ਦਿੱਲੀ ਕਮੇਟੀ ਵਲੋਂ ਸੀ.ਬੀ.ਐਸ.ਈ. ਚੇਅਰਮੈਨ ਨੂੰ  ਉੱਤਰ ਪੱਤਰਾਂ ਦੀ ਜਾਂਚ ਮੁੜ ਕਰਾਉਣ ਮੰਗ

ਦਿੱਲੀ ਕਮੇਟੀ ਵਲੋਂ ਸੀ.ਬੀ.ਐਸ.ਈ. ਚੇਅਰਮੈਨ ਨੂੰ ਉੱਤਰ ਪੱਤਰਾਂ ਦੀ ਜਾਂਚ ਮੁੜ ਕਰਾਉਣ ਮੰਗ

June 19, 2017 11:20 PM

ਨਵੀਂ ਦਿੱਲੀ, 19 ਜੂਨ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਸਕੂਲ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸੀ.ਬੀ.ਐਸ.ਈ. ਵਲੋਂ ਆਯੋਜਤ ਕੀਤੀ ਗਈ 12ਵੀਂ ਜਮਾਤ ਦੀ ਪ੍ਰੀਖਿਆ ਦੇ ਇਸ ਵਰ੍ਹੇ ਦੇ ਨਤੀਜਿਆਂ 'ਚ ਕੁਝ ਵਿਸ਼ਿਆ ਦੇ ਗ਼ਲਤ ਅੰਕ ਜੋੜ ਦੇ ਮੀਡੀਆ ਰਾਹੀ  ਸਾਹਮਣੇ ਆਏ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿਤਾ ਹੈ। ਉਨ੍ਹਾਂ ਨੇ ਇਸ ਮਸਲੇ 'ਤੇ ਅਪਣੇ ਬਿਆਨ ਰਾਹੀ ਸੀ.ਬੀ.ਐਸ.ਈ. ਚੇਅਰਮੈਨ ਨੂੰ ਅਰਥਚਾਰਾ ਅਤੇ ਹਿਸਾਬ ਵਿਸ਼ੇ ਦੇ ਸਮੂਹ ਉੱਤਰ ਪੱਤਰਾਂ ਦੀ ਜਾਂਚ ਮੁੜ ਤੋਂ ਕਰਾਉਣ ਦੀ ਮੰਗ ਕੀਤੀ ਹੈ। ਸ. ਕਾਲਕਾ ਨੇ ਕਿਹਾ ਕਿ ਸੀ.ਬੀ.ਐਸ.ਈ. ਦੀ ਲਾਪਰਵਾਹੀ ਬੱਚਿਆਂ ਦਾ ਭਵਿੱਖ ਤਬਾਹ ਕਰਨ ਵਾਲੀ ਸਾਬਿਤ ਨਾ ਹੋਵੇ ਇਸ ਲਈ ਬੋਰਡ ਨੂੰ ਖ਼ੁਦ ਇਸ ਮਸਲੇ 'ਤੇ ਪਹਿਲ ਕਰਨੀ ਚਾਹੀਦੀ ਸੀ ਪਰ ਨੀਂਦ 'ਚ ਸੁੱਤੇ ਬੋਰਡ ਦੇ ਵਿਦਿਅਕ ਢਾਂਚੇ ਦੀ ਨਕਾਮੀ ਕੁਝ ਵਿਦਿਆਰਥੀਆਂ ਵਲੋਂ ਅਪਣੇ ਉੱਤਰ ਪੱਤਰਾਂ ਦੀ ਮੁੜ ਜਾਂਚ ਕਰਾਉਣ ਉਪਰੰਤ ਨਤੀਜਿਆਂ ਵਿਚ ਹੋਏ ਭਾਰੀ ਫੇਰਬਦਲ ਨੇ ਪੋਲ ਖੋਲ ਦਿਤੀ ਹੈ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਨੂੰ ਉੱਤਰ ਪੱਤਰ ਦੀ ਇਕ ਕਾਪੀ ਉਪਲਬਧ ਕਰਾਉਣ ਅਤੇ ਮੁੜ ਜਾਂਚ ਲਈ ਅਰਜੀ ਲਗਾਉਣ ਦਾ ਇਕ ਵਾਰ ਹੋਰ ਮੌਕਾ ਦੇਣ ਦੀ ਵਕਾਲਤ ਕੀਤੀ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ 12ਵੀਂ ਦਾ ਨਤੀਜਾ ਕਿਸੇ ਵੀ ਵਿਦਿਆਰਥੀ ਦੇ ਜੀਵਨ ਵਿਚ ਬੜੀ ਅਹਿਮੀਅਤ ਰੱਖਦਾ ਹੈ ਕਿਉਂਕਿ ਉੱਚ ਸਿਖਿਆ ਦੇ ਅਗਲੇ ਪੜਾਉ ਦਾ ਹਿੱਸਾ ਬਣਨ ਲਈ ਉਕਤ ਨਤੀਜੇ ਸਾਰਥਕ ਸਾਬਤ ਹੁੰਦੇ ਹਨ। ਪਰ ਜਿਸ ਤਰੀਕੇ ਨਾਲ ਮੁੜ ਜਾਂਚ ਦੌਰਾਨ ਬੱਚਿਆਂ ਦੇ ਅੰਕਾਂ ਵਿਚ 400 ਫ਼ੀ ਸਦੀ ਤੱਕ ਦਾ ਵਾਧਾ ਨਜ਼ਰ ਆ ਰਿਹਾ ਹੈ ਉਸ ਨਾਲ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਦੇਸ਼ ਦਾ ਸਭ ਤੋਂ ਵਕਾਰੀ ਬੋਰਡ ਆਪਣੀ ਜਿੰਮੇਵਾਰੀ ਨਿਭਾਉਣ 'ਚ ਕਾਮਯਾਬ ਨਹੀਂ ਹੋਇਆ।
ਜਿਸ ਕਰ ਕੇ ਵਿਦਿਆਰਥੀਆਂ ਅਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman