪ-2017 ਦੌਰਾਨ ਪੰਜਾਬ ਦੇ ਜਗਤੇਸ਼ਰ ਸਿੰਘ ਖੋਸਾ ਨੇ 90 ਕਿਲੋ ਭਾਰ ਵਰਗ ਵਿਚ ਸੋਨੇ ਦਾ ਤਮਗ਼ਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ।

ਮੋਦੀ ਸਰਕਾਰ ਨੇ ਯੂ.ਪੀ.ਏ. ਦੀਆਂ ਯੋਜਨਾਵਾਂ ਦਾ ਉਦਘਾਟਨ ਕਰਨ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ : ਸ਼ਿਵ ਸੈਨਾ

ਮੁੰਬਈ, 29 ਮਈ : ਭਾਜਪਾ ਦੀ ਸੱਭ ਤੋਂ ਵੱਡੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਸਾਬਕਾ ਯੂ.ਪੀ.ਏ. ਸਰਕਾਰ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਨਾਮ ਬਦਲਣ ਜਾਂ ਉਦਘਾਟਨ ਕਰਨ ਦਾ ਕੰਮ ਹੀ ਕੀਤਾ ਹੈ ਅਤੇ ਪਿਛਲੇ ਤਿੰਨ ਸਾਲ ਦੇ ਰਾਜ ਵਿਚ ਨੋਟਬੰਦੀ ਨੂੰ ਛੱਡ ਕੇ ਕੋਈ ਪ੍ਰਾਪਤੀ ਨਹੀਂ ਕੀਤੀ।

ਬਿਹਾਰ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ 29 ਮੌਤਾਂ

ਪਟਨਾ, 29 ਮਈ : ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤੂਫ਼ਾਨ, ਬਾਰਸ਼ ਅਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿਚ ਘਟੋ-ਘੱਟ 29 ਜਣਿਆਂ ਦੀ ਮੌਤ ਹੋ ਗਈ।  ਆਫ਼ਤ ਪ੍ਰਬੰਧਨ ਵਿਭਾਗ ਦੇ ਅਪਰ ਸਕੱਤਰ ਅਨਿਰੁਧ ਕੁਮਾਰ ਨੇ ਦਸਿਆ ਕਿ ਸੂਬੇ ਦੇ 9 ਜ਼ਿਲ੍ਹਿਆਂ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਸੱਭ ਤੋਂ ਵੱਧ ਮੌਤਾਂ ਹੋਈਆਂ ਜਦਕਿ ਤੂਫ਼ਾਨ ਅਤੇ ਬਾਰਸ਼ ਵੀ ਮੌਤ ਦਾ ਕਾਰਨ ਬਣੇ। ਉਨ੍ਹਾਂ ਦਸਿਆ ਕਿ ਪੰਜ ਜਣਿਆਂ ਦੀ ਮੌਤ ਦੀਵਾਰ ਡਿੱਗਣ ਕਾਰਨ ਹੋਈ ਜਦਕਿ ਬਾਕੀ ਮੌਤਾਂ ਲਈ ਅਸਮਾਨੀ ਬਿਜਲੀ ਹੀ ਜ਼ਿੰਮੇਵਾਰ ਰਹੀ।

ਕਾਂਗਰਸੀ ਵਰਕਰਾਂ ਨੇ ਰੋਸ ਵਜੋਂ ਸ਼ਰੇਆਮ ਵੱਢ ਦਿਤਾ ਸਾਨ੍ਹ

ਥਿਰੂਵਨੰਤਪੁਰਮ, 29 ਮਈ : ਗਊ ਮਾਸ 'ਤੇ ਪਾਬੰਦੀ ਦੇ ਵਿਰੋਧ ਵਿਚ ਕੇਰਲ ਦੇ ਯੂਥ ਕਾਂਗਰਸੀਆਂ ਨੇ ਸ਼ਰੇਆਮ ਸਾਨ੍ਹ ਵੱਢ ਦਿਤਾ। ਕੰਨੂਰ ਪੁਲਿਸ ਨੇ ਯੂਥ ਕਾਂਗਰਸ ਦੇ ਕਾਰਕੁਨਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਉਧਰ ਕਾਂਗਰਸ ਹਾਈ ਕਮਾਨ ਨੇ ਜ਼ਿੰਮੇਵਾਰ ਯੂਥ ਕਾਂਗਰਸੀਆਂ ਨੂੰ ਮੁਅੱਤਲ ਕਰ ਦਿਤਾ। ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

12345678910...
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman