ਤਾਜ਼ਾ ਖਬਰਾਂ
ਪਾਠ-ਪੁਸਤਕਾਂ ਸਿਖਿਆ ਬੋਰਡ ਦੀ ਵੈੱਬਸਾਈਟ 'ਤੇ ਆਨ-ਲਾਈਨ ਮੁਹਈਆ ਕਰਵਾਈਆਂ ਜਾਣਗੀਆਂਚੰਡੀਗੜ੍ਹ, 25 ਮਾਰਚ (ਨੀਲ) : ਪੰਜਾਬ ਸਰਕਾਰ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਪਹਿਲੀ ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੇ ਨਵੇਂ ਵਿਦਿਅਕ ਸੈਸ਼ਨ 'ਚ ਸਕੂਲੀ ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਨੂੰ ਸਮੇਂ ਸਿਰ ਅਤੇ ਵੱਧ ਤੋਂ ਵੱਧ ਪੁਸਤਕਾਂ ਨੂੰ ਬੋਰਡ ਦੀ ਵੈੱਬਸਾਈਟ 'ਤੇ ਆਨ-ਲਾਈਨ ਮੁਹਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਹਾਰ ਦੇ ਸਦਮੇ ਵਿਚੋਂ ਬਾਹਰ ਨਹੀਂ ਨਿਕਲ ਰਹੀ ਆਮ ਆਦਮੀ ਪਾਰਟੀਬਠਿੰਡਾ (ਦਿਹਾਤੀ), 25 ਮਾਰਚ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਦੇ ਚੋਣ ਮੈਦਾਨ ਵਿਚ ਤੀਜੀ ਧਿਰ ਬਣ ਕੇ ਪਿੱਛੇ ਰਹਿ ਜਾਣ ਦੇ ਬਾਵਜੂਦ ਅਕਾਲੀ ਦਲ ਦੇ ਵਰਕਰਾਂ ਦੇ ਚਿਹਰਿਆਂ ਤੋਂ ਮਾਯੂਸੀ ਦੂਰ ਕਰਨ ਲਈ ਹਾਰ ਦੇ ਦੋ ਹਫ਼ਤਿਆਂ ਬਾਅਦ ਹੀ ਸਰਗਰਮ ਸਿਆਸਤ ਅੰਦਰ ਕੁੱਦਣ ਦੇ ਫ਼ੈਸਲੇ ਨੇ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ 'ਤੇ ਹਾਸ਼ੀਏ ਉਪਰ ਧੱਕਣ ਦੀ ਪਹਿਲ ਕਰ ਦਿਤੀ ਹੈ।

ਜਬਲਪੁਰ ਦੇ ਅਸਲਾ ਕਾਰਖ਼ਾਨੇ ਵਿਚ 30 ਤੋਂ ਵੱਧ ਧਮਾਕੇ, 20 ਜ਼ਖ਼ਮੀਜਬਲਪੁਰ, 25 ਮਾਰਚ : ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਸਥਿਤ ਅਸਲਾ ਕਾਰਖ਼ਾਨੇ ਵਿਚ 30 ਤੋਂ ਵੱਧ ਧਮਾਕਿਆਂ 'ਚ ਘੱਟੋ-ਘੱਟ 20 ਜਣੇ ਜ਼ਖ਼ਮੀ ਹੋ ਗਏ। ਖਮਰੀਆ ਅਸਲਾ ਫ਼ੈਕਟਰੀ ਵਿਚ ਧਮਾਕਿਆਂ ਕਾਰਨ ਲੱਗੀ ਅੱਗ ਨੂੰ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ 50 ਗੱਡੀਆਂ ਪਹੁੰਚ ਗਈਆਂ ਜਦਕਿ ਕੁੱਝ ਲੋਕਾਂ ਦੇ ਮਲਬੇ ਹੇਠ ਦਬੇ ਹੋਣ ਦੀ ਸ਼ੰਕਾ ਜ਼ਾਹਰ ਕੀਤਾ ਗਿਆ ਹੈ।

ਅਕਾਲੀ-ਭਾਜਪਾ ਸਰਕਾਰ ਵਲੋਂ ਭਰਤੀ ਕੀਤੇ ਨਵੇਂ ਪੁਲੀਸ ਮੁਲਾਜ਼ਮ ਤਨਖ਼ਾਹ ਤੋਂ ਵਾਂਝੇਫ਼ਤਹਿਗੜ੍ਹ ਸਾਹਿਬ,  25 ਮਾਰਚ (ਗੁਰਪ੍ਰੀਤ ਮਹਿਕ) :  ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਕੁੱਝ ਹੀ ਮਹੀਨੇ ਪਹਿਲਾਂ ਪੰਜਾਬ ਪੁਲੀਸ ਵਿਚ ਜਿਹੜੇ ਨੌਜਵਾਨਾਂ ਨੂੰ ਬਾਕਾਇਦਾ ਤੌਰ 'ਤੇ ਸਾਰੀ ਪ੍ਰਕਿਰਿਆ ਪੂਰੀ ਕਰ ਕੇ ਭਰਤੀ ਕੀਤਾ ਸੀ, ਉਹ 4 ਮਹੀਨੇ ਤੋਂ ਤਨਖ਼ਾਹ ਦੀ ਸ਼ਕਲ ਵੇਖਣ ਨੂੰ ਤਰਸ ਰਹੇ ਹਨ। ਇਹ ਨੌਜਵਾਨ ਲਗਾਤਾਰ ਅਪਣੀ ਡਿਊਟੀ ਕਰ ਰਹੇ ਹਨ ਪਰ ਸਰਕਾਰ ਨੇ ਹਾਲੇ ਤਕ ਇਨ੍ਹਾਂ ਨੂੰ ਤਨਖ਼ਾਹਾਂ ਦੇਣ ਦੀ ਪ੍ਰਕਿਰਿਆ ਆਰੰਭ ਨਹੀਂ ਕੀਤੀ ਜਿਸ ਕਾਰਨ ਨਾ ਸਿਰਫ਼ ਇਨ੍ਹਾਂ ਨੌਜਵਾਨਾਂ ਵਿਚ ਰੋਸ ਦੀ ਲਹਿਰ ਦੌੜ ਰਹੀ ਹੈ ਬਲਕਿ ਵਿਰੋਧੀ ਪਾਰਟੀਆਂ ਨੇ ਵੀ ਨਵੀਂ ਸਰਕਾਰ ਨੂੰ ਨਿਸ਼ਾਨੇ 'ਤੇ ਲੈਣਾ ਆਰੰਭ ਕਰ ਦਿਤਾ ਹੈ।

ਯੂ.ਪੀ. ਵਿਚ ਮਾਸ ਵੇਚਣ ਵਾਲਿਆਂ ਵਲੋਂ ਹੜਤਾਲਲਖਨਊ, 25 ਮਾਰਚ : ਯੂ.ਪੀ. ਵਿਚ ਬੁਚੜਖਾਨਿਆਂ ਨੂੰ ਬੰਦ ਕੀਤੇ ਜਾਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਸੂਬੇ ਦੇ ਮਾਸ ਵੇਚਣ ਵਾਲੇ ਅੱਜ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ।

ਔਰਬਿਟ ਬੱਸ ਤੇ ਕਾਰ ਦੀ ਸਿੱਧੀ ਟੱਕਰ, 4 ਕਾਰ ਸਵਾਰਾਂ ਦੀ ਮੌਤਤਪਾ ਮੰਡੀ 25, ਮਾਰਚ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸਥਾਨਕ ਮੁੱਖ ਮਾਰਗ ਉਪਰ ਪਿੰਡ ਘੁੰਨਸ ਤੋਂ ਤਪਾ ਵਲ ਕਾਰ ਅਤੇ ਔਰਬਿਟ ਬੱਸ ਦੀ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋਈ ਜਦਕਿ ਕਾਰ ਦਾ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

Capt Amarinder to review prisons' security after Gurdaspur incident

Taking a serious view of the violence in Gurdaspur central jail, Chief Minister Captain Amarinder Singh has convened a high-level meeting of police and Home department officials next week to review the security in the state’s prisons in the light of frequent incidents of violence and clashes in jails since the past several years

Two charged over arms supply to French airport attacker

French anti-terrorism judges have charged two men suspected of involvement in supplying a weapon to the gunman killed at Paris's Orly airport after attacking soldiers, a judicial source said today. 

Gurdaspur Jailbreak: Audio of inmates surfaced, claim protest not jailbreak

In the case of Gurdaspur Jail break case an audio recording surfaced on social media narrating the other side of incident. An inmate called media person and said that there was not gang war took place. He added that the jail officials thrashed them following their hunger strike against the jail superintendent

Woman sub-inspector killed in road accident in Jalandhar

Sub-inspector Jagdeep Kaur, 27, was killed in a road accident here on Saturday after her scooter was hit by a speeding SUV. Jagdeep hailed from Fazalpur village in Tarn Taran district

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman