ਗਹਿਣਿਆਂ ਦੀ ਦੁਕਾਨ ਦੇ ਗਾਰਡ 'ਤੇ ਹਮਲਾ

ਗਹਿਣਿਆਂ ਦੀ ਦੁਕਾਨ ਦੇ ਗਾਰਡ 'ਤੇ ਹਮਲਾ

June 19, 2017 12:45 AM


ਐਸ.ਏ.ਐਸ. ਨਗਰ, 18 ਜੂਨ (ਗੁਰਮੁਖ ਵਾਲੀਆ): ਸ਼ਨਿਚਰਵਾਰ ਰਾਤ ਫੇਜ਼-3ਬੀ2 ਦੀ ਮੇਨ ਮਾਰਕੀਟ ਵਿਚਲੇ ਇਕ ਮਸ਼ਹੂਰ ਟਾਈਮ ਲੈਸ ਗਹਿਣਿਆਂ ਦੀ ਦੁਕਾਨ ਦੇ ਸਕਿਉਰਿਟੀ ਗਾਰਡ 'ਤੇ ਦੋ ਨਕਾਬਪੋਸ਼ ਵਿਅਕਤੀਆਂ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਜਵੈਲਰ ਦੀ ਦੁਕਾਨ 'ਤੇ ਕਿਸੇ ਤਰ੍ਹਾਂ ਦੀ ਕੋਈ ਡਕੈਤੀ ਨਹੀਂ ਕੀਤੀ ਬਲਕਿ ਸਕਿਉਰਿਟੀ ਗਾਰਡ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਉਸ ਦੀ ਸਿੰਗਲ ਬੈਰਲ ਵਾਲੀ ਬੰਦੂਕ ਖੌਹ ਕੇ ਫ਼ਰਾਰ ਹੋ ਗਏ।
ਦਸਿਆ ਜਾ ਰਿਹਾ ਹੈ ਕਿ ਹਮਲਾਵਰ ਵਰਨਾ ਗੱਡੀ ਵਿਚ ਆਏ ਸਨ ਜਿਨ੍ਹਾਂ ਦੇ ਕਪੜਿਆਂ ਨਾਲ ਮੂੰਹ ਢੱਕੇ ਹੋਏ ਸਨ। ਜ਼ਖ਼ਮੀ ਸਕਿਉਰਿਟੀ ਗਾਰਡ ਨੂੰ ਚੀਮਾ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਸੈਕਟਰ-32 ਚੰਡੀਗੜ੍ਹ ਹਸਪਤਾਲ ਰੈਫ਼ਰ ਕਰ ਦਿਤਾ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਾਮਲੇ ਦੀ ਸੂਚਨਾ ਮਿਲਣ 'ਤੇ ਥਾਣਾ ਮਟੌਰ ਪੁਲਿਸ ਮੌਕੇ 'ਤੇ ਪੁੱਜੀ ਅਤੇ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਥਾਣਾ ਮਟੌਰ ਪੁਲਿਸ ਦੇ ਐਸ.ਐਚ.ਓ. ਤਿਰਲੋਚਨ ਸਿੰਘ ਨੇ ਦਸਿਆ ਕਿ ਫੇਜ਼-3ਬੀ2 ਦੀ ਮਾਰਕੀਟ 'ਚ ਟਾਈਮ ਲੈਸ ਜਵੈਲਰ ਸ਼ਾਪ 'ਤੇ ਸਿਕਉਰਿਟੀ ਗਾਰਡ ਤਿਲਕਰਾਜ ਕੰਮ ਕਰਦਾ ਹੈ। ਥਾਣਾ ਮੁਖੀ ਨੇ ਦਸਿਆ ਕਿ ਰਾਤ ਸ਼ੋਅਰੂਮ ਬੰਦ ਹੋਣ ਤੋਂ ਬਾਅਦ ਕਰੀਬ 9:45 ਵਜੇ ਦੋ ਨਕਾਬਪੋਸ਼ ਵਿਅਕਤੀ ਵਰਨਾ ਗੱਡੀ ਵਿਚ ਆਏ ਜਿਨ੍ਹਾਂ ਆਉਂਦਿਆਂ ਸਾਰ ਹੀ ਤਿਲਕਰਾਜ ਦੇ ਸਿਰ 'ਤੇ ਬੇਸਬਾਲ ਦੇ ਬੈਟ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ। ਹਮਲਾਵਰਾਂ ਵਲੋਂ ਦੁਕਾਨ ਵਿਚ ਕੋਈ ਡਕੈਤੀ ਨਹੀਂ ਕੀਤੀ ਗਈ, ਉਲਟਾ ਉਨ੍ਹਾਂ ਤਿਲਕਰਾਜ ਨੂੰ ਜ਼ਖ਼ਮੀ ਕੀਤਾ 'ਤੇ ਜਾਂਦੇ ਹੋਏ ਉਸ ਦੀ ਬੰਦੂਕ (ਸਿੰਗਲ ਬੈਰਲ) ਨਾਲ ਲੈ ਗਏ। ਪੁਲਿਸ ਅਨੁਸਾਰ ਗਹਿਣਿਆਂ ਦੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਸਾਰੀ ਘਟਨਾ ਕੈਦ ਹੈ ਜਿਸ ਦੀ ਫੁਟੇਜ ਪੁਲਿਸ ਵਲੋਂ ਹਾਸਲ ਕਰ ਲਈ ਗਈ ਹੈ। ਮਟੌਰ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman