ਰਾਹੁਲ ਨੇ ਅਪਣਾਇਆ ਪ੍ਰਧਾਨ ਮੰਤਰੀ ਦਾ ਕਥਨ, ਕਿਹਾ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਹੀ ਆਉਣਗੇ 'ਅੱਛੇ ਦਿਨ'

ਰਾਹੁਲ ਨੇ ਅਪਣਾਇਆ ਪ੍ਰਧਾਨ ਮੰਤਰੀ ਦਾ ਕਥਨ, ਕਿਹਾ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਹੀ ਆਉਣਗੇ 'ਅੱਛੇ ਦਿਨ'

January 11, 2017 10:50 PM

ਨਵੀਂ ਦਿੱਲੀ, 11 ਜਨਵਰੀ: ਨੋਟਬੰਦੀ ਦੇ ਮੁੱਦੇ 'ਤੇ ਸਰਕਾਰ ਵਿਰੁਧ ਅਪਣੇ ਸ਼ਬਦੀ ਵਾਰ ਜਾਰੀ ਰਖਦਿਆਂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਖ਼ਰਾਬ ਫ਼ੈਸਲੇ ਲੈਣ ਕਾਰਨ ਪ੍ਰਧਾਨ ਮੰਤਰੀ ਹੁਣ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਗਏ ਹਨ। ਨੋਟਬੰਦੀ ਵਿਰੁਧ ਕਾਂਗਰਸ ਦੀ ਜਨਵੇਦਨਾ ਬੈਠਕ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 2019 ਵਿਚ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਹੀ 'ਅੱਛੇ ਦਿਨਾਂ' ਦੀ ਵਾਪਸੀ ਹੋਵੇਗੀ।
ਰਾਹੁਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੂਰੀ ਦੁਨੀਆਂ ਵਿਚ ਪ੍ਰਧਾਨ ਮੰਤਰੀ ਨੂੰ ਭੰਡਿਆ ਜਾ ਰਿਹਾ ਹੈ, ਇਸ ਤੋਂ ਪਹਿਲਾਂ ਕਦੇ ਕਿਸੇ ਵੱਡੇ ਅਰਥਸ਼ਾਸਤਰੀ ਨੇ ਨਹੀਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੰਨਾ ਖ਼ਰਾਬ ਫ਼ੈਸਲਾ ਲਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਨਾਲ ਦੇਸ਼ ਦਾ ਅਰਥਚਾਰਾ 16 ਸਾਲ ਪਿਛਾਂਹ ਵਲ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਵਿਕਰੀ ਵਿਚ ਵੀ ਕਾਫ਼ੀ ਗਿਰਾਵਟ ਆਈ ਹੈ।
ਉਨ੍ਹਾਂ ਭਾਜਪਾ ਨੇਤਾਵਾਂ ਦੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕੀਤਾ ਕਿ ਕਾਂਗਰਸ ਨੇ ਦੇਸ਼ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਅਪਣੇ ਅੱਧੇ ਕਾਰਜਕਾਲ ਵਿਚ ਆਰ.ਬੀ.ਆਈ. ਤੇ ਨਿਆਂਪਾਲਿਕਾ ਜਿਹੇ ਅਦਾਰਿਆਂ ਨੂੰ ਜਿਸ ਤਰ੍ਹਾਂ ਨਿਸ਼ਾਨੇ 'ਤੇ ਲਿਆਂਦਾ ਹੈ, ਕਾਂਗਰਸ ਨੇ 70 ਸਾਲਾਂ ਵਿਚ ਕਦੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਰਬੀਆਈ ਦੀ ਆਜ਼ਾਦੀ ਦਾ ਸਦਾ ਮਾਣ ਕੀਤਾ ਹੈ, ਇਹ ਭਾਰਤ ਦੀ ਵਿੱਤੀ ਰੀੜ੍ਹ ਦੀ ਹੱਡੀ ਹੈ ਤੇ ਹੁਣ ਇਸ ਦੀ ਸਾਖ ਦਾਅ 'ਤੇ ਹੈ। ਆਰਐਸਐਸ ਤੇ ਭਾਜਪਾ ਦੇ ਲੋਕਾਂ ਦਾ ਮੰਨਣਾ ਹੈ ਕਿ ਸਿਰਫ਼ ਉਨ੍ਹਾਂ ਦੇ ਵਿਚਾਰ ਮਾਇਨੇ ਰੱਖਦੇ ਹਨ ਕਿਸੇ ਹੋਰ ਦੇ ਨਹੀਂ, ਅਜਿਹਾ ਗਾਂਧੀ ਨੇ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਮੋਦੀ ਵਲੋਂ ਬੀਤੀਆਂ ਆਮ ਚੋਣਾਂ ਵਿਚ ਵਰਤੇ ਕਥਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ 'ਅੱਛੇ ਦਿਨ' ਤਾਂ ਉਦੋਂ ਹੀ ਆਉਣਗੇ ਜਦ 2019 ਵਿਚ ਕਾਂਗਰਸ ਮੁੜ ਸੱਤਾ ਵਿਚ ਆਏਗੀ। (ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman