ਰਾਸ਼ਟਰੀ ਪੰਜਾਬੀ ਸਭਾ ਵਲੋਂ ਪੰਜਾਬੀ ਕੌਂਸਲਰਾਂ ਦਾ ਸਵਾਗਤ

ਰਾਸ਼ਟਰੀ ਪੰਜਾਬੀ ਸਭਾ ਵਲੋਂ ਪੰਜਾਬੀ ਕੌਂਸਲਰਾਂ ਦਾ ਸਵਾਗਤ

June 19, 2017 11:19 PM

ਨਵੀਂ ਦਿੱਲੀ, 19 ਜੂਨ (ਸੁਖਰਾਜ ਸਿੰਘ): ਰਾਸ਼ਟਰੀ ਪੰਜਾਬੀ ਸਭਾ ਵਲੋਂ ਦਿੱਲੀ ਨਗਰ ਨਿਗਮ ਵਿਚ ਜਿੰਨੇ ਵੀ ਪੰਜਾਬੀ ਸੇਵਾਦਾਰ ਜਿੱਤ ਕੇ ਆਏ ਹਨ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ। ਸੰਸਥਾ ਦੇ ਪ੍ਰਧਾਨ ਉਮੇਸ਼ ਖੌਸਲਾ ਦਾ ਕਹਿਣਾ ਹੈ ਕਿ ਸੰਸਥਾ ਦਾ ਮਕਸਦ ਪੰਜਾਬੀਅਤ ਦਾ ਪ੍ਰਚਾਰ ਕਰਨਾ ਹੈ ਇਸ ਲਈ ਸੇਵਾਦਾਰ ਕਿਸ ਪਾਰਟੀ ਤੋਂ ਜਿੱਤੀਆ ਹੋਵੇ ਇਹ ਮੁੱਖ ਨਹੀਂ ਹੈ ਮੁੱਖ ਹੈ ਕਿ ਉਹ ਪੰਜਾਬੀ ਹੈ ਅਤੇ ਇਸ ਲਈ ਸਾਡੀ ਸੰਸਥਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਸੰਸਥਾ ਵਲੋਂ ਰਾਸ਼ਟਰੀ ਪੰਜਾਬੀ ਸਭਾ ਪੰਜਾਬੀ ਸਮਾਜ ਦੀ ਇਕ ਡਾਇਰੇਕਟਰੀ ਵੀ ਜਾਰੀ ਕੀਤੀ ਗਈ। ਇਸ ਮੌਕੇ ਪੰਜਾਬੀ ਅਕਾਦਮੀ ਦਿੱਲੀ ਦੇ ਵਾਈਸ ਚੇਅਰਮੈਨ ਅਤੇ ਤਿਲਕ ਨਗਰ ਤੋਂ  ਵਿਧਾਇਕ ਜਰਨੈਲ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਿੱਸਾ ਲਿਆ ਅਤੇ ਸੰਸਥਾ ਨੂੰ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕਰਨ ਦੀ ਵਧਾਈ ਦਿਤੀ ਅਤੇ ਭਰੋਸਾ ਦਵਾਇਆ ਕਿ ਦਿੱਲੀ ਸਰਕਾਰ ਅਤੇ ਪੰਜਾਬੀ ਅਕਾਦਮੀ ਦਿੱਲੀ ਵਲੋਂ ਸੰਸਥਾ ਨੂੰ ਹਰ ਸੰਭਵ ਮਦਦ ਦਿਤੀ ਜਾਵੇਗੀ ਤਾਂ ਕਿ ਸੰਸਥਾ ਵਧ ਚੜ ਕਰ ਕੇ ਇਸ ਕਾਰਜ ਨੂੰ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਸਕੇ। ਪ੍ਰੋਗਰਾਮ ਦੀ ਸ਼ੁਰੁਆਤ ਦੀਪ ਜਲਾ ਕੇ ਕੀਤੀ ਗਈ ਅਤੇ ਉਸ ਦੇ ਬਾਅਦ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਵਿਕਲਾਂਗ ਬੱਚਿਆਂ ਨੇ ਵੀ ਸਟੇਜ ਉੱਪਰ ਅਪਣੀ ਕਲਾ ਦੇ ਜੌਹਰ ਦਿਖਾਏ।ਸੰਸਥਾ ਦੇ ਪ੍ਰਧਾਨ ਉਮੇਸ਼ ਖੌਸਲਾ ਨੇ ਦਸਿਆ ਕਿ 13 ਅਗਸਤ ਨੂੰ ਵਿਕਲਾਂਗ ਬੱਚਿਆਂ ਦਾ ਇਕ ਪ੍ਰੋਗਰਾਮ ਸ਼ਾਲੀਮਾਰ ਬਾਗ ਵਿਖੇ ਅਤੇ ਅਗਲੇ ਵਰ੍ਹੇ ਤਾਲਕਟੋਰਾ ਸਟੇਡੀਅਮ ਵਿਚ ਇਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾਵੇਗਾ। 

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman