ਵਿਰਾਟ ਕੋਹਲੀ ਨੇ ਅਸ਼ਵਿਨ ਦਾ ਕੀਤਾ ਬਚਾਅ

ਵਿਰਾਟ ਕੋਹਲੀ ਨੇ ਅਸ਼ਵਿਨ ਦਾ ਕੀਤਾ ਬਚਾਅ

June 19, 2017 11:15 PM

ਲੰਡਨ, 19 ਜੂਨ: ਇਕ ਦਿਨਾ ਕ੍ਰਿਕਟ ਵਿਚ ਸੀਨੀਅਰ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਹੈ ਪ੍ਰੰਤੂ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇਸ ਫ਼ਾਰਮੇਟ ਵਿਚ ਸਪਾਟ ਪਿੱਚਾਂ 'ਤੇ ਗੇਂਦਬਾਜ਼ੀ ਕਰਨ ਦੀ ਚੁਨੌਤੀ ਨੂੰ ਦੇਖਦੇ ਹੋਏ ਉਸ ਦੀ ਆਲੋਚਨਾ ਕਰਨਾ ਅਣਉਚਿਤ ਹੈ। ਨੌਜਵਾਨ ਬੱਲੇਬਾਜ਼ ਫ਼ਖ਼ਰ ਜਮਾਂ ਨੇ ਅਸ਼ਵਿਨ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਇਸ ਆਫ਼ ਸਪਿੰਨਰ ਨੇ ਬੀਤੇ ਦਿਨ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ਵਿਚ ਭਾਰਤ ਦੀਆਂ 180 ਦੌੜਾਂ ਦੀ ਹਾਰ ਦੌਰਾਨ 10 ਉਵਰਾਂ ਵਿਚ 70 ਦੌੜਾਂ ਖ਼ਰਚ ਕੀਤੀਆਂ ਜਦਕਿ ਉਸ ਨੂੰ ਕੋਈ ਵਿਕਟ ਹਾਸਲ ਨਹੀਂ ਹੋਈ।
ਅਸ਼ਵਿਨ ਨੇ ਟੂਰਨਾਮੈਂਟ ਵਿਚ 3 ਮੈਚਾਂ 'ਚ ਸਿਰਫ਼ ਇਕ ਵਿਕਟ ਹਾਸਲ ਕੀਤੀ ਜਦਕਿ ਇਸ ਦੌਰਾਨ ਉਸ ਨੇ 29 ਉਵਰਾਂ 'ਚ 167 ਦੌੜਾਂ ਖ਼ਰਚ ਕੀਤੀਆਂ । ਉਹ ਅਪਣੇ ਪਿਛਲੇ 10 ਇਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿਚ ਸਿਰਫ਼ 9 ਵਿਕਟਾਂ ਹਾਸਲ ਕਰ ਸਕਿਆ ਹੈ।
ਵਿਰਾਟ ਕੋਹਲੀ ਤੋਂ ਜਦੋਂ ਇਹ ਪੁਛਿਆ ਗਿਆ ਕਿ ਕੀ ਇਕ ਰੋਜ਼ਾ ਵਿਚ ਖ਼ਰਾਬ ਰੀਕਾਰਡ ਨੂੰ ਦੇਖਦੇ ਹੋਏ ਅਸ਼ਵਿਨ ਨੂੰ ਅਪਣੀਆਂ ਯੋਜਨਾਵਾਂ 'ਤੇ ਦੁਬਾਰਾ ਕੰਮ ਕਰਨਾ ਹੋਵੇਗਾ ਤਾਂ ਕੋਹਲੀ ਨੇ ਇਸ ਸੀਨੀਅਰ ਗੇਂਦਬਾਜ਼ ਦਾ ਬਚਾਅ ਕਰਦੇ ਹੋਏ ਕਿਹਾ ਕਿ ਸਪਾਟ ਪਿੱਚਾਂ 'ਤੇ ਹਰ ਸਪਿੰਨਰ ਨੂੰ ਚੁਨੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਸਪਿੰਨਰ ਵਿਰੁਧ ਦੌੜਾਂ ਬਣਦੀਆਂ ਹਨ। ਵਿਸ਼ੇਸ਼ ਤੌਰ 'ਤੇ ਇਸ ਤਰ੍ਹਾਂ ਦੇ ਵਿਕਟਾਂ 'ਤੇ ਜਿਥੇ ਜੇਕਰ ਬੱਲੇਬਾਜ਼ ਲੈਅ ਵਿਚ ਆ ਜਾਵੇ ਤਾਂ ਸਪਿੰਨਰਾਂ ਲਈ ਮੁਸ਼ਕਲ ਹੋ ਜਾਂਦੀ ਹੈ। ਐਕਰਾਸ ਦਿ ਲਾਈਨ ਸਲਾਗ ਕਰਨ ਤੋਂ ਬਾਅਦ ਵੀ ਬੱਲੇਬਾਜ਼ ਆਊਟ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਤੁਸੀਂ ਸਪਿੰਨਰ ਦੇ ਰੂਪ 'ਚ ਕਾਫ਼ੀ ਕੁੱਝ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਉੁਸ ਨੂੰ ਉਥੇ ਖਿਡਾ ਰਹੇ ਹੋ ਜਿਥੇ ਖਿਡਾਉਣਾ ਚਾਹੁੰਦੇ ਹੋ ਪਰ ਇਸ ਦੇ ਬਾਵਜੂਦ ਉਹ ਸ਼ਾਟ ਖੇਡ ਰਿਹਾ ਹੈ। ਕੋਹਲੀ ਨੇ 2 ਸਪਿੰਨਰਾਂ ਨੂੰ ਖਿਡਾਉਣ ਦੇ ਫ਼ੈਸਲੇ ਦਾ ਵੀ ਬਚਾਅ ਕੀਤਾ, ਜਦਕਿ ਉਨ੍ਹਾਂ ਨੇ 18 ਉਵਰਾਂ ਵਿਚ 147 ਦੌੜਾਂ ਖ਼ਰਚ ਕੀਤੀਆਂ। (ਪੀ.ਟੀ.ਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman