ਸਹਾਰਾ ਡਾਇਰੀ : ਸੁਪਰੀਮ ਕੋਰਟ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁਧ ਜਾਂਚ ਪਟੀਸ਼ਨ ਰੱਦ

ਸਹਾਰਾ ਡਾਇਰੀ : ਸੁਪਰੀਮ ਕੋਰਟ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁਧ ਜਾਂਚ ਪਟੀਸ਼ਨ ਰੱਦ

January 11, 2017 10:46 PM

ਨਵੀਂ ਦਿੱਲੀ, 11 ਜਨਵਰੀ : ਸਹਾਰਾ-ਬਿਰਲਾ ਡਾਇਰੀ ਮਾਮਲੇ ਵਿਚ ਜਾਂਚ ਕਰਵਾਉਣ ਦੀ ਮੰਗ ਵਾਲੀ ਇਕ ਪਟੀਸ਼ਨ ਅੱਜ ਸੁਪਰੀਮ ਕੋਰਟ ਨੇ ਰੱਦ ਕਰ ਦਿਤੀ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰਾਂ ਵਿਰੁਧ ਜਾਂਚ ਕਰਵਾਉਣ ਲਈ ਸਬੂਤ ਕਾਫ਼ੀ ਨਹੀਂ ਹਨ। ਅਦਾਲਤ ਨੇ ਵਕੀਲ ਪ੍ਰਸ਼ਾਂਤ ਭੂਸ਼ਨ ਵਲੋਂ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਾਂਚ ਦੀ ਮੰਗ ਠੁਕਰਾ ਦਿਤੀ ਹੈ।
ਅਦਾਲਤ ਨੇ ਕਿਹਾ ਕਿ ਭੂਸ਼ਨ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ ਜਾਂਚ ਲਈ ਕਾਫ਼ੀ ਨਹੀਂ। ਸੁਪਰੀਮ ਕੋਰਟ ਨੇ ਇਨ੍ਹਾਂ ਦਸਤਾਵੇਜ਼ਾਂ ਨੂੰ ਸਿਫ਼ਰ ਦਸਦਿਆਂ ਪਟੀਸ਼ਨਰ ਨੂੰ ਪੁਖ਼ਤਾ ਸਬੂਤ ਪੇਸ਼ ਕਰਨ ਲਈ ਕਿਹਾ।  ਪਟੀਸ਼ਨਰ ਸੰਗਠਨ  ਨੇ ਅਦਾਲਤ ਵਿਚ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਕਿ ਆਮਦਨ ਕਰ ਵਿਭਾਗ ਦੀ ਅਣਐਲਾਨੀ ਰੀਪੋਰਟ, ਡਾਇਰੀ ਅਤੇ ਈ-ਮੇਲ ਸਾਫ਼-ਸਾਫ਼ ਸੰਕੇਤ ਦਿੰਦੇ ਹਨ ਕਿ ਸਿਆਸਤਦਾਨਾਂ ਨੂੰ ਰਿਸ਼ਵਤ ਦਿਤੀ ਗਈ ਸੀ, ਲਿਹਾਜ਼ਾ ਸੁਪਰੀਮ ਕੋਰਟ ਨੂੰ ਜਾਂਚ ਦਾ ਆਦੇਸ਼ ਦੇਣਾ ਚਾਹੀਦਾ ਸੀ।
ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਦੇ ਇਕ ਛਾਪੇ ਦੌਰਾਨ ਸਹਾਰਾ ਦੇ ਦਫ਼ਤਰ ਤੋਂ ਇਕ ਡਾਇਰੀ ਮਿਲੀਸੀ, ਜਿਸ ਵਿਚ ਕਥਿਤ ਤੌਰ 'ਤੇ ਇਹ ਲਿਖਿਆ ਹੈ ਕਿ 2003 ਵਿਚ ਗੁਜਰਾਤ ਦੇ ਮੁੱਖ ਮੰਤਰੀ ਨੂੰ 25 ਕਰੋੜ ਰੁਪਏ ਰਿਸ਼ਵਤ ਦਿਤੇ ਗਏ। ਉਸ ਸਮੇਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਇਨ੍ਹਾਂ ਤੋਂ ਇਲਾਵਾ ਤਿੰਨ ਹੋਰ ਮੁੱਖ ਮੰਤਰੀਆਂ ਨੂੰ ਵੀ ਕਥਿਤ ਰਿਸ਼ਵਤ ਦਿਤੀ ਗਈ। ਇਸ ਡਾਇਰੀ ਦੇ ਹਵਾਲੇ ਨਾਲ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਦੋਸ਼ ਲਾਏ ਸਨ। ਸਹਾਰਾ ਡਾਇਰੀ ਵਿਚ ਕਥਿਤ ਤੌਰ 'ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਨਾਮ ਵੀ ਦਸਿਆ ਜਾ ਰਿਹਾ ਹੈ।
ਐਨ.ਜੀ.ਓ. ਵਲੋਂ ਦਾਇਰ ਹਲਫ਼ਨਾਮੇ ਵਿਚ ਕਿਹਾ ਗਿਆ ਕਿ ਬਿਰਲਾ ਸਮੂਹ 'ਤੇ ਸੀ.ਬੀ.ਆਈ. ਦੇ ਛਾਪੇ ਅਤੇ ਸਹਾਰਾ ਦੀਆਂ ਕੰਪਨੀਆਂ 'ਤੇ ਆਮਦਨ ਕਰ ਵਿਭਾਗ ਦੇ ਛਾਪੇ ਦੌਰਾਨ ਅਣਐਲਾਨੀ ਰਕਮ, ਡਾਇਰੀ, ਨੋਟਬੁਕ, ਈ-ਮੇਲ ਸਮੇਤ ਕਈ ਹੋਰ ਦਸਤਾਵੇਜ਼ ਮਿਲੇ ਸਨ। ਇਨ੍ਹਾਂ ਦਸਤਾਵੇਜ਼ਾਂ ਤੋਂ ਕਥਿਤ ਤੌਰ 'ਤੇ ਸਾਫ਼ ਪਤਾ ਚਲਦਾ ਹੈ ਕਿ ਕੰਪਨੀਆਂ ਵਲੋਂ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਨੂੰ ਰਿਸ਼ਵਤ ਦਿਤੀ ਗਈ ਸੀ। (ਏਜੰਸੀ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman