'ਖ਼ੁਸ਼ਹਾਲੀ ਦਾ ਤਲਾਬ' ਨਾਟਕ ਰਾਹੀਂ ਪੰਜਾਬੀ ਰੰਗ ਮੰਚ ਉਤਸਵ ਸ਼ੁਰੂ

'ਖ਼ੁਸ਼ਹਾਲੀ ਦਾ ਤਲਾਬ' ਨਾਟਕ ਰਾਹੀਂ ਪੰਜਾਬੀ ਰੰਗ ਮੰਚ ਉਤਸਵ ਸ਼ੁਰੂ

June 19, 2017 11:21 PM

ਨਵੀਂ ਦਿੱਲੀ, 19 ਜੂਨ (ਅਮਨਦੀਪ ਸਿੰਘ): 'ਖ਼ੁਸ਼ਹਾਲੀ ਦਾ ਤਲਾਬ' ਨਾਟਕ ਰਾਹੀਂ ਅੱਜ ਤਿੰਨ ਦਿਨਾਂ ਬਾਲ ਰੰਗ ਮੰਚ ਉਤਸਵ ਦੀ ਸ਼ੁਰੂਆਤ ਹੋ ਗਈ। ਨਾਟਕ ਰਾਹੀਂ ਬੱਚਿਆਂ ਨੇ ਮਨੁੱਖੀ ਭਾਈਚਾਰਾ ਕਾਇਮ ਰੱਖਣ ਦਾ ਸੁਨੇਹਾ ਦਿਤਾ। ਅਤੁਲ ਜੱਸੀ ਦੀ ਨਿਰਦੇਸ਼ਨਾਂ ਹੇਠ ਖੇਡੇ ਗਏ ਇਸ ਨਾਟਕ ਨੂੰ ਸਰੋਤਿਆਂ ਨੇ ਖੂਬ ਸਰਾਹਿਆ। ਪੰਜਾਬੀ ਅਕਾਦਮੀ ਵਲੋਂ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ। ਇਥੋਂ ਦੇ ਐਲਟੀਜੀ ਆਡੀਟੋਰੀਅਮ, ਕਾਪਰਨਿਕਸ ਮਾਰਗ ਵਿਖੇ ਅੱਜ ਸ਼ੁਰੂ ਹੋਏ ਸਮਾਗਮ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪੇ ਵੀ ਪੁੱਜੇ ਹੋਏ ਸਨ।
ਬੱਚਿਆਂ ਦੀਆਂ ਵੱਖ-ਵੱਖ ਟੀਮਾਂ ਨੇ ਪੰਜਾਬੀ ਸਭਿਆਚਾਰਕ ਗੀਤ, 'ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ' ਤੇ ਹੋਰ ਲੋਕ ਗੀਤਾਂ ਰਾਹੀਂ ਭੰਗੜੇ ਤੇ ਗਿੱਧੇ ਦੀ ਖ਼ੂਬਸੂਰਤ ਪੇਸ਼ਕਾਰੀ ਦਿਤੀ। ਸਮਾਗਮ ਵਿਚ ਉੱੇਚੇਚੇ ਤੌਰ 'ਤੇ ਸ਼ਾਮਲ ਹੋਏ ਦਿੱਲੀ ਦੇ ਕਲਾ, ਸਾਹਿਤ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਰਾਜਿੰਦਰਪਾਲ ਗੌਤਮ ਨੇ ਕਿਹਾ ਦਿੱਲੀ ਸਰਕਾਰ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਹੀ ਅਜਿਹੇ ਸਮਾਗਮ ਕਰਵਾ ਰਹੀ ਹੈ ਜਿਨ੍ਹਾਂ ਰਾਹੀਂ ਦੇਸ਼ ਦੇ ਭਵਿੱਖ ਬੱਚਿਆਂ ਦੀ ਸੁਚੱਜੀ ਘਾੜਤ ਘੜੀ ਜਾ ਰਹੀ ਹੈ ਜਦੋਂ ਕਿ ਪੰਜਾਬੀ ਅਕਾਦਮੀ ਦੇ ਵਾਈਸ ਚੇਅਰਮੈਨ ਤੇ ਵਿਧਾਇਕ ਸ. ਜਰਨੈਲ ਸਿੰਘ ਨੇ ਬੱਚਿਆਂ ਦੀ ਪੇਸ਼ਕਾਰੀ ਨੂੰ ਵਿਲੱਖਣ ਦਸਿਆ।
ਬੱਚਿਆਂ ਦੀਆਂ ਪੇਸ਼ਕਾਰੀ ਬਾਰੇ ਅਕਾਦਮੀ ਦੇ ਸਕੱਤਰ ਸ.ਗੁਰਭੇਜ ਸਿੰਘ ਗੁਰਾਇਆ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਛੋਟੇ-ਛੋਟੇ ਬੱਚਿਆਂ ਦੀ ਪੇਸ਼ਕਾਰੀਆਂ ਕਮਾਲ ਦੀਆਂ ਹਨ। ਅਜਿਹੇ ਸਮਾਗਮਾਂ ਰਾਹੀਂ ਹੀ ਭਵਿੱਖ ਦੇ ਚੰਗੇ ਗੀਤਕਾਰ, ਅਦਾਕਾਰ ਤੇ ਫ਼ਨਕਾਰ ਉੱਭਰ ਕੇ ਸਾਹਮਣੇ ਆਉਣਗੇ। ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਕਾਦਮੀ ਦੀ ਸੀਨੀਅਰ ਅਫ਼ਸਰ ਹਰਪ੍ਰੀਤ ਕੌਰ ਨੇ ਬੱਚਿਆਂ ਦੇ ਹੁਨਰ ਨੂੰ ਬਾਕਮਾਲ ਦਸਿਆ।
ਅਕਾਦਮੀ ਦੀ ਗਵਰਨਿੰਗ ਕੌਂਸਿਲ ਦੇ ਮੈਂਬਰ ਕੰਚਨ ਭੂਪਲ, ਅਮਰਜੀਤ ਸਿੰਘ, ਦਵਿੰਦਰ ਸਿੰਘ ਸਾਹਨੀ ਸਣੇ ਭਾਈ ਮਨਿੰਦਰਪਾਲ ਸਿੰਘ ਤੇ ਹਰਪ੍ਰੀਤ ਕੌਰ ਆਦਿ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪੰਜਾਬੀ ਅਕਾਦਮੀ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦਿੱਲੀ ਦੀਆਂ ਵੱਖ-ਵੱਖ ਥਾਂਵਾਂ 'ਤੇ ਕਾਇਮ ਕੀਤੇ ਗਏ ਕੇਂਦਰਾਂ 'ਤੇ ਵਿਦਿਆਰਥੀਆਂ ਲਈ ਪੰਜਾਬੀ ਰੰਗ ਮੰਚ ਤੇ ਗਿੱਧਾ ਭੰਗੜਾ ਦੀਆਂ ਕਾਰਜਸ਼ਾਲਾਵਾਂ ਲਾਈਆਂ ਗਈਆਂ ਸਨ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਗ਼ੈਰ-ਪੰਜਾਬੀ ਵਿਦਿਆਰਥੀਆਂ ਦਾ ਹੁਨਰ ਤਰਾਸ਼ਿਆ ਗਿਆ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman