ਅਧਿਕਾਰਾਂ ਅਤੇ ਫ਼ਰਜ਼ਾਂ ਦੀ ਜੰਗ ਵਿਚ ਬਰਬਾਦ ਹੁੰਦੇ ਮਾਪੇ

ਅਧਿਕਾਰਾਂ ਅਤੇ ਫ਼ਰਜ਼ਾਂ ਦੀ ਜੰਗ ਵਿਚ ਬਰਬਾਦ ਹੁੰਦੇ ਮਾਪੇ

January 11, 2017 11:11 PM

ਹਰ ਸੜਕ, ਗਲੀ ਵਿਚ ਹਰ ਵੇਲੇ ਕੁੱਝ ਖ਼ਾਸ ਵਾਪਰਦਾ ਰਹਿੰਦਾ ਹੈ ਪਰ ਲੋਕ ਚੁਪਚਾਪ ਲੰਘ ਜਾਂਦੇ ਹਨ ਕਿਉਂਕਿ ਲੋਕਾਂ ਦੀਆਂ ਅਪਣੀਆਂ ਹੀ ਸਮਸਿਆਵਾਂ ਘੱਟ ਨਹੀਂ ਹੁੰਦੀਆਂ। ਸਮਾਂ ਕਿਸੇ ਕੋਲ ਨਹੀਂ। ਦੂਜਿਆਂ ਨੂੰ ਸੁਣਨ, ਸਮਝਣ, ਸਮਝਾਉਣ ਜਾਂ ਉਨ੍ਹਾਂ ਨਾਲ ਕੁੱਝ ਸਮਾਂ ਬਤੀਤ ਕਰਨ ਦਾ ਵਿਹਲ ਕਿਸੇ ਕੋਲ ਨਹੀਂ।
ਇਕ ਦਿਨ ਨਦੀ ਦੇ ਕਿਨਾਰੇ ਬਣੀ ਸੜਕ ਉਤੇ ਮੈਂ ਸਕੂਟਰ ਤੇ ਜਾ ਰਿਹਾ ਸੀ ਤਾਂ ਵੇਖਿਆ ਕਿ ਇਕ ਬਜ਼ੁਰਗ ਆਦਮੀ ਨਹਿਰ ਕਿਨਾਰੇ ਬੈਠਾ ਕੁੱਝ ਸੋਚ ਰਿਹਾ ਸੀ। ਸਮਾਜਕ ਸੇਵਾ ਬਾਰੇ ਕੁੱਝ ਲਿਖਣ ਕਰ ਕੇ ਮੈਂ ਉਸ ਕੋਲ ਰੁਕ ਗਿਆ। ਲੋਕ ਆਰਾਮ ਨਾਲ ਲੰਘ ਰਹੇ ਸਨ। ਮੈਂ ਉਨ੍ਹਾਂ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਨਦੀ ਕਿਨਾਰੇ ਆਰਾਮ ਨਾਲ ਬੈਠ ਕੇ ਮਨ ਸ਼ਾਂਤ ਕਰਨਾ ਚੰਗਾ ਲਗਦਾ ਹੈ। ਉਨ੍ਹਾਂ ਮੇਰੀ ਗੱਲ ਕਟ ਕੇ ਮੈਨੂੰ ਪਛਾਣਦਿਆਂ ਕਿਹਾ ਕਿ ਮੇਰੇ ਲੇਖ ਉਹ ਕਦੇ-ਕਦੇ ਸਪੋਕਸਮੈਨ 'ਚ ਪੜ੍ਹਦੇ ਰਹਿੰਦੇ ਹਨ। ਖ਼ਬਰਾਂ ਵੀ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹੱਡਬੀਤੀ ਵੀ ਸਪੋਕਸਮੈਨ ਅਖ਼ਬਾਰ ਵਿਚ ਭੇਜਾਂ ਕਿਉਂਕਿ ਸਪੋਕਸਮੈਨ ਅਖ਼ਬਾਰ ਸੱਚਾਈ, ਵਫ਼ਾਦਾਰੀ ਅਤੇ ਈਮਾਨਦਾਰੀ ਦਾ ਤਾਜ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਕਾਲਜ ਵਿਚ ਕਿਸੇ ਮੁੰਡੇ ਨਾਲ ਪਿਆਰ ਹੋ ਗਿਆ। 18 ਸਾਲਾਂ ਦੀ ਉਮਰ ਪੂਰੀ ਹੋਣ ਤੇ ਉਸ ਨੇ ਮੁੰਡੇ ਨਾਲ ਘਰਦਿਆਂ ਦੀ ਮਰਜ਼ੀ ਵਿਰੁਧ ਵਿਆਹ ਕਰ ਲਿਆ। ਪਰ ਸਹੁਰੇ ਘਰ ਝਗੜੇ ਹੋਣ ਕਰ ਕੇ ਵਿਆਹ ਜ਼ਿਆਦਾ ਦੇਰ ਨਾ ਚਲਿਆ ਅਤੇ ਤਲਾਕ ਹੋ ਗਿਆ। ਕੁੜੀ ਨੇ ਮਾਪਿਆਂ ਦੇ ਘਰ ਆ ਕੇ ਉਲਟਾ ਉਨ੍ਹਾਂ ਨੂੰ ਹੀ ਕਸੂਰਵਾਰ ਠਹਿਰਾਉਣਾ ਸ਼ੁਰੂ ਕਰ ਦਿਤਾ ਕਿ ਉਹ ਤਾਂ ਬੱਚੀ ਸੀ ਪਰ ਮਾਪਿਆਂ ਨੇ ਅਪਣਾ ਫ਼ਰਜ਼ ਕਿਉਂ ਨਾ ਨਿਭਾਇਆ? ਹੁਣ ਉਹ ਉਨ੍ਹਾਂ ਨੂੰ ਔਰਤਾਂ ਦੇ ਹੱਕਾਂ ਦੇ ਨਾਮ ਤੇ ਡਰਾਉਂਦੀ ਧਮਕਾਉਂਦੀ ਰਹਿੰਦੀ ਹੈ।
ਮੈਂ ਚੁਪਚਾਪ ਘਰ ਆ ਗਿਆ ਅਤੇ ਕਈ ਘੰਟੇ ਤਣਾਅ ਵਿਚ ਰਿਹਾ ਕਿ ਜਿਹੜੇ ਬੱਚਿਆਂ ਨੂੰ ਮਾਪੇ ਅਪਣਾ ਸੱਭ ਕੁੱਝ ਦੇ ਕੇ ਜਿਊਣਾ ਸਿਖਾਉਂਦੇ ਹਨ ਉਹੀ ਅਪਣੇ ਮਾਪਿਆਂ ਦੀ ਜ਼ਮੀਨ-ਜਾਇਦਾਦ ਬਦਲੇ ਹੀ ਉਨ੍ਹਾਂ ਦੇ ਸੱਭ ਤੋਂ ਵੱਡੇ ਦੁਸ਼ਮਣ ਬਣ ਜਾਂਦੇ ਹਨ। ਸਿਰਫ਼ 20 ਫ਼ੀ ਸਦੀ ਬੱਚੇ ਹੀ ਅਸਲੀ ਇਨਸਾਨ ਹਨ, ਬਾਕੀ ਤਾਂ ਮਾਪਿਆਂ ਅਤੇ ਸਮਾਜ ਦੇ ਵਿਰੋਧੀ ਹਨ।
ਮੈਂ ਰਾਤ ਬੈਠ ਕੇ ਅਪਣਾ ਇਹ ਅਧਿਕਾਰਾਂ, ਫ਼ਰਜ਼ਾਂ, ਇਸ਼ਕ ਦਾ ਦੁਖਾਂਤ ਲਿਖਿਆ। ਸੋਚਿਆ ਕਿ ਸਵੇਰੇ ਲੇਖ ਡਾਕ ਰਾਹੀਂ ਭੇਜ ਦਿਆਂਗਾ। ਪਰ ਸਵੇਰੇ ਜਦੋਂ ਅਖ਼ਬਾਰ ਚੁਕਿਆ ਤਾਂ ਉਸ ਇਨਸਾਨ ਦੀ ਖ਼ੁਦਕੁਸ਼ੀ ਦੀ ਕਹਾਣੀ ਅਤੇ ਤਸਵੀਰ ਅਖ਼ਬਾਰ 'ਚ ਛਪੀ ਸੀ ਕਿ ਇਕ ਪਾਗਲ ਇਨਸਾਨ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਤਨੀ ਦੀ ਲਾਸ਼ ਵੀ ਬਰਾਮਦ ਹੋਈ ਜਿਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ। ਸਰਕਾਰ ਨੇ ਕੁੜੀ ਨੂੰ ਇਕਲੌਤਾ ਵਾਰਸ ਸਮਝਦੇ ਹੋਏ ਮਕਾਨ ਅਤੇ ਮਾਪਿਆਂ ਦਾ ਪੈਸਾ ਬੇਟੀ ਨੂੰ ਦੇ ਦਿਤਾ। ਬੇਟੀ ਵਿਚਾਰੀ ਬਹੁਤ ਉਦਾਸ ਅਤੇ ਦੁਖੀ ਵੇਖੀ ਗਈ ਅਤੇ ਉਸ ਨੂੰ ਮਾਪਿਆਂ ਦੇ ਮਰਨ ਦਾ ਸਦਮਾ ਬਹੁਤ ਜ਼ਿਆਦਾ ਲੱਗਾ, ਜਿਸ ਕਰ ਕੇ ਉਹ ਰੋ ਵੀ ਨਾ ਸਕੀ। ਮੈਂ ਕਈ ਦਿਨ ਉਸ ਨਹਿਰ ਕਿਨਾਰੇ ਜਾ ਕੇ ਉਸ ਇਨਸਾਨ ਨੂੰ ਲੱਭਦਾ ਰਿਹਾ ਜਿਸ ਦੇ ਜਿਊਣ ਅਤੇ ਖ਼ੁਸ਼ ਰਹਿਣ ਦੇ ਅਧਿਕਾਰਾਂ ਨੂੰ ਉਸ ਦੇ ਬੱਚਿਆਂ ਨੇ ਅਪਣੇ ਅਧਿਕਾਰਾਂ ਨਾਲ ਖ਼ਤਮ ਕਰ ਦਿਤਾ ਸੀ ਅਤੇ ਸੋਚ ਰਿਹਾ ਸੀ ਕਿ ਅੱਜ 80% ਮਾਪੇ ਨਾ ਅਧਿਕਾਰਾਂ ਦਾ ਆਨੰਦ ਮਾਣ ਸਕਦੇ ਹਨ ਅਤੇ ਨਾ ਫ਼ਰਜ਼ਾਂ ਦੀ ਪੂਰਤੀ ਕਰ ਕੇ ਸਨਮਾਨ ਪਾ ਰਹੇ ਹਨ।
ਸੰਪਰਕ : 98786-11620

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman