709 ਕਰੋੜ ਜਮ੍ਹਾਂ ਕਰਾਉਣ ਲਈ ਸੁਬ੍ਰਾਤੋ ਰਾਏ ਨੂੰ ਮਿਲੇ 10 ਦਿਨ ਹੋਰ

709 ਕਰੋੜ ਜਮ੍ਹਾਂ ਕਰਾਉਣ ਲਈ ਸੁਬ੍ਰਾਤੋ ਰਾਏ ਨੂੰ ਮਿਲੇ 10 ਦਿਨ ਹੋਰ

June 20, 2017 12:09 AM

ਨਵੀਂ ਦਿੱਲੀ, 19 ਜੂਨ: ਸੁਪਰੀਮ ਕੋਰਟ ਨੇ ਸਹਾਰਾ ਦੇ ਮੁਖੀ ਸੁਬ੍ਰਾਤੋ ਰਾਏ ਨੂੰ ਸੇਬੀ ਖ਼ਾਤੇ ਵਿਚ ਵਾਅਦੇ ਅਨੁਸਾਰ 1500 ਕਰੋੜ ਰੁਪਏ ਵਿਚੋਂ 709.82 ਕਰੋੜ ਰੁਪਏ ਜਮ੍ਹਾਂ ਕਰਾਉਣ ਲਈ 10 ਦਿਨ ਦੀ ਮੋਹਲਤ ਦਿੰਦਿਆਂ ਉਨ੍ਹਾਂ ਦੀ ਅੰਤਰਮ ਜ਼ਮਾਨਤ ਦਾ ਸਮਾਂ ਪੰਜ ਜੁਲਾਈ ਤਕ ਵਧਾ ਦਿਤਾ ਹੈ।
ਅਦਾਲਤ ਨੇ ਰਾਏ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਇਨ੍ਹਾਂ ਦਲੀਲਾਂ 'ਤੇ ਵਿਚਾਰ ਕੀਤਾ ਕਿ 790.18 ਕਰੋੜ ਰੁਪਏ ਪਹਿਲਾਂ ਹੀ ਸੇਬੀ ਸਹਾਰਾ ਦੇ ਖ਼ਾਤੇ ਵਿਚ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਬਾਕੀ ਰਕਮ ਜਮ੍ਹਾਂ ਕਰਾਉਣ ਲਈ 10 ਦਿਨ ਹੋਰ ਦਿਤੇ ਜਾਣ। ਰਾਏ ਨੇ ਇਸ ਤੋਂ ਪਹਿਲਾਂ 1500 ਕਰੋੜ ਰੁਪਏ ਦੇ ਦੋ ਚੈੱਕ ਜਮ੍ਹਾਂ ਕਰਵਾਏ ਸਨ ਅਤੇ 552.22 ਕਰੋੜ ਸੇਬੀ ਦੇ ਖ਼ਾਤੇ ਵਿਚ 15 ਜੂਨ ਅਤੇ 15 ਜੁਲਾਈ ਨੂੰ ਜਮ੍ਹਾਂ ਕਰਾਉਣੇ ਸਨ। ਇਹ ਰਕਮ ਜਮ੍ਹਾਂ ਨਾ ਕਰਵਾਏ ਜਾਣ ਕਾਰਨ ਨਾਰਾਜ਼ ਅਦਾਲਤ ਨੇ 17 ਅਪ੍ਰੈਲ ਨੂੰ ਸਹਾਰਾ ਸਮੂਹ ਦੀ ਮਹਾਰਾਸ਼ਟਰ ਵਿਚ ਐਂਬੀ ਵੈਲੀ ਦੀ 34000 ਕਰੋੜ ਰੁਪਏ ਦੀ ਜਾਇਦਾਦ ਵੇਚਣ ਦਾ ਫ਼ੈਸਲਾ ਲਿਆ ਸੀ ਅਤੇ ਰਾਏ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿਤਾ ਸੀ।
ਅਦਾਲਤ ਨੇ ਪਿਛਲੇ ਸਾਲ 28 ਨਵੰਬਰ ਨੂੰ ਰਾਏ ਨੂੰ ਕਿਹਾ ਸੀ ਕਿ ਜੇਲ ਤੋਂ ਬਾਹਰ ਰਹਿਣ ਲਈ ਉਹ 6 ਫ਼ਰਵਰੀ ਤਕ 600 ਕਰੋੜ ਰੁਪਏ ਅਤੇ ਸੇਬੀ ਦੇ ਪੈਸੇ ਵਾਪਸੀ ਖ਼ਾਤੇ ਵਿਚ ਜਮ੍ਹਾਂ ਕਰਵਾਏ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇ ਉਹ ਅਜਿਹਾ ਕਰਨ ਵਿਚ ਅਸਫ਼ਲ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਜੇਲ ਭੇਜ ਦਿਤਾ ਜਾਵੇਗਾ। (ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman