ਮੁੱਖ ਮੰਤਰੀ 'ਤੇ ਜੁੱਤੀ ਸੁੱਟਣ ਵਾਲੇ ਵਿਰੁਧ ਪਰਚਾ ਦਰਜ

ਮੁੱਖ ਮੰਤਰੀ 'ਤੇ ਜੁੱਤੀ ਸੁੱਟਣ ਵਾਲੇ ਵਿਰੁਧ ਪਰਚਾ ਦਰਜ

January 11, 2017 11:08 PM

ਮਲੋਟ, 11 ਜਨਵਰੀ (ਹਰਦੀਪ ਸਿੰਘ ਖ਼ਾਲਸਾ) : ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲ ਜੁੱਤੀ ਸੁੱਟਣ ਵਾਲੇ ਵਿਅਕਤੀ ਵਿਰੁਧ ਪਰਚਾ ਦਰਜ ਕਰ ਲਿਆ ਗਿਆ ਹੈ।
ਥਾਣਾ ਕਬਰਵਾਲਾ ਵਿਖੇ ਐਸ.ਐਸ.ਪੀ ਮੁਕਤਸਰ ਸਾਹਿਬ ਧਰੂਮਨ ਐਸ ਨਿਮਬਾਲੇ ਨੇ ਪ੍ਰੈਸ ਕਾਨਫਰੰਸ ਕਰ ਕੇ ਦਸਿਆ ਕਿ ਪਿੰਡ ਰੱਤਾਖੇੜਾ ਵਿਖੇ ਚੋਣ ਪ੍ਰਚਾਰ ਖ਼ਤਮ ਹੋਣ ਸਮੇਂ ਜਦੋਂ ਮੁੱਖ ਮੰਤਰੀ ਉਠਣ ਲੱਗੇ ਤਾਂ ਗੁਰਬਚਨ ਸਿੰਘ ਨਾਮ ਦੇ ਵਿਅਕਤੀ ਵਲੋਂ ਜੁੱਤੀ ਸੁੱਟੀ ਗਈ, ਜੋ ਕਿ ਮੁੱਖ ਮੰਤਰੀ ਨੂੰ ਨਹੀਂ ਲੱਗੀ ਅਤੇ ਪੁਲੀਸ ਨੇ ਉਸ ਨੂੰ ਮੌਕੇ 'ਤੇ ਫੜ ਲਿਆ।
ਉਕਤ ਵਿਅਕਤੀ ਵਿਰੁਧ ਥਾਣਾ ਕਬਰਵਾਲਾ ਵਿਖੇ ਧਾਰਾ 353, 355 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਉਕਤ ਵਿਅਕਤੀ ਹੁਣ ਪਿੰਡ ਝੁਰੜ ਖੇੜਾ ਵਿਖੇ ਰਹਿੰਦਾ ਹੈ ਪਰ ਵੋਟ ਇਸ ਪਿੰਡ ਰੱਤਾਖੇੜਾ ਵਿਖੇ ਹੈ ਅਤੇ ਅੱਜ ਸਵੇਰ ਹੀ ਇਸ ਪਿੰਡ ਵਿਚ ਆਇਆ ਹੈ। ਇਹ ਪੰਜ ਭਰਾਵਾਂ ਵਿਚੋਂ ਸੱਭ ਤੋਂ ਛੋਟਾ ਹੈ।
ਐਸਐਸ ਪੀ ਨੇ ਦਸਿਆ ਕਿ ਮੁਢਲੀ ਛਾਣਬੀਣ ਤਹਿਤ ਸਰਬੱਤ ਖ਼ਾਲਸਾ ਰਾਹੀ ਨਵੇਂ ਬਣਾਏ ਜਥੇਦਾਰਾਂ ਨਾਲ ਵੀ ਇਸ ਦੇ ਸਬੰਧਾਂ ਦਾ ਪਤਾ ਲਗਿਆ ਹੈ ਅਤੇ ਇਹ ਅੱਜ ਸਵੇਰ ਵੀ ਕਿਸੇ ਕੱਟੜਪੰਥੀ  ਵਿਅਕਤੀ ਨਾਲ ਇਸ ਦੀ ਮੁਲਾਕਾਤ ਹੋਈ ਹੈ ਅਤੇ ਜਲਦ ਹੀ ਸਾਰੀ ਜਾਣਕਾਰੀ ਹਾਸਲ ਕਰ ਲਈ ਜਾਵੇਗੀ। ਥਾਣਾ ਕਬਰਵਾਲਾ ਪਹੁੰਚੇ ਗੁਰਬਚਨ ਸਿੰਘ ਦੇ ਵੱਡੇ ਭਰਾ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਅਜਿਹੀ ਕੋਈ ਉਮੀਦ ਨਹੀ ਸੀ ਕਿ ਇਹ ਇਸ ਤਰ੍ਹਾਂ ਵੀ ਕੁੱਝ ਕਰ ਸਕਦਾ ਹੈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman