Findus on Facebook
ਤਾਜ਼ਾਖ਼ਬਰਾਂ
ਨਾ ਤਾਂ ਸਪਾ ਦਾ ਨਾਂਅ ਬਦਲੇਗਾ ਨਾ ਹੀ ਨਿਸ਼ਾਨ : ਮੁਲਾਇਮ

ਨਾ ਤਾਂ ਸਪਾ ਦਾ ਨਾਂਅ ਬਦਲੇਗਾ ਨਾ ਹੀ ਨਿਸ਼ਾਨ : ਮੁਲਾਇਮ

January 11, 2017 10:37 PM

ਲਖਨਊ, 11 ਜਨਵਰੀ : ਸਮਾਜਵਾਦੀ ਪਾਰਟੀ ਵਿਚ ਦੁਫਾੜ ਤੋਂ ਬਾਅਦ ਇਕਜੁਟਤਾ ਦੇ ਯਤਨਾਂ ਵਜੋਂ ਮੁਲਾਇਮ ਸਿੰਘ ਯਾਦਵ ਨੇ ਅੱਜ ਕਿਹਾ ਕਿ ਉਹ ਪਾਰਟੀ ਨੂੰ ਇਕਜੁਟ ਰੱਖਣਾ ਚਾਹੁੰਦੇ ਹਨ ਅਤੇ ਇਸ ਨੂੰ ਟੁੱਟਣ ਨਹੀਂ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਇਕਲ ਨੂੰ ਰੱਖਣਾ ਚਾਹੁੰਦੇ ਹਨ।
ਮੁਲਾਇਮ ਨੇ ਇਥੇ ਸਪਾ ਦੇ ਸੂਬਾ ਮੁੱਖ ਦਫ਼ਤਰ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ''ਕਾਰਕੁਨਾਂ ਅਤੇ ਲੋਕਾਂ 'ਤੇ ਪੂਰਾ ਭਰੋਸਾ ਹੈ ਕਿ ਪਾਰਟੀ ਨੂੰ ਟੁੱਟਣ ਨਹੀਂ ਦੇਣਗੇ। ਸਮਾਜਵਾਦੀ ਪਾਰਟੀ ਦਾ ਨਾ ਤਾਂ ਨਾਮ ਬਦਲਣਗੇ ਅਤੇ ਨਾ ਹੀ ਚਿੰਨ੍ਹ ਬਦਲਣਗੇ। ... ਅਸੀਂ ਪਾਰਟੀ ਨੂੰ ਇਕ ਰਖਣਾ ਚਹੁੰਦੇ ਹਾਂ।''  ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਮੁੱਖ ਮੰਤਰੀ ਹਨ ਅਤੇ ਅਗਲੇ ਮੁੱਖ ਮੰਤਰੀ ਵੀ ਹੋਣਗੇ, ਇਹ ਵੀ (ਮੁਲਾਇਮ ਨੇ) ਐਲਾਨ ਕਰ ਦਿਤਾ ਹੈ। ਨਾਲ ਹੀ ਅਖਿਲੇਸ਼ ਨੂੰ ਕਿਹਾ, ''ਤੁਸੀਂ ਅਜਿਹੇ ਲੋਕਾਂ ਕੋਲ ਕਿਉਂ ਜਾ ਰਹੇ ਹੋ, ਜਿਨ੍ਹਾਂ ਨੇ ਫਸਾਇਆ ਹੈ। ਕਿਸੇ ਵਿਵਾਦ ਵਿਚ ਨਾ ਪੈਣਾ। ਅਸੀਂ ਕਿਸੇ ਵੀ ਕੀਮਤ 'ਤੇ ਪਾਰਟੀ ਦੀ ਏਕਤਾ ਚਾਹੁੰਦੇ ਹਾਂ।''
ਮੁਲਾਇਮ ਨੇ ਕਾਰਕੁਨਾਂ ਨੂੰ ਕਿਹਾ ਕਿ ਤੁਸੀਂ ਸਾਡਾ ਸਹਿਯੋਗ ਕਰੋ ਅਤੇ ਸਮਰਥਨ ਕਰੋ। ਏਹੀ ਵਾਅਦਾ ਕਰੋ ਕਿ ਤੁਸੀਂ ਸਾਡੇ ਨਾਲ ਰਹੋਗੇ ਅਤੇ ਪਾਰਟੀ ਨੂੰ ਬਚਾਉਗੇ। ਅਸੀਂ ਪਾਰਟੀ ਨੂੰ ਬਚਾਉਣਾ ਚਾਹੁੰਦੇ ਹਾਂ ਅਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਸਪਾ ਅਤੇ ਸਾਡੀ ਸਾਇਕਲ ਬਚੀ ਰਹੇ।
ਮੁਲਾਇਮ ਨੇ ਕਿਹਾ ਕਿ ਪਾਰਟੀ ਨੂੰ ਬਣਾਉਣ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਹੈ, ਤਕਲੀਫ਼ਾਂ ਝੱਲੀਆਂ ਹਨ। ਉਨ੍ਹਾਂ ਨੇ 1977 ਦੀ ਐਮਰਜੈਂਸੀ ਵੇਖੀ ਹੈ। ਉਨ੍ਹਾਂ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਦੀ ਏਕਤਾ ਵਿਚ ਅੜਿੱਕਾ ਨਾ ਪਵੇ। ਬਹੁਤ ਸੰਘਰਸ਼ ਨਾਲ ਸਪਾ ਖੜੀ ਹੋਈ ਹੈ।'' ਉਨ੍ਹਾਂ ਕਿਹਾ, ''ਮੈਂ ਗ਼ਰੀਬੀ ਵਿਚ ਦਿਨ ਕੱਟੇ ਹਨ। ਪਾਰਟੀ ਨੂੰ ਬਣਾਉਣ ਲਈ ਸੋਟੀਆਂ ਖਾਧੀਆਂ ਹਨ।'' ਮੁਲਾਇਮ ਨੇ ਕਾਰਕੁਨਾਂ ਅਤੇ ਲੋਕਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹੀ ਦੋ-ਦੋ ਥਾਵਾਂ ਤੋਂ ਉਨ੍ਹਾਂ ਨੂੰ (ਲੋਕ ਸਭਾ) ਚੋਣਾਂ 'ਤੇ ਲੜਾਇਆ ਅਤੇ ਦੋਵਾਂ ਥਾਵਾਂ ਤੋਂ ਭਾਰੀ ਬਹੁਮੱਤ ਨਾਲ ਜਿਤਾਇਆ। (ਪੀ.ਟੀ.ਆਈ.)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman