Findus on Facebook
ਤਾਜ਼ਾਖ਼ਬਰਾਂ
ਚੰਡੀਗੜ੍ਹ ਦੇ ਸਕੂਲਾਂ ਵਿਚ ਹੁਣ ਦੂਜੇ ਦੀ ਥਾਂ ਪਹਿਲੇ ਸਨਿਚਰਵਾਰ ਹੋਵੇਗੀ ਛੁੱਟੀ

ਚੰਡੀਗੜ੍ਹ ਦੇ ਸਕੂਲਾਂ ਵਿਚ ਹੁਣ ਦੂਜੇ ਦੀ ਥਾਂ ਪਹਿਲੇ ਸਨਿਚਰਵਾਰ ਹੋਵੇਗੀ ਛੁੱਟੀ

January 11, 2017 11:22 PM

ਚੰਡੀਗੜ੍ਹ, 11 ਜਨਵਰੀ (ਬਠਲਾਣਾ) : ਯੂਟੀ ਸਕੂਲ ਸਿਖਿਆ ਵਿਭਾਗ ਵਲੋਂ 2017-18 ਦੌਰਾਨ ਜਾਰੀ ਛੁੱਟੀਆਂ ਦੀ ਸੂਚੀ ਮੁਤਾਬਕ ਹੁਣ ਹਰ ਮਹੀਨੇ ਦੇ ਪਹਿਲੇ ਸਨਿਚਰਵਾਰ ਛੁੱਟੀ ਹੋਇਆ ਕਰੇਗੀ। ਇਸ ਤੋਂ ਪਹਿਲਾਂ ਇਹ ਛੁੱਟੀ ਦੂਜੇ ਸਨਿਚਰਵਾਰ ਹੁੰਦੀ ਸੀ। ਬੈਂਕ ਆਦਿ ਦੀ ਸਹੂਲਤ ਦੇਣ ਲਈ ਅਜਿਹਾ ਫ਼ੈਸਲਾ ਲੈਣ ਦੀ ਖ਼ਬਰ ਹੈ। ਸੂਚੀ ਮੁਤਾਬਕ ਗਰਮੀ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤਕ, ਸਰਦੀ ਦੀਆਂ ਛੁੱਟੀਆਂ 25 ਦਸੰਬਰ ਤੋਂ 5 ਜਨਵਰੀ ਤਕ ਹੋਣਗੀਆਂ।
ਇਸ ਤੋਂ ਇਲਾਵਾ ਅਤਿ ਦਰਜੇ ਦੀ ਗਰਮੀ ਜਾਂ ਠੰਢ ਕਾਰਨ ਸਿਖਿਆ ਵਿਭਾਗ ਤਿੰਨ ਦਿਨਾਂ ਦੀਆਂ ਛੁੱਟੀਆਂ ਕਰ ਸਕਦਾ ਹੈ। ਲੋਕਲ ਛੁੱਟੀਆਂ 'ਚ 7 ਅਗੱਸਤ ਨੂੰ ਰੱਖੜੀ, 30 ਸਤੰਬਰ ਨੂੰ ਦੁਸਹਿਰੇ ਮੌਕੇ ਵੀ ਛੁੱਟੀ ਹੋਵੇਗੀ। ਇਸ ਸਾਲ ਦਿਵਾਲੀ ਦਾ ਤਿਉਹਾਰ 19 ਅਕਤੂਬਰ (ਵੀਰਵਾਰ) ਵਾਲੇ ਦਿਨ ਹੈ। ਇਸ ਲਈ 20 ਤੇ 21 ਅਕਤੂਬਰ ਨੂੰ ਵੀ ਛੁੱਟੀ ਐਲਾਨੀ ਗਈ ਹੈ। ਜਿਸ ਦਾ ਭਾਵ ਦਿਵਾਲੀ ਮੌਕੇ 4 ਦਿਨ ਦੀਆਂ ਛੁੱਟੀਆਂ ਰਹਿਣਗੀਆਂ।
ਲੋਕਲ ਛੁੱਟੀਆਂ ਵਿਚ ਸਿਖਿਆ ਵਿਭਾਗ ਸਾਲ ਦੌਰਾਨ 2 ਛੁੱਟੀਆਂ ਅਤੇ 1 ਛੁੱਟੀ ਸਕੂਲ ਮੁਖੀ ਅਪਣੇ ਤੌਰ 'ਤੇ ਕਰ ਸਕਦਾ ਹੈ। ਇਸ ਕੈਲੰਡਰ ਮੁਤਾਬਕ ਸਿਖਿਆ ਵਿਭਾਗ 54 ਛੁੱਟੀਆਂ ਕਰੇਗਾ, ਬਾਕੀ ਗਜ਼ਟਡ ਛੁੱਟੀਆਂ ਵੱਖਰੀਆਂ ਹਨ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman