ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੋ ਰਹਿਮ ਅਪੀਲਾਂ ਖ਼ਾਰਜ ਕੀਤੀਆਂ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੋ ਰਹਿਮ ਅਪੀਲਾਂ ਖ਼ਾਰਜ ਕੀਤੀਆਂ

June 19, 2017 12:32 AM



ਨਵੀਂ ਦਿੱਲੀ, 18 ਜੂਨ : ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਪਣਾ ਕਾਰਜਕਾਲ ਮੁਕੰਮਲ ਹੋਣ ਤੋਂ ਦੋ ਮਹੀਨੇ ਪਹਿਲਾਂ ਮਈ ਦੇ ਆਖ਼ਰੀ ਹਫ਼ਤੇ ਵਿਚ ਦੋ ਰਹਿਮ ਅਪੀਲਾਂ ਖ਼ਾਰਜ ਕਰ ਦਿਤੀਆਂ। ਇਕ ਰਹਿਮ ਅਪੀਲ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਪਿੱਛੋਂ ਹਤਿਆ ਨਾਲ ਸਬੰਧਤ ਸੀ। ਇੰਦੌਰ ਵਿਖੇ 2012 ਵਿਚ ਤਿੰਨ ਜਣਿਆਂ ਨੇ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦਿਤਾ ਸੀ।
ਦੂਜੀ ਘਟਨਾ ਪੁਣੇ ਦੀ ਹੈ ਜਿਥੇ 2007 ਵਿਚ ਦੋ ਪੁਰਸ਼ਾਂ ਨੇ 22 ਸਾਲ ਦੀ ਲੜਕੀ ਨਾਲ ਬਲਾਤਕਾਰ ਕਰ ਕੇ ਉਸ ਦੀ ਹਤਿਆ ਕਰ ਦਿਤੀ ਸੀ।
ਇਹ ਦੋਵੇਂ ਪਟੀਸ਼ਨਾਂ ਰਾਸ਼ਟਰਪਤੀ ਸਕੱਤਰੇਤ ਨੂੰ ਅਪ੍ਰੈਲ ਅਤੇ ਮਈ ਮਹੀਨੇ ਵਿਚ ਮਿਲੀਆਂ ਸਨ। ਦੋਸ਼ੀਆਂ ਨੇ ਫਾਂਸੀ ਦੀ ਸਜ਼ਾ ਮੁਆਫ਼ ਕਰਨ ਦੀ ਅਪੀਲ ਕੀਤੀ ਜਦਕਿ ਸੁਪਰੀਮ ਕੋਰਟ ਵਲੋਂ ਸਜ਼ਾ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।
ਬਲਾਤਕਾਰ ਅਤੇ ਹਤਿਆ ਵਾਲੇ ਇੰਦੌਰ ਵਿਖੇ ਸਾਹਮਣੇ ਆਏ ਮਾਮਲੇ ਵਿਚ ਅਦਾਲਤ ਨੇ ਇਕ ਸਾਲ ਦੇ ਅੰਦਰ ਹੀ ਤਿੰਨ ਜਣਿਆਂ ਨੂੰ ਮੌਤ ਦੀ ਸਜ਼ਾ ਸੁਣਾ ਦਿਤੀ ਸੀ।
ਮੱਧ ਪ੍ਰਦੇਸ਼ ਹਾਈ ਕੋਰਟ ਨੇ 2014 ਵਿਚ ਜਿਤੇਂਦਰ ਉਰਫ਼ ਜੀਤੂ, ਬਾਬੂ ਉਰਫ਼ ਕੇਤਨ ਅਤੇ ਸਨੀ ਉਰਫ਼ ਦੇਵੇਂਦਰ ਨੂੰ ਸਜ਼ਾ ਏ ਮੌਤ ਦੀ ਪੁਸ਼ਟੀ ਕੀਤੀ ਸੀ। ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਮੁਤਾਬਕ ਪ੍ਰਣਬ ਮੁਖਰਜੀ ਨੇ 25 ਮਈ ਨੂੰ ਰਹਿਮ ਅਪੀਲ ਰੱਦ ਕਰ ਦਿਤੀ।  
(ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman