ਤ੍ਰਿਣਮੂਲ ਕਾਂਗਰਸ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ

ਤ੍ਰਿਣਮੂਲ ਕਾਂਗਰਸ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ

January 11, 2017 10:40 PM

ਨੋਟਬੰਦੀ ਨੂੰ 'ਸੁਪਰ ਐਮਰਜੈਂਸੀ' ਦਸਿਆ
ਨਵੀਂ ਦਿੱਲੀ, 11 ਜਨਵਰੀ: ਨੋਟਬੰਦੀ ਤੋਂ ਬਾਅਦ ਤੀਜੀ ਵਾਰ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨਾਲ ਮੁਲਾਕਾਤ ਕਰਦਿਆਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਵੱਡੇ ਨੋਟਾਂ ਨੂੰ ਖ਼ਾਰਜ ਕਰਨ ਅਤੇ ਇਸ ਦਾ ਵਿਰੋਧ ਕਰਨ 'ਤੇ ਬਦਲਾਖ਼ੋਰੀ ਦੀ ਭਾਵਨਾ ਵਾਲੀ ਰਾਜਨੀਤੀ ਤਹਿਤ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਮੋਦੀ ਸਰਕਾਰ ਨੇ 'ਸੁਪਰ ਐਮਰਜੈਂਸੀ' ਥੋਪਣਾ ਕਰਾਰ ਦਿਤਾ ਹੈ।
ਨੋਟਬੰਦੀ ਦੇ ਵਿਰੋਧ ਵਿਚ ਸਾਊਥ ਐਵੇਨਿਯੂ ਤੋਂ ਰਾਸ਼ਟਰਪਤੀ ਭਵਨ ਤਕ ਮਾਰਚ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਨੋਟਬੰਦੀ ਦੇ ਕਥਿਤ ਫ਼ੈਸਲੇ ਦੇ ਕਾਰਨ 120 ਲੋਕਾਂ ਦੀ ਮੌਤ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸਥਿਤੀ ਖ਼ਰਾਬ ਹੋਣ ਨੂੰ ਧਿਆਨ ਵਿਚ ਰੱਖਦਿਆਂ ਰਾਸ਼ਟਰਪਤੀ ਵਲੋਂ ਦਖ਼ਲ ਦੇਣ ਦੀ ਮੰਗ ਕੀਤੀ। ਪਾਰਟੀ ਦੇ ਰਾਜ ਸਭਾ ਮੈਂਬਰ ਡੇਰੇਵ ਓਬ੍ਰਾਇਲਲ ਨੇ ਕਿਹਾ ਕਿ ਗੰਭੀਰ ਹਾਲਾਤ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਇਸ ਨੂੰ ਵਿੱਤੀ ਐਮਰਜੈਂਸੀ ਕਿਹਾ ਸੀ ਪਰ ਅੱਜ ਉੁਹ ਇਹ ਮੰਨਦੇ ਹਨ ਕਿਹਾ ਹੁਣ ਇਹ ਸੁਪਰ ਐਮਰਜੈਂਸੀ ਬਣ ਗਈ ਹੈ, ਜਿਸ ਕਾਰਨ ਉਨ੍ਹਾਂ ਰਾਸ਼ਟਰਪਤੀ ਨਾਲ ਇਹ ਮੁੱਦਾ ਸਾਂਝਾ ਕੀਤਾ ਹੈ।
ਰੋਜ਼ਵੈਲੀ ਚਿਟਫੰਡ ਘੁਟਾਲਾ ਮਾਮਲੇ ਵਿਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਇ ਅਤੇ ਤਾਪਸ ਪਾਲ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਦੀ ਅਗਵਾਈ ਵਿਚ ਤ੍ਰਿਣਮੂਲ ਕਾਂਗਰਸ ਵਲੋਂ ਨੋਟਬੰਦੀ ਦੇ ਵਿਰੋਧ ਦਾ ਨਤੀਜਾ ਇਹ ਸਿਆਸੀ ਕਿੜਾਂ ਕੱਢਣਾ ਹੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਇਸ ਯੋਜਨਾ ਨਾਲ 25 ਕਰੋੜ ਦਿਹਾੜੀਦਾਰ ਮਜ਼ਦੂਰ 50 ਦਿਨਾਂ ਤੋਂ ਇਸ ਫ਼ੈਸਲੇ ਤੋਂ ਲਗਾਤਾਰ ਪ੍ਰਭਾਵਤ ਹੋ ਰਹੇ  ਹਨ।(ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman