ਪੰਜਾਬ 'ਚ ਬਣੇਗੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ : ਬੀਬੀ ਲੂੰਬਾ

ਪੰਜਾਬ 'ਚ ਬਣੇਗੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ : ਬੀਬੀ ਲੂੰਬਾ

January 11, 2017 10:52 PM

ਪਾਤੜਾਂ, 11 ਜਨਵਰੀ (ਹਰਮਿੰਦਰ ਕਰਤਾਰਪੁਰ): ਸੂਬੇ ਵਿਚ ਹੋਏ ਵਿਕਾਸ ਦੇ ਚਲਦਿਆਂ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅਕਾਲੀ ਦਲ ਵਲਂੋ  ਹਲਕਾ ਸ਼ੁਤਰਾਣਾ ਤੋਂ ਚੋਣ ਲੜ ਰਹੀ ਬੀਬੀ ਵਨਿੰਦਰ ਕੌਰ ਲੂੰਬਾ ਵਲਂੋ ਅੱਜ ਹਲਕਾ ਸ਼ੁਤਰਾਣਾ ਦੇ ਪਿੰਡਾਂ   ਸ਼ੁਤਰਾਣਾ, ਰਸੋਲੀ, ਕਰੀਮਨਗਰ, ਸਾਗਰਾ, ਮਤੋਲੀ, ਤੇਈਪੁਰ, ਗਲੋਲੀ, ਕਾਂਗਥਲਾ ਅਤੇ ਤੇਈਪੁਰ ਆਦਿ ਵਿਚ ਅਪਣੇ ਤੂਫ਼ਾਨੀ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਵਿਚ ਜਿੰਨਾ ਵਿਕਾਸ  ਬੀਤੇ 60 ਸਾਲਾਂ ਵਿਚ ਨਹੀਂ ਹੋਇਆਂ ਉਨਾ ਵਿਕਾਸ ਅਸੀਂ 60 ਮਹੀਨਿਆਂ ਵਿਚ ਕੀਤਾ ਹੈ। ਇਸ ਵਾਰ ਲੋਕ ਹਲਕੇ ਵਿਚ ਹੋਏ ਵਿਕਾਸ ਨੂੰ ਮੁੱਖ ਰੱਖ ਕੇ ਵੋਟਾਂ ਅਕਾਲੀ ਭਾਜਪਾ ਗਠਜੋੜ ਨੂੰ ਪਾਉਣਗੇ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਨਿਰਮਲ ਸਿੰਘ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਥੇਦਾਰ ਮਹਿੰਦਰ ਸਿੰਘ ਲਾਲਵਾ ਨੇ ਅਕਾਲੀ ਵਰਕਰਾਂ ਵਿਚ ਜ਼ੋਸ਼ ਭਰਦਿਆਂ ਕਿਹਾ ਕਿ ਸੂਬੇ ਵਿਚ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਬੀਬੀ ਲੂੰਬਾ ਇਸ ਸਰਕਾਰ ਵਿਚ ਕੈਬਨਿਟ ਮੰਤਰੀ ਬਣਨ ਜਾ ਰਹੇ ਹਨ। ਹਲਕੇ ਦੇ ਦੋਹਾਂ ਘਾਗ ਸਿਆਸੀ ਆਗੂਆਂ ਨੇ ਕਿਹਾ ਕਿ ਹਲਕੇ ਦਾ ਜਿੰਨਾ ਵਿਕਾਸ ਬੀਬੀ ਲੂੰਬਾ ਦੀ ਅਗਵਾਈ ਵਿਚ ਅਕਾਲੀ ਸਰਕਾਰ ਨੇ ਕੀਤਾ ਹੈ ਹੁਣ ਤਕ ਕੋਈ ਹੋਰ ਸਰਕਾਰ ਅਤੇ ਵਿਧਾਇਕ ਨਹੀਂ ਕਰ ਸਕਿਆ।
ਇਸ ਮੌਕੇ ਖਾਦੀ ਅਤੇ ਦਿਹਾਤੀ ਬੋਰਡ ਦੇ ਚੇਅਰਮੈਨ ਜੋਗਾ ਸਿੰਘ ਸਿੱਧੂ, ਚੇਅਰਮੈਨ ਸੁਖਵਿੰਦਰ ਸਿੰਘ ਬਰਾਸ, ਜਤਿੰਦਰਪਾਲ ਸਿੰਘ ਬਿੱਟੂ ਮੈਣੀ, ਸਰਪੰਚ ਸੁਖਵਿੰਦਰ ਸਿੰਘ ਰਾਮਪੁਰ ਪੜਤਾ, ਜਥੇਦਾਰ ਸੁਖਜੀਤ ਸਿੰਘ ਬਕਰਾਹਾ, ਸਹਿਕਾਰੀ ਬੈਂਕ ਪਾਤੜਾਂ ਦੇ ਚੈਅਰਮੈਨ ਜਥੇਦਾਰ ਸੰਤੋਖ ਸਿੰਘ ਕਲਵਾਨੂੰ, ਸਿਟੀ ਅਕਾਲੀ ਦਲ ਦੇ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਸਰਪੰਚ ਭਗਵੰਤ ਸਿੰਘ ਸ਼ੁਤਰਾਣਾ, ਸਰਪੰਚ ਕੁਲਦੀਪ ਸਿੰਘ ਗੋਬਿੰਦਪੁਰ ਸ਼ੁਤਰਾਣਾ, ਸਰਪੰਚ ਲਖਵਿੰਦਰ ਸਿੰਘ ਕਰਤਾਰਪੁਰ, ਜਥੇਦਾਰ ਸੁਖਵਿੰਦਰ ਸਿੰਘ ਝੱਬਰ, ਵਿਰਸਾ ਸਿੰਘ ਗਲੋਲੀ, ਸੋਈ ਪ੍ਰਧਾਨ ਕੁਲਦੀਪ ਸਿੰਘ ਰੇਡੂ, ਸੋਈ ਦੇ ਸਿਟੀ ਪ੍ਰਧਾਨ ਜਗਦੇਵ ਸਿੰਘ ਸੰਧੂ, ਜਥੇਦਾਰ ਜਗਜੀਤ ਸਿੰਘ ਭੰਗੂ, ਜਥੇਦਾਰ ਅਜੈਬ ਸਿੰਘ ਮੱਲੀ, ਗੁਰਸੇਵਕ ਸਿੰਘ ਧੂਹੜ, ਅਮਰੀਕ  ਸਿੰਘ ਨੰਬਰਦਾਰ, ਹਰਪਾਲ ਸਿੰਘ ਵੜੈਚ, ਕੁਲਦੀਪ ਸਿੰਘ ਰੱਲਣ, ਰਾਜ ਸਿੰਘ ਝੱਬਰ ਆਦਿ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman