ਚੈਂਪੀਅਨਜ਼ ਟਰਾਫ਼ੀ 'ਚ ਜਿੱਤ ਤੋਂ ਬਾਅਦ ਪਾਕਿ ਸੈਨਾ ਨੇ ਭਾਰਤ ਦਾ ਉਡਾਇਆ ਮਜ਼ਾਕ

ਚੈਂਪੀਅਨਜ਼ ਟਰਾਫ਼ੀ 'ਚ ਜਿੱਤ ਤੋਂ ਬਾਅਦ ਪਾਕਿ ਸੈਨਾ ਨੇ ਭਾਰਤ ਦਾ ਉਡਾਇਆ ਮਜ਼ਾਕ

June 19, 2017 11:14 PM

ਇਸਲਾਮਾਬਾਦ, 19 ਜੂਨ: ਪਾਕਿ ਸੈਨਾ ਨੇ ਚੈਂਪੀਅਨਜ਼ ਟਰਾਫ਼ੀ ਕ੍ਰਿਕਟ ਫ਼ਾਈਨਲ ਵਿਚ ਅਪਣੇ ਦੇਸ਼ ਦੀ ਜਿੱਤ ਤੋਂ ਬਾਅਦ ਭਾਰਤ ਦਾ ਮਜ਼ਾਕ ਉਡਾਉਂਦੇ ਹੋਏ ਅਸ਼ਾਂਤ ਬਲੂਚਿਸਤਾਨ ਵਿਚ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਿਰਲੇਖ ਦਿਤਾ ''ਜਿਸ ਦਾ ਇਸ ਨਾਲ ਸਬੰਧ ਹੋਵੇ, ਦੂਰ ਰਹੋ।''
ਉਵਲ ਵਿਚ ਭਾਰਤ 'ਤੇ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਜਿੱਤ ਦੇ ਇਸ਼ਾਰੇ ਨਾਲ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਅਤੇ ਸੈਨਿਕਾਂ ਦੇ ਨੱਚਣ ਦੀਆਂ ਤਸਵੀਰਾਂ ਪੋਸਟ ਕਰਨ ਤੋਂ ਬਾਅਦ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫੂਰ ਨੇ ਬਲੂਚਿਸਤਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਥੇ ਲੋਕ ਜਿੱਤ ਦਾ ਜਸ਼ਨ ਮਨਾ ਰਹੇ ਸਨ। ਉਨ੍ਹਾਂ ਨੇ ਤਸਵੀਰਾਂ ਨਾਲ ਲਿਖਿਆ,''ਇਹ ਸਾਡਾ ਬਲੂਚਿਸਤਾਨ ਹੈ ਜਿਸ ਦਾ ਵੀ ਇਸ ਨਾਲ ਸਬੰਧ ਹੋਵੇ, ਦੂਰ ਰਹੋ।'' ਇਨ੍ਹਾਂ ਤਸਵੀਰਾਂ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਭਾਸ਼ਣ ਦੀ ਪ੍ਰਤਿਕਿਰਿਆ ਮੰਨਿਆ ਜਾ ਰਿਹਾ ਹੈ ਜੋ ਉਨ੍ਹਾਂ ਨੇ ਪਿਛਲੇ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦਿਤਾ ਸੀ ਜਿਸ ਵਿਚ ਉਨ੍ਹਾਂ ਨੇ ਬਲੂਚਿਸਤਾਨ ਅਤੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲੋਕਾਂ 'ਤੇ ਪਾਕਿ ਦੀ ਜ਼ਿਆਦਤੀ ਦਾ ਮੁੱਦਾ ਚੁਕਿਆ ਸੀ। ਗਫੂਰ ਨੇ ਨਾਲ ਹੀ ਇਕ ਵੀਡੀਉ ਵੀ ਪੋਸਟ ਕੀਤਾ ਜਿਸ ਵਿਚ ਕਥਿਤ ਤੌਰ 'ਤੇ ਸ੍ਰੀਨਗਰ ਵਿਚ ਲੋਕਾਂ ਨੂੰ ਭਾਰਤ 'ਤੇ ਪਾਕਿ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਦੇਖਿਆ ਗਿਆ। ਉਨ੍ਹਾਂ ਨੇ ਲਿਖਿਆ,''ਇਹ ਸ੍ਰੀਨਗਰ ਹੈ।'' (ਪੀ.ਟੀ.ਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman