ਪੰਚਕੂਲਾ 'ਚ ਅਪਰਾਧਕ ਵਾਰਦਾਤਾਂ ਵਧੀਆਂ

ਪੰਚਕੂਲਾ 'ਚ ਅਪਰਾਧਕ ਵਾਰਦਾਤਾਂ ਵਧੀਆਂ

June 20, 2017 12:18 AM

ਪੰਚਕੂਲਾ, 19 ਜੂਨ (ਤਰੁਣ ਭਜਨੀ) : ਪੰਚਕੂਲਾ ਵਿਚ ਅਪਰਾਧਕ ਘਟਨਾਵਾਂ ਵਾਪਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ। ਪਿਛਲੇ ਦਿਨਾਂ ਵਿਚ ਸ਼ਹਿਰ 'ਚ ਹੋਈਆਂ ਅਪਰਾਧਕ ਵਾਰਦਾਤਾਂ ਕਾਰਨ  ਲੋਕ ਅਪਣੇ ਆਪ ਨੂੰ ਅਸੱਰਖ਼ਿਅਤ ਮਹਿਸੂਸ ਕਰਨ ਲੱਗ ਪਏ ਹਨ। ਬੀਤੇ ਸਨਿਚਰਵਾਰ ਸੈਕਟਰ 6 ਦੇ ਸਰਕਾਰੀ ਹਸਪਤਾਲ ਤੋਂ ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰ ਕੇ ਇਕ ਕੈਦੀ ਨੂੰ ਉਸ ਦੇ ਸਾਥੀ ਛੁੜਵਾ ਕੇ ਫਰਾਰ ਹੋ ਗਏ ਸਨ।
ਅੰਬਾਲਾ ਜੇਲ ਤੋਂ ਐਮ.ਆਰ. ਆਈ ਕਰਵਾਉਣ ਆਇਆ ਕੈਦੀ ਦੀਪਕ ਕੁਮਾਰ ਜਿਵੇਂ ਹੀ ਐਮ.ਆਰ .ਆਈ ਕਮਰੇ ਤੋਂ ਬਾਹਰ ਆਇਆ ਤਾਂ ਉਸ ਦੀ ਪਹਿਲਾਂ ਤੋਂ ਹੀ ਉਡੀਕ ਕਰ ਰਹੇ ਤਿੰਨ ਸਾਥੀ ਪੁਲਿਸ ਕਰਮਚਾਰੀਆਂ ਦੀ ਅੱਖਾਂ ਵਿਚ ਮਿਰਚ ਸਪਰੇ ਕਰ ਕੇ ਕੈਦੀ ਨੂੰ ਨਾਲ ਲੈ ਕੇ ਫਰਾਰ ਹੋ ਗਏ। ਦਸਿਆ ਜਾਂਦਾ ਹੈ ਕਿ ਕੈਦੀ ਨੂੰ ਭਜਾਉਣ ਵਾਲਿਆਂ ਕੋਲ ਹਥਿਆਰ ਵੀ ਸਨ। ਇਸ ਘਟਨਾ ਵਿਚ ਮੁਲਜ਼ਮ ਹਸਪਤਾਲ ਵਿਚ ਮੌਜੂਦ ਕਿਸੇ 'ਤੇ ਵੀ ਗੋਲੀ ਚਲਾ ਸਕਦੇ ਸਨ। ਪਰ ਗਨੀਮਤ ਰਹੀ ਕਿ ਇਸ ਵਿਚ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ। ਪਰ ਹਾਲ ਤਕ ਕੈਦੀ ਦਾ ਕੋਈ ਸੁਰਾਗ ਨਹੀ ਲੱਗ ਸਕਿਆ ਹੈ।
5 ਜੂਨ ਨੂੰ ਹੁੱਡਾ ਕਰਮਚਾਰੀ ਜੇਪਾਲ ਦੀ ਚਾਰ ਉਂਗਲਾਂ ਵੱਢ ਕੇ ਹਮਲਾਵਾਰ ਉਸ ਕੋਲੋਂ 12 ਹਜ਼ਾਰ ਰੁਪਏ ਨਕਦ ਅਤੇ ਉਸ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਸਨ। ਲੁਟੇਰੇ ਸਵਿਫ਼ਟ ਕਾਰ ਵਿਚ ਆਏ ਸਨ। ਹਾਲੇ ਤਕ ਇਨ੍ਹਾਂ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਪਿਛਲੇ ਛੇ ਮਹੀਨਿਆਂ ਵਿਚ ਪੰਚਕੂਲਾ ਵਿਚ ਜਨਤਕ ਥਾਵਾਂ 'ਤੇ ਸ਼ਰੇਆਮ ਫ਼ਾਇਰਿੰਗ ਦੀਆਂ ਘਟਨਾਵਾਂ ਵੀ ਵਧੀਆਂ ਹਨ। ਜਿਸ ਵਿਚ ਪੁਰਾਣੀ ਦੁਸ਼ਮਣੀ ਕਾਰਨ ਗੈਂਗਵਾਰ ਹੋਈ।
ਲਗਭਗ ਹਰ ਮਹੀਨੇ ਹੀ ਘਿਣਾਉਣੀਆਂ ਵਾਰਦਾਤਾਂ ਵਾਪਰ ਰਹੀਆਂ ਹਨ। 5 ਮਰਚ ਨੂੰ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਸਟੇਟ ਪ੍ਰਧਾਨ ਭੁਪਿੰਦਰ ਸਿੰਘ ਬੱਬੂ ਤੇ ਉਨ੍ਹਾਂ ਦੇ ਡਰਾਇਵਰ ਤੇ ਅਮਰਾਵਤੀ ਇਨਕਲੇਵ ਵਿਚ ਸ਼ਰੇਆਮ ਫਾਇਰਿੰਗ ਕੀਤੀ ਗਈ। ਸਕਤੇੜੀ ਵਿਚ 13 ਮਾਰਚ ਨੂੰ ਇਕ ਨੌਜਵਾਨ ਨੂੰ ਪਹਿਲਾਂ ਗੋਲੀ ਮਾਰੀ ਗਈ ਅਤੇ ਬਾਅਦ ਵਿਚ ਉਸ ਨੂੰ ਕਾਰ ਨਾਲ ਕਈ ਕਿਲੋਮੀਟਰ ਘੜੀਸਿਆ ਗਿਆ।
22 ਅਪ੍ਰੈਲ ਨੂੰ ਸੈਕਟਰ 31 ਦੇ ਰਹਿਣ ਵਾਲੇ ਇਕ ਵਿਅਕਤੀ ਦੀ ਕਾਰ ਦਾ ਪਿੱਛਾ ਕੀਤਾ ਗਿਆ ਅਤੇ ਦੋ ਕਾਰਾਂ ਵਿਚ ਸਵਾਰ ਨੌਜਵਾਨਾਂ ਨੇ ਉਸ 'ਤੇ ਦੋ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। 8 ਮਈ ਨੂੰ ਸਕੇਤੜੀ ਵਿਚ ਹੀ ਬਾਊਂਸਰ ਅਮਿਤ ਸ਼ਰਮਾ ਉਰਫ਼ ਮੀਤ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਐਸ.ਕੇ. ਨਇਅਰ ਨੇ ਕਿਹਾ ਕਿ ਬਦਮਾਸ਼ ਖੁਲ੍ਹੇਆਮ ਲੋਕਾਂ 'ਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਇਨ੍ਹਾ ਬਦਮਾਸ਼ਾਂ ਨੂੰ ਹਥਿਆਰ ਦਾ ਲਾਇਸੈਂਸ ਕੌਣ ਜਾਰੀ ਕਰਦਾ ਹੈ ਅਤੇ ਜੇਕਰ ਇਹ ਗੈਰਕਾਨੂੰਨੀ ਹਨ ਤਾਂ ਇਹ ਹਥਿਆਰ ਕਿਥੋਂ ਆ ਰਹੇ ਹਨ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman