ਅਮਰੀਕਾ 'ਚ ਮਸਜਿਦ ਦੇ ਬਾਹਰ ਮੁਸਲਿਮ ਲੜਕੀ ਦੀ ਹਤਿਆ

ਅਮਰੀਕਾ 'ਚ ਮਸਜਿਦ ਦੇ ਬਾਹਰ ਮੁਸਲਿਮ ਲੜਕੀ ਦੀ ਹਤਿਆ

June 19, 2017 11:41 PM

ਵਾਸ਼ਿੰਗਟਨ, 19 ਜੂਨ : ਅਮਰੀਕਾ 'ਚ ਇਕ ਮੁਸਲਿਮ ਕੁੜੀ ਦੀ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਵਰਜੀਨੀਆ 'ਚ 17 ਸਾਲ ਦੀ ਇਕ ਮੁਸਲਿਮ ਕੁੜੀ ਦੀ ਕਥਿਤ ਤੌਰ 'ਤੇ ਹਤਿਆ ਕਰਨ ਮਗਰੋਂ ਉਸ ਦੀ ਲਾਸ਼ ਇਕ ਟੋਭੇ 'ਚ ਸੁੱਟ ਦਿਤੀ ਗਈ। ਵਿਦੇਸ਼ੀ ਮੀਡੀਆ ਮੁਤਾਬਕ 17 ਸਾਲ ਦੀ ਨਬਰਾ ਅਪਣੇ ਦੋਸਤਾਂ ਨਾਲ ਮਸਜਿਦ ਜਾ ਰਹੀ ਸੀ। ਉਸੇ ਵੇਲੇ ਕਾਰ 'ਚ ਸਵਾਰ ਇਕ ਵਿਅਕਤੀ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ। ਇਸ ਦੌਰਾਨ ਨਬਰਾ ਦੇ ਦੋਸਤ ਅਪਣੀ ਜਾਨ ਬਚਾ ਕੇ ਭੱਜਣ 'ਚ ਸਫਲ ਰਹੇ ਅਤੇ ਦੋਸ਼ੀ ਵਿਅਕਤੀ ਨੇ ਪਹਿਲਾਂ ਬੁਰੀ ਤਰ੍ਹਾਂ ਨਾਲ ਲੜਕੀ ਨੂੰ ਕੁਟਿਆ। ਫਿਰ ਉਸ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਟੋਬੇ 'ਚ ਸੁੱਟ ਦਿਤਾ।
ਸੂਤਰਾਂ ਮੁਤਾਬਕ ਇਹ ਘਟਨਾ ਬੀਤੀ 18 ਜੂਨ ਨੂੰ ਵਾਪਰੀ। ਪੁਲਿਸ ਨੇ ਜਾਂਚ ਦੀ ਸ਼ੁਰੂਆਤ 'ਚ ਲੜਕੀ ਦੀ ਲਾਸ਼ ਸਟਲਿੰਗ ਕੋਲ ਰੀਡਟਾਪ ਸਰਕਿਲ ਤੋਂ ਬਰਾਮਦ ਕੀਤੀ। ਹਤਿਆ ਦੇ ਇਸ ਮਾਮਲੇ 'ਚ ਇਕ ਵਿਅਕਤੀ ਡਾਰਵਿਨ ਮਾਰਜੀਨੇਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੂੰ ਇਲਾਕੇ ਦੀ ਛਾਣਬੀਣ ਦੌਰਾਨ ਇਸ ਵਿਅਕਤੀ 'ਤੇ ਸ਼ੱਕ ਹੋਇਆ ਸੀ, ਕਿਉਂਕਿ ਇਹ ਵਿਅਕਤੀ ਵਾਰ-ਵਾਰ ਉਸੇ ਇਲਾਕੇ ਵਿਚ ਗੱਡੀ ਚਲਾਉਂਦਾ ਵੇਖਿਆ ਗਿਆ ਸੀ। ਪੁਲਿਸ ਨੇ ਉਸ ਵਿਅਕਤੀ ਕੋਲੋਂ ਇਕ ਬੇਸਬਾਲ ਬੈਟ ਵੀ ਬਰਾਮਦ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਹਤਿਆ ਕਰਨ 'ਚ ਇਸੇ ਬੈਟ ਦੀ ਵਰਤੋਂ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਇਲਾਕੇ ਦੀ ਆਲ ਡਲਸ ਏਰੀਆ ਮੁਸਲਿਮ ਸੁਸਾਇਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀੜਤ ਲੜਕੀ ਮਸਜਿਦ ਦੇ ਕੰਮਾਂ ਨਾਲ ਜੁੜੀ ਹੋਈ ਸੀ। ਕੁੜੀ ਦੀ ਹਤਿਆ 'ਤੇ ਸੁਸਾਇਟੀ ਨੇ ਉਸ ਪ੍ਰਤੀ ਅਪਣਾ ਦੁੱਖ ਪ੍ਰਗਟ ਕੀਤਾ ਹੈ।
ਅਮਰੀਕਨ-ਇਸਲਾਮਿਕ ਰਿਲੇਸ਼ਨਸ ਐਡਵੋਕੇਸੀ ਗਰੁੱਪ ਦੇ ਕੌਂਸਲ ਅਨੁਸਾਰ ਅਮਰੀਕਾ 'ਚ ਮੁਸਲਿਮ ਵਿਰੋਧੀ ਘਟਨਾਵਾਂ ਦੇ ਅੰਕੜੇ 2015 ਦੇ ਮੁਕਾਬਲੇ ਵੱਧ ਗਏ ਹਨ, ਜੋ 1409 ਸਨ ਅਤੇ 2016 'ਚ 57 ਫ਼ੀਸਦੀ ਵੱਧ ਕੇ 2213 ਹੋ ਗਏ ਹਨ। (ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman