ਕੌਣ ਹੋਵੇਗਾ ਚੰਡੀਗੜ੍ਹ ਦਾ ਮੇਅਰ?, ਫ਼ੈਸਲਾ ਅੱਜ

ਕੌਣ ਹੋਵੇਗਾ ਚੰਡੀਗੜ੍ਹ ਦਾ ਮੇਅਰ?, ਫ਼ੈਸਲਾ ਅੱਜ

January 11, 2017 11:21 PM

ਚੰਡੀਗੜ੍ਹ, 11 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਦੀਆਂ 18 ਦਸੰਬਰ 2016 ਨੂੰ ਹੋਈਆਂ ਚੋਣਾਂ ਵਿਚ ਬਹੁਮਤ ਨਾਲ ਜਿੱਤੀ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ 12 ਜਨਵਰੀ ਨੂੰ ਅਪਣੇ ਮੇਅਰ ਦੀ ਚੋਣ ਕੀਤੀ ਜਾਵੇਗੀ।
ਮੇਅਰ ਦੀ ਸੀਟ ਇਸ ਵਾਰ ਮਹਿਲਾ ਰਾਖਵੀਂ ਹੋਣ ਕਰ ਕੇ ਭਾਜਪਾ ਵਲੋਂ ਜਨ ਸੰਘ ਨਾਲ ਜੁੜੀ ਰਹੀ ਅਤੇ ਸੀਨੀਅਰ ਐਡਵੋਕੇਟ ਆਸ਼ਾ ਜੈਸਵਾਲ ਦੇ ਪੇਪਰ 7 ਜਨਵਰੀ ਨੂੰ ਦਾਖਲ ਕੀਤੇ ਸਨ। ਜਦੋਂ ਕਿ ਸੀਨੀਅਰ ਡਿਪਟੀ ਮੇਅਰ ਲਈ ਤੀਜੀ ਵਾਰ ਕੌਂਸਲਰ ਬਣੇ ਰਾਜੇਸ਼ ਗੁਪਤਾ ਉਰਫ ਬਿੱਟੂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਡਿਪਟੀ ਮੇਅਰ ਲਈ ਕਾਲੋਨੀਆਂ ਵਿਚੋਂ ਵੱਡੀ ਗਿਣਤੀ ਵੋਟਾਂ ਲੈ ਕੇ ਕੌਂਸਲਰ ਬਣੇ ਅਨਿਲ ਦੂਬੇ ਉਮੀਦਵਾਰ ਹਨ। ਇਸ ਲਈ ਮੇਅਰ ਦੀ ਸੀਟ ਲਈ ਕਾਂਗਰਸ ਪਾਰਟੀ ਵਲੋਂ ਸਾਬਕਾ ਡਿਪਟੀ ਮੇਅਰ ਗੁਰਬਖਸ਼ ਰਾਵਤ ਨੂੰ ਭਾਜਪਾ ਦੀ ਉਮੀਦਵਾਰ ਬਣਾ ਕੇ ਰਾਜਸੀ ਪੱਤਾ ਖੇਡ ਰਹੀ ਹੈ। ਜਦ ਕਿ ਕਾਂਗਰਸ ਕੋਲ ਇਸ ਵਾਰ ਸਿਰਫ 4 ਹੀ ਕੌਂਸਲਰ ਹਨ।
ਕਾਂਗਰਸ ਵਲੋਂ ਇਥੇ ਹੀ ਬੱਸ ਨਹੀਂ, ਸੀਨੀਅਰ ਡਿਪਟੀ ਮੇਅਰ ਲਈ ਸ਼ੀਲਾ ਦੇਵੀ ਅਤੇ ਡਿਪਟੀ ਮੇਅਰ ਲਈ ਪਹਿਲੀ ਵਾਰ ਕੌਂਸਲਰ ਚੁਣੀ ਰਵਿੰਦਰ ਕੌਰ ਗੁਜਰਾਲ ਚੋਣ ਲੜੇਗੀ। ਭਾਜਪਾ ਕੋਲ ਸ਼੍ਰੋਮਣੀ ਅਕਾਲੀ ਦੀ ਸੀਟ ਮਿਲਾ ਕੇ ਕੁੱਲ 21 ਵੋਟਾਂ ਹਨ ਅਤੇ 9 ਨਾਮਜ਼ਦ ਮੈਂਬਰ ਵੀ ਉਨ੍ਹਾਂ ਦੇ ਹੱਕ ਵਿਚ ਹੀ ਵੋਟ ਪਾਉਣਗੇ। ਜਦ ਇਕ ਵੋਟ  ਸੰਸਦ ਮੈਂਬਰ ਕਿਰਨ ਖੇਰ ਦੀ ਬਤੌਰ ਸਾਂਸਦ ਹੁੰਦੀ ਹੈ। ਇਸ ਤਰ੍ਹਾਂ ਭਾਜਪਾ ਦੇ ਮੇਅਰ ਸਮੇਤ ਹੋਰ ਅਹੁਦਿਆਂ 'ਤੇ ਜਿੱਤ ਯਕੀਨੀ ਹੈ।
ਸੂਤਰਾਂ ਮੁਤਾਬਕ ਪਾਰਟੀ ਪ੍ਰਧਾਨ ਸੰਜੈ ਟੰਡਨ ਵਲੋਂ ਸੰਸਦ ਮੈਂਬਰ ਕਿਰਨ ਸਮੇਤ ਸੀਨੀਅਰ ਆਗੂਆਂ ਨਾਲ ਰਲ ਕੇ ਮੀਟਿੰਗ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਦੇ ਚੁਣੇ ਹੋਏ ਕੌਂਸਲਰ ਅਤੇ ਨਾਮਜ਼ਦ ਕੌਂਸਲਰਾਂ ਨੂੰ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਲਈ ਕਿਹਾ ਗਿਆ ਹੈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman