ਰਿਫ਼ਰੈਸ਼ਰ ਕੋਰਸਾਂ ਦਾ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ 'ਚ ਅਹਿਮ ਯੋਗਦਾਨ: ਬਡੂੰਗਰ

ਰਿਫ਼ਰੈਸ਼ਰ ਕੋਰਸਾਂ ਦਾ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ 'ਚ ਅਹਿਮ ਯੋਗਦਾਨ: ਬਡੂੰਗਰ

June 20, 2017 12:15 AM

ਪਟਿਆਲਾ/ਬਹਾਦਰਗੜ੍ਹ, 19 ਜੂਨ (ਰਾਣਾ ਰੱਖੜਾ/ਮੁਲਤਾਨੀ) : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ਗੁਰਮਤਿ ਸਿਖਲਾਈ ਸਕੂਲ ਵਿਚ ਚੱਲ ਰਹੇ ਰਿਰਫ਼ਰੈਸ਼ਰ ਕੋਰਸ ਦੇ ਪੰਜਵੇਂ ਬੈਚ ਦੇ ਸਵਾਗਤੀ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜੀ ਆਇਆਂ ਆਖਦਿਆਂ ਪੰਜਵੇ ਬੈਚ ਦੇ ਸਿਖਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿਤੀਆਂ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਰਿਫਰੈਸ਼ਰ ਕੋਰਸ ਦਾ ਭਾਵ ਅਪਣੇ ਆਪ ਨੂੰ ਮੁੜ ਨਵਿਆਉਣਾ ਹੈ। ਗੁਰੂ ਘਰ ਵਿਚ ਸੇਵਾ ਕਰਨ ਵਾਲਾ ਹਰ ਸਿੱਖ ਪ੍ਰਚਾਰਕ ਹੈ। ਪ੍ਰੋ. ਬਡੂੰਗਰ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਕੋਰਸ ਦਾ ਬੜਾ ਹਾਂ ਪੱਖੀ ਹੁੰਗਾਰਾ ਸੁਣਨ ਨੂੰ ਮਿਲਿਆ ਹੈ। ਇਹ ਅਜਿਹਾ ਪਲੇਟਫਾਰਮ ਹੈ ਜੋ ਨਾ ਕੇਵਲ ਗੁਰਬਾਣੀ ਦੇ ਸ਼ੁੱਧ ਉਚਾਰਨ ਵਿਚ ਪ੍ਰਪੱਕ ਕਰਦਾ ਹੈ ਸਗੋਂ ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਬਾਰੇ ਵੀ ਜਾਣਕਾਰੀ ਦੇ ਰਿਹਾ ਹੈ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਗੁਰਵੀਰ ਸਿੰਘ ਨੇ ਧਨਵਾਦ ਕੀਤਾ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman