ਓਮ ਬਾਬਾ ਨੇ ਕਰਵਾਇਆ ਲੋਕ ਸਭਾ 'ਚ ਕਾਂਗਰਸ ਦਾ ਸਫਾਇਆ!

ਓਮ ਬਾਬਾ ਨੇ ਕਰਵਾਇਆ ਲੋਕ ਸਭਾ 'ਚ ਕਾਂਗਰਸ ਦਾ ਸਫਾਇਆ!

January 11, 2017 01:46 PM


ਲੋਕ ਸਭਾ ਚੋਣਾਂ 2014 'ਚ ਕਾਂਗਰਸ ਦਾ ਸਫਾਇਆ ਕਰਵਾਉਣ ਵਾਲੇ ਵਿਅਕਤੀ ਦਾ ਨਾਮ ਆਖਰ ਪਤਾ ਲੱਗ ਹੀ ਗਿਆ । ਇਸ ਤੋਂ ਪਹਿਲਾ ਸਿਆਸੀ ਮਹਿਰਾਂ ਅਤੇ ਦੇਸ਼ ਦੀ ਜਨਤਾ ਦਾ ਕਹਿਣਾ ਸੀ ਕਿ ਮੋਦੀ ਦੀ ਲਹਿਰ ਦੇ ਚਲਦਿਆਂ ਕਾਂਗਰਸ ਸਿਰਫ 44 ਸੀਟਾਂ 'ਤੇ ਸਿਮਟ ਕੇ ਰਹਿ ਗਈ। ਪਰ ਬਿਗ ਬੌਸ ਤੋਂ ਬਾਹਰ ਹੋਏ ਓਮ ਬਾਬਾ ਨੇ ਦਾਅਵਾ ਕੀਤਾ ਹੈ ਕਿ 
ਉਨ੍ਹਾਂ ਨੇ ਕਾਂਗਰਸ ਦਾ ਦੇਸ਼ 'ਚ ਸਫਾਇਆ ਕਰਵਾਇਆ ਹੈ। ਇਕ ਨਿੱਜੀ ਟੀ.ਵੀ. ਚੈਨਲ 'ਤੇ ਬੋਲ ਦੇ ਬਾਬਾ ਨੇ ਕਿਹਾ ਕਿ ਉਨ੍ਹਾਂ ਨੇ ਕਈ ਸੂਬਿਆਂ ਦੀ ਸਰਕਾਰਾਂ ਵੀ ਆਪਣੇ ਬਲਬੂਤੇ 'ਤੇ ਡੇਗੀਆਂ ਹਨ। 
ਦੱਸ ਦੇ ਹਾਂ ਤੁਹਾਨੂੰ ਓਮ ਬਾਬਾ ਨਾਲ ਜੁੜੀਆਂ ਖਾਸ ਗੱਲਾਂ
ਓਮ ਬਾਬਾ ਦਾ ਪੂਰਾ ਨਾਮ ਹੈ ਵਿਨੋਦਾਨੰਦ ਝਾਅ
2008 'ਚ ਬਾਬਾ 'ਤੇ ਦਿੱਲੀ 'ਚ ਸਾਈਕਲ ਚੋਰੀ ਦਾ ਕੇਸ ਦਰਜ਼ ਹੋਇਆ
ਬਾਬਾ ਦੇ ਸਕੇ ਭਰਾ ਨੇ ਕਰਵਾਇਆ ਮਾਮਲਾ ਦਰਜ਼
ਹਥਿਆਰ ਰੱਖਣ ਅਤੇ ਡਕੈਤੀ ਦੇ ਮਾਮਲੇ ਬਾਬਾ 'ਤੇ ਦਰਜ਼ ਹੋਏ
ਔਰਤਾਂ ਦੀ ਅਸ਼ਲੀਲ ਵੀਡਓ ਬਣਾ ਕੇ ਬਲੈਕਮੇਲ ਕਰਨ ਦਾ ਅਰੋਪ ਵੀ ਲੱਗ ਚੁੱਕਾ ਹੈ ਬਾਬਾ 'ਤੇ
2015 ਦਿੱਲੀ ਵਿਧਾਨ ਸਭਾ ਚੋਣਾਂ 'ਚ ਬਾਬਾ ਕੇਜਰੀਵਾਲ ਦੇ ਖਿਲਾਫ ਚੋਣ ਲੜੇ
ਬਾਬਾ ਦੇ ਚੋਣਾਂ ਜ਼ਮਾਨਤ ਜ਼ਬਤ ਹੋਈ
ਬਾਬਾ ਨੂੰ ਮਹਿਜ਼ 273 ਵੋਟਾਂ ਮਿਲੀਆਂ
ਬੀਤੀ ਰਾਤ ਹੀ ਦਿੱਲੀ 'ਚ ਸਮਾਜ ਸੇਵੀ ਟੀਨਾ ਸ਼ਰਮਾਂ ਨੇ ਬਾਬਾ 'ਤੇ ਇਕ ਹੋਰ ਕੇਸ ਦਰਜ਼ ਕਰਵਾਇਆ
ਮਹਿਲਾਵਾਂ ਵਿਰੁੱਧ ਅਭੱਦਰ ਟਿੱਪਣੀ ਕਰਨ ਦਾ ਮਾਮਲਾ ਕਰਵਾਇਆ ਦਰਜ਼
ਬਿੱਗ ਬੌਸ ਸ਼ੋਅ ਤੋਂ ਬਾਅਦ ਸੁਰਖੀਆਂ 'ਚ ਆਏ ਬਾਬਾ
ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 'ਚ ਆਉਣ ਤੋਂ ਬਾਅਦ ਬਾਬਾ ਸੁਰਖੀਆ 'ਚ ਆਏ। ਹਰ ਗੱਲ 'ਤੇ ਝੂਠ ਬੋਲਣ ਅਤੇ ਸਾਥੀ ਕਲਾਕਾਰਾਂ ਨਾਲ ਲੜਾਈ ਕਰਨ ਨੂੰ ਲੈ ਕੇ ਬਾਬਾ ਬਿੱਗ ਬੌਸ 'ਚ ਖਾਸ ਬਣੇ ਰਹੇ। ਸ਼ੋਅ ਦੌਰਾਨ ਬਾਬਾ 'ਤੇ ਬਾਥਰੂਮ 'ਚ ਫਲ ਛਿਪਾਉਣ ਦੇ ਦੋਸ਼ ਲੱਗੇ। ਬਾਬਾ ਨੇ ਪੀਣ ਲਈ ਰੱਖੇ ਗਏ ਪਾਣੀ 'ਚ ਆਪਣਾ ਪਿਸ਼ਾਬ ਮਿਲਾ ਦਿੱਤਾ ਜੋ ਬਾਅਦ ਵਿਚ ਸਾਥੀ ਮੁਕਾਬਲੇਬਾਜ਼ 'ਤੇ ਪਾ ਦਿੱਤਾ। ਸ਼ੋਅ ਦੌਰਾਨ ਬਾਬਾ ਨੂੰ ਵੱਡੇ ਭੁੱਖੜ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ। ਸੰਨੀ ਲਿਓਨ ਨੇ ਬਾਬਾ 'ਤੇ ਅਰੋਪ ਲਗਾਇਆ ਕਿ ਬਾਬਾ ਨੇ ਉਸ ਨੂੰ ਗਲਤ ਤਰੀਕੇ ਨਾਲ ਛੋਹਿਆ ਹੈ। ਕਈ ਵਾਰ ਬਾਬਾ ਸਵੀਮਿੰਗ ਪੂਲ 'ਚ ਸਾਥੀ ਮਹਿਲਾ ਮੁਕਾਬਲੇਬਾਜ਼ਾਂ ਨਾਲ ਛੇੜਖਾਨੀ ਕਰਦੇ  ਨਜ਼ਰ ਆਏ।  ਇਸ ਸਮੇਂ ਬਿੱਗ ਬੌਸ 'ਚੋਂ ਬਾਬਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ । ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਬਾਬਾ ਨੇ ਸਲਮਾਨ ਖਾਨ 'ਤੇ ਅਰੋਪ ਲਗਾਇਆ ਕਿ ਸਲਮਾਨ ਦੇ ਆਈ.ਐਸ ਨਾਲ ਨੇੜਲੇ ਸਬੰਧ ਹਨ। ਬਾਬਾ ਨੇ ਧਮਕੀ ਵੀ  ਦਿੱਤੀ ਹੈ ਕਿ ਜੇਕਰ ਉਸ ਨੂੰ ਜਨਵਰੀ ਤੱਕ ਸ਼ੋਅ 'ਚ ਵਾਪਸ ਨਾ ਬੁਲਾਇਆ ਤਾਂ ਉਹ ਸ਼ੋਅ ਦੇ ਸੈਟ ਨੂੰ ਅੱਗ ਲਗਾ ਦੇਣਗੇ ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman