ਓਬਾਮਾ ਨੇ ਅਮਰੀਕੀਆਂ ਤੋਂ ਲਈ ਵਿਦਾਇਗੀ

ਓਬਾਮਾ ਨੇ ਅਮਰੀਕੀਆਂ ਤੋਂ ਲਈ ਵਿਦਾਇਗੀ

January 11, 2017 10:20 PM

ਸ਼ਿਕਾਗੋ, 11 ਜਨਵਰੀ : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਮਗਰੋਂ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਰਾਸ਼ਟਰਪਤੀ ਓਬਾਮਾ ਨੇ ਬੁੱਧਵਾਰ ਨੂੰ ਅਪਣਾ ਵਿਦਾਈ ਭਾਸ਼ਣ ਦਿਤਾ। ਉਨ੍ਹਾਂ ਇਸ ਭਾਵੁਕ ਸੰਦੇਸ਼ 'ਚ ਕਿਹਾ ਕਿ ਮੈਂ ਇਹ ਗੱਲ ਸਿੱਖੀ ਹੈ ਕਿ ਜਦ ਤਕ ਆਮ ਲੋਕਾਂ ਦਾ ਸਾਥ ਨਾ ਮਿਲੇ ਉਦੋਂ ਤਕ ਕੋਈ ਵੀ ਬਦਲਾਅ ਨਹੀਂ ਹੋ ਸਕਦਾ। ਉਨ੍ਹਾਂ ਕਿਹਾ, ''ਪਿਛਲੇ ਇਕ ਹਫ਼ਤੇ ਤੋਂ ਮੈਨੂੰ ਅਤੇ ਮਿਸ਼ੇਲ ਨੂੰ ਮਿਲੀਆਂ ਲੋਕਾਂ ਦੀਆਂ ਸ਼ੁੱਭ ਇੱਛਾਵਾਂ ਨੇ ਸਾਡੇ ਦਿਲ ਨੂੰ ਛੂਹਿਆ ਹੈ। ਇਸ ਲਈ ਮੈਂ ਤੁਹਾਡਾ ਸਰਿਆਂ ਦਾ ਧੰਨਵਾਦ ਕਰਦਾ ਹਾਂ।''
ਜਦ ਭੀੜ 'ਚ ਖੜ੍ਹੇ ਲੋਕ ਉਨ੍ਹਾਂ ਨੂੰ ਹੋਰ 4 ਸਾਲਾਂ ਲਈ ਅਹੁਦਾ ਸੰਭਾਲਣ ਲਈ ਕਹਿਣ ਲੱਗੇ ਤਾਂ ਇਸ ਦੌਰਾਨ ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, ''ਤੁਸੀਂ ਹੀ ਮੈਨੂੰ ਵਧੀਆ ਇਨਸਾਨ ਅਤੇ ਚੰਗਾ ਰਸ਼ਟਰਪਤੀ ਬਣਾਇਆ ਹੈ। ਹੁਣ ਅਮਰੀਕਾ ਮਜ਼ਬੂਤ ਰਾਸ਼ਟਰ ਬਣ ਗਿਆ ਹੈ। ਪਿਛਲੇ 8 ਸਾਲਾਂ 'ਚ ਕੋਈ ਅਤਿਵਾਦੀ ਹਮਲਾ ਸਾਡੀ ਜ਼ਮੀਨ 'ਤੇ ਨਹੀਂ ਹੋਇਆ। ਹਾਲਾਂਕਿ ਬੋਸਟਨ ਅਤੇ ਓਰਲੈਂਡੋ ਨੇ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਕੱਟੜਤਾ ਕਿੰਨੀ ਵਧ ਰਹੀ ਹੈ। ਅਸੀਂ ਕਈ ਅਤਿਵਾਦੀਆਂ ਨਾਲ ਮੁਕਾਬਲਾ ਕੀਤਾ ਹੈ, ਜਿਨ੍ਹਾਂ 'ਚ ਉਸਾਮਾ ਬਿਨ ਲਾਦੇਨ ਵੀ ਇਕ ਸੀ।''
ਓਬਾਮਾ ਨੇ ਭਾਵੁਕ ਵਿਦਾਇਗੀ ਭਾਸ਼ਣ 'ਚ ਅਪਣੀ ਪਤਨੀ ਮਿਸ਼ੇਲ ਅਤੇ ਦੋਹਾਂ ਧੀਆਂ ਅਤੇ ਉਪ ਰਾਸ਼ਟਰਪਤੀ ਦਾ  ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਿਸ਼ੇਲ ਨੇ ਉਨ੍ਹਾਂ ਦੇ ਸਿਆਸੀ ਸੁਪਨਿਆਂ ਨੂੰ ਪੂਰਾ ਕਰਨ ਲਈ ਕਈ ਤਿਆਗ ਕੀਤੇ ਹਨ। ਉਨ੍ਹਾਂ ਨੇ ਮਿਸ਼ੇਲ ਨੂੰ ਅਪਣੀ ਸਭ ਤੋਂ ਚੰਗੀ ਦੋਸਤ ਅਤੇ ਨਵੀਂ ਪੀੜ੍ਹੀ ਲਈ ਆਦਰਸ਼ ਦਸਿਆ। ਓਬਾਮਾ ਨੇ ਹਜ਼ਾਰਾਂ ਸਮਰਥਕਾਂ ਨੂੰ ਕਿਹਾ ਕਿ ਮਿਸ਼ੇਲ ਬੀਤੇ 25 ਸਾਲਾਂ ਤੋਂ ਪਤਨੀ, ਮਾਂ ਦੇ ਫ਼ਰਜ਼ ਦੇ ਨਾਲ-ਨਾਲ ਮੇਰੀ ਸੱਭ ਤੋਂ ਚੰਗੀ ਦੋਸਤ ਬਣਨ 'ਚ ਵੀ ਸਫ਼ਲ ਰਹੀ ਹੈ।
ਜ਼ਿਕਰਯੋਗ ਹੈ ਕਿ ਪਹਿਲੀ ਮਹਿਲਾ ਮਿਸ਼ੇਲ ਅਪਣੀ ਛੋਟੀ ਧੀ ਮਾਲੀਆ ਨਾਲ ਪਹਿਲੀ ਕਤਾਰ 'ਚ ਬੈਠੀ ਸੀ। ਜਦ ਓਬਾਮਾ ਨੇ ਮਿਸ਼ੇਲ ਨੂੰ ਧੰਨਵਾਦ ਕਿਹਾ ਤਾਂ ਸਾਰੇ ਲੋਕ ਉਨ੍ਹਾਂ ਦੇ ਸਨਮਾਨ 'ਚ ਖੜ੍ਹੇ ਹੋ ਗਏ।
ਉਨ੍ਹਾਂ ਕਿਹਾ,'' ਨਵੀਂ ਪੀੜ੍ਹੀ ਦੀਆਂ ਨਜ਼ਰਾਂ ਹੁਣ ਹੋਰ ਉੱਚੇ ਟੀਚੇ 'ਤੇ ਹਨ ਕਿਉਂਕਿ ਉਨ੍ਹਾਂ ਦੀ ਰੋਲ ਮਾਡਲ ਉਹ ਆਪ ਹੈ। ਮੈਨੂੰ ਉਸ 'ਤੇ ਮਾਣ ਹੈ।'' ਉਨ੍ਹਾਂ ਕਿਹਾ ਕਿ ਉਨ੍ਹਾਂ ਅਪਣੇ ਜੀਵਨ 'ਚ ਜੋ ਕੁੱਝ ਵੀ ਕੀਤਾ, ਉਸ 'ਚ ਸੱਭ ਤੋਂ ਵੱਧ ਮਾਣ ਇਸ ਗੱਲ 'ਤੇ ਹੈ ਕਿ ਮੈਨੂੰ ਪਿਤਾ ਹੋਣ 'ਤੇ ਮਾਣ ਹੈ। ਇਸ ਦੌਰਾਨ ਮਾਲੀਆ ਲਗਾਤਾਰ ਅਪਣੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਰਹੀ।
ਓਬਾਮਾ ਨੇ ਉਪ-ਰਾਸਟਰਪਤੀ ਜੋਏ ਬਾਈਡੇਨ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਕ ਚੰਗੇ ਭਰਾ ਬਣ ਕੇ ਸਾਥ ਦੇ ਰਹੇ ਹਨ। ਉਨ੍ਹਾਂ ਅਪਣੇ ਸਟਾਫ਼ ਦੀ ਵੀ ਸਿਫ਼ਤ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਸਾਥ ਨੂੰ ਕਦੇ ਭੁੱਲਣਗੇ ਨਹੀਂ। (ਪੀ.ਟੀ.ਆਈ.)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman