ਗ਼ੈਰ-ਸਰਕਾਰੀ ਸੰਸਥਾਵਾਂ ਭ੍ਰਿਸ਼ਟਾਚਾਰ ਦਾ ਇਕ ਵੀ.ਆਈ.ਪੀ. ਅੱਡਾ!!

ਗ਼ੈਰ-ਸਰਕਾਰੀ ਸੰਸਥਾਵਾਂ ਭ੍ਰਿਸ਼ਟਾਚਾਰ ਦਾ ਇਕ ਵੀ.ਆਈ.ਪੀ. ਅੱਡਾ!!

January 11, 2017 11:13 PM

ਐਨ.ਜੀ.ਓ., (ਗ਼ੈਰ ਸਰਕਾਰੀ ਸੰਸਥਾਵਾਂ) ਜੋ ਕਿ ਸਮਾਜ ਦੀ ਬਿਹਤਰੀ ਦੇ ਕੰਮਾਂ ਵਾਸਤੇ ਸਥਾਪਤ ਕੀਤੀਆਂ ਜਾਂਦੀਆਂ ਹਨ, ਅੱਜ ਸੱਭ ਤੋਂ ਵੱਧ ਦੁਰਵਰਤੋਂ ਕਰਨ ਵਾਲੀਆਂ ਸੰਸਥਾਵਾਂ ਵਿਚੋਂ ਗਿਣੀਆਂ ਜਾਣ ਲੱਗੀਆਂ ਹਨ। ਇਹ ਅਸਲ ਵਿਚ ਪੈਸਾ ਇਕੱਠਾ ਕਰਨ ਅਤੇ ਰਿਸ਼ਵਤ ਪ੍ਰਾਪਤ ਕਰਨ ਦਾ ਇਕ ਰਸਤਾ ਬਣ ਚੁੱਕਾ ਹੈ। ਹਰ ਤਾਕਤਵਰ ਅਫ਼ਸਰ ਅਤੇ ਉਦਯੋਗਪਤੀ ਦੇ ਪ੍ਰਵਾਰ ਵਿਚ ਐਸੀ ਸੰਸਥਾ ਹੋਵੇਗੀ ਜੋ ਕੰਮ ਨਹੀਂ ਕਰਦੀ ਸਗੋਂ ਪੈਸਾ ਇਕੱਠਾ ਕਰਦੀ ਹੈ ਅਤੇ ਫਿਰ ਸੁਰਖ਼ੀਆਂ ਵਿਚ ਨਜ਼ਰ ਆਉਣ ਲਗਦੀ ਹੈ। ਸੁਪਰੀਮ ਕੋਰਟ ਵਲੋਂ 30 ਲੱਖ ਐਨ.ਜੀ.ਓਜ਼. ਦਾ ਆਡਿਟ ਕਰਨ ਦਾ ਹੁਕਮ ਇਸ ਸਿਸਟਮ ਨੂੰ ਸੁਧਾਰਨ ਦਾ ਇਕ ਸ਼ਲਾਘਾਯੋਗ ਕਦਮ ਹੈ। ਇਹ ਸੰਸਥਾਵਾਂ ਪੈਸਾ ਤਾਂ ਇਕੱਠਾ ਕਰਦੀਆਂ ਹਨ ਪਰ ਉਸ ਪੈਸੇ ਨਾਲ ਕੀਤੇ ਕੰਮਾਂ ਦਾ ਨਤੀਜਾ ਕਿਸੇ ਨੂੰ ਨਜ਼ਰ ਨਹੀਂ ਆਇਆ। ਭਾਰਤ ਵਿਚ ਜਿਸ ਤਰ੍ਹਾਂ ਦੀ ਗ਼ਰੀਬੀ ਹੈ, ਪਿਛੜੇ ਇਲਾਕੇ ਹਨ, ਉਹ ਇਨ੍ਹਾਂ ਸੰਸਥਾਵਾਂ ਵਲੋਂ ਸੁਧਾਰੇ ਜਾ ਸਕਦੇ ਹਨ ਪਰ ਅਫ਼ਸੋਸ ਐਨ.ਜੀ.ਓ. ਨੂੰ ਇਕ ਪੈਸਾ ਇਕੱਠਾ ਕਰਨ ਦਾ ਧੰਦਾ ਬਣਾ ਦਿਤਾ ਗਿਆ ਜਿਸ ਵਲ ਕੋਈ ਧਿਆਨ ਨਹੀਂ ਦਿਤਾ ਜਾਂਦਾ।
30 ਲੱਖ ਐਨ.ਜੀ.ਓ. ਦੇ ਆਡਿਟ ਦਾ ਹੁਕਮ ਦਿਤੇ ਜਾਣ ਵੇਲੇ ਅਦਾਲਤ ਨੇ ਪੁਛਿਆ ਕਿ ਇਸ ਪੈਸੇ ਦਾ ਵੇਰਵਾ ਐਨ.ਜੀ.ਓ. ਤੋਂ ਕਿਉਂ ਨਹੀਂ ਮੰਗਿਆ ਜਾਂਦਾ? ਕਾਰਨ ਜੇ ਲਭਣਾ ਚਾਹੀਏ ਤਾਂ ਸਿਆਸਤਦਾਨਾਂ ਦੀ ਸ਼ਮੂਲੀਅਤ ਵਿਚੋਂ ਹੀ ਮਿਲ ਜਾਵੇਗਾ ਕਿਉਂਕਿ ਜਿਥੇ ਰਿਸ਼ਵਤ ਹੈ, ਉਥੇ ਸਿਆਸਤਦਾਨ ਤਾਂ ਹੈ ਹੀ ਹਨ। ਕੈਲਾਸ਼ ਸਤਿਆਰਥੀ ਇਸੇ ਤਰ੍ਹਾਂ ਦੀ ਸੰਸਥਾ ਕਰ ਕੇ ਨੋਬਲ ਪੁਰਸਕਾਰ ਜੇਤੂ ਬਣੇ ਪਰ ਲੱਖਾਂ ਹੋਰ ਸੰਸਥਾਵਾਂ ਨੇ ਇਸ ਰਸਤੇ ਦਾ ਦੁਰਉਪਯੋਗ ਕਰ ਕੇ ਐਨ.ਜੀ.ਓ. ਦਾ ਨਾਮ ਹੀ ਬਦਨਾਮ ਕੀਤਾ ਹੈ। ਜਿਹੜੇ ਸੱਚੇ ਕੰਮ ਕਰਨ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਅਪਣੇ ਕੰਮਾਂ ਵਿਚ ਮਦਦ ਵੀ ਨਹੀਂ ਮਿਲਦੀ ਅਤੇ ਉਹ ਇਹ ਦਸਣੋਂ ਵੀ ਕਤਰਾਉਂਦੇ ਹਨ ਕਿ ਉਹ ਐਨ.ਜੀ.ਓ. ਵਿਚ ਕੰਮ ਕਰਦੇ ਹਨ। ਸੁਧਾਰ ਦੀ ਸਖ਼ਤ ਜ਼ਰੂਰਤ ਹੈ ਤਾਕਿ ਭਾਰਤ ਵਿਚ ਬਰਾਬਰੀ ਦਾ ਮਾਹੌਲ ਸ਼ੁਰੂ ਹੋ ਸਕੇ। -ਨਿਮਰਤ ਕੌਰ

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman