150 ਸਾਲ ਤੋਂ ਵਸੇ ਪਿੰਡ ਤਾਲਬਵਾਲਾ ਦਾ ਕੋਈ ਵੀ ਮਾਮਲਾ ਥਾਣੇ ਨਹੀਂ ਗਿਆ

150 ਸਾਲ ਤੋਂ ਵਸੇ ਪਿੰਡ ਤਾਲਬਵਾਲਾ ਦਾ ਕੋਈ ਵੀ ਮਾਮਲਾ ਥਾਣੇ ਨਹੀਂ ਗਿਆ

June 19, 2017 11:53 PM

ਮਾਨਸਾ, 19 ਜੂਨ (ਬੀਰਬਲ ਧਾਲੀਵਾਲ) : ਪੰਜਾਬ ਦਾ ਇਕ ਅਜਿਹਾ ਵੀ ਪਿੰਡ ਹੈ ਜਿਥੋਂ ਦੇ ਕਿਸੇ ਵੀ ਵਾਸੀ ਵਿਰੁਧ ਅੱਜ ਤਕ ਪੁਲਿਸ ਕੇਸ ਦਰਜ ਨਹੀਂ ਹੋਇਆ। ਇਹ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ ਤਾਲਬਵਾਲਾ ਜਿਥੇ ਹਰ ਬਰਾਦਰੀ ਦੇ ਲੋਕ ਰਹਿੰਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਹੈ। ਪਿੰਡ ਦੀ ਆਬਾਦੀ ਕਰੀਬ 1250 ਹੈ ਅਤੇ 850 ਵੋਟਰ ਹਨ। ਇਹ ਪਿੰਡ ਕਰੀਬ 150 ਸਾਲ ਪਹਿਲਾਂ ਬਾਬਾ ਟਾਲਵਾਲਾ ਨੇ ਵਸਾਇਆ ਸੀ ਜਿਸ ਦਾ ਨਾਮ ਹੁਣ ਤਾਲਬਵਾਲਾ ਬਣ ਗਿਆ।
ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਦਸਿਆ ਕਿ ਪਿੰਡ 'ਚ ਲੜਾਈ ਝਗੜੇ ਦਾ ਕੋਈ ਵੀ ਕੇਸ ਥਾਣੇ ਨਹੀਂ ਗਿਆ ਅਤੇ ਉਹ ਆਪਸੀ ਸਹਿਮਤੀ ਨਾਲ ਛੋਟੇ ਵੱਡੇ ਝਗੜਿਆਂ ਨਿਪਟਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪਿੰਡ ਦਾ ਕੋਈ ਵੀ ਕੇਸ ਥਾਣੇ ਨਹੀਂ ਗਿਆ ਪਰ ਪਿੰਡ ਸਰਕਾਰ ਦੀਆਂ ਸਹੂਲਤਾਂ ਤੋਂ ਸਖਣਾ ਹੈ। ਪਿੰਡ 'ਚ ਅੱਜ ਤਕ ਬੱਸ ਸਰਵਿਸ ਨਹੀਂ। ਸਿਰਫ਼ ਪ੍ਰਾਇਮਰੀ ਸਕੂਲ ਹੈ ਤੇ ਉਚੇਰੀ ਵਿਦਿਆ ਲਈ ਬਾਹਰ ਜਾਣਾ ਪੈਂਦਾ ਹੈ।
ਥਾਣਾ ਬੋਹਾ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਪਿੰਡ ਦੀ ਖ਼ਾਸੀਅਤ ਹੈ ਕਿ ਇਸ ਪਿੰਡ ਦੇ ਕਿਸੇ ਵੀ ਵਿਅਕਤੀ ਦਾ ਨਾਮ ਥਾਣੇ ਦੇ ਰੀਕਾਰਡ 'ਚ ਨਹੀਂ। ਉਨ੍ਹਾਂ ਕਿਹਾ ਕਿ ਪਿੰਡ ਦੇ ਕਿਸੇ ਵੀ ਵਿਅਕਤੀ ਵਿਰੁਧ ਨਸ਼ੀਲੇ ਪਦਾਰਥਾਂ ਦਾ ਕੋਈ ਵੀ ਮਾਮਲਾ ਦਰਜ ਨਹੀਂ ਹੈ। ਹਰਿਆਣਾ ਦੇ ਰਤੀਆ ਨਾਲ ਲਗਦਾ ਇਹ ਪਿੰਡ ਉੱਚੀ ਜਗਾ 'ਤੇ ਵਸਿਆ ਹੋਇਆ ਹੈ ਅਤੇ ਪਿੰਡ 'ਚ ਖੁਲ੍ਹੀਆਂ ਸੜਕਾਂ, ਗਲੀਆਂ ਵੇਖ ਕੇ ਲਗਦਾ ਹੈ ਜਿਵੇਂ ਕਿ ਇਹ ਪਿੰਡ ਕਿਸੇ ਪਹਾੜੀ ਇਲਾਕੇ ਦਾ ਹੋਵੇ। ਪਿੰਡ ਵਿਚ ਸੋਲਰ ਲਾਈਟਾਂ ਵੀ ਲਗੀਆਂ ਹਨ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman