Findus on Facebook
ਤਾਜ਼ਾਖ਼ਬਰਾਂ
ਲੰਬੀ 'ਚ ਮੁੱਖ ਮੰਤਰੀ 'ਤੇ ਸੁੱਟੀ ਗਈ ਜੁੱਤੀ

ਲੰਬੀ 'ਚ ਮੁੱਖ ਮੰਤਰੀ 'ਤੇ ਸੁੱਟੀ ਗਈ ਜੁੱਤੀ

January 11, 2017 03:47 PM


ਲੰਬੀ ਦੇ ਪਿੰਡ ਰੱਤਾ ਖੇੜਾ 'ਚ ਵਾਪਰੀ ਘਟਨਾ
ਗੁਰਬਚਨ ਸਿੰਘ ਨਾਮ ਦੇ ਵਿਅਕਤੀ ਨੇ ਸੁੱਟੀ ਜੁੱਤੀ
ਪੁਲਸ ਨੇ ਕੀਤਾ ਗ੍ਰਿਫਤਾਰ
ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ 'ਚ ਹੀ ਬਾਦਲ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਬੁੱਧਵਾਰ ਨੂੰ ਆਪਣੇ ਹਲਕੇ ਲੰਬੀ ਦੇ ਪਿੰਡ ਰੱਤਾ ਖੇੜਾ ਪਹੁੰਚੇ ਮੁੱਖ ਮੰਤਰੀ ਬਾਦਲ 'ਤੇ ਗੁਰਬਚਨ ਸਿੰਘ ਨਾਮ ਦੇ ਵਿਅਕਤੀ ਨੇ ਜੁੱਤੀ ਸੁੱਟ ਕੇ ਆਪਣਾ ਗੁੱਸਾ ਕੱਢਿਆ, ਹਾਲਾਂਕਿ ਜੁੱਤੀ ਬਾਦਲ ਤੱਕ ਨਹੀਂ ਪਹੁੰਚ ਸਕੀ.
ਦੂਜੇ ਪਾਸੇ ਪੁਲਸ ਨੇ ਤੁਰੰਤ ਕੇਸ ਦਰਜ਼ ਹੋਏ ਗੁਰਬਚਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜੇਕਰ ਗੱਲ ਕਰੀਏ ਇਸ ਹਫਤੇ ਦੀ ਤਾਂ ਇਹ ਤੀਜੀ ਅਜਿਹੀ ਘਟਨਾ ਜਿਥੇ ਅਕਾਲੀ ਦਲ, ਕਾਂਗਰਸ ਅਤੇ ਆਪ ਨੇਤਾਵਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ। ਆਪ ਨੇਤਾ ਅਤੇ ਦਾਖਾ ਤੋਂ ਉਮੀਦਵਾਰ ਨੂੰ ਵੀ ਚੋਣ ਪ੍ਰਚਾਰ ਦੌਰਾਨ ਮਹਿਲਾਵਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਉਥੇ ਹੀ ਬਾਘਾਪੁਰਾਣਾ ਤੋਂ ਕਾਂਗਰਸੀ ਉਮੀਦਵਾਰ ਨੂੰ ਹਲਕੇ ਦੇ ਪਿੰਡ ਮਾਹਲਾ 'ਚ ਲੋਕਾਂ ਦਾ ਗੁੱਸਾ ਵੇਖਣਾ ਪਿਆ ਲੋਕਾਂ ਵਲੋਂ ਬਰਾੜ ਦੇ ਕਾਫਲੇ ਦੀ ਗੱਡੀ ਦੇ ਸ਼ੀਸ਼ੇ ਤੱਕ ਭੰਨ ਦਿੱਤੇ ਗਏ। ਉਸ ਦਿਨ ਹੀ  ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕਾਫਲੇ 'ਤੇ ਕੁਝ ਸ਼ਰਾਰਤੀ ਲੋਕਾਂ ਵਲੋਂ ਪੱਥਰ ਸੁੱਟੇ ਗਏ। ਹਾਲਾਂਕਿ ਇਨਾਂ ਘਟਨਾਵਾਂ ਨੂੰ ਵੇਖਦੇ ਹੋਏ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੀ.ਕੇ ਸਿੰਘ ਵਲੋਂ ਲੋਕਾਂ ਨੂੰ ਵੋਟ ਪਾ ਕੇ ਗੁੱਸਾ ਕੱਢਣ ਦੀ ਅਪੀਲ ਵੀ ਕੀਤੀ ਗਈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman