ਡਿਜੀਟਲ ਮੇਲੇ 'ਚ ਚੰਡੀਗੜ੍ਹ ਨੂੰ ਕੈਸ਼ਲੈੱਸ ਬਣਾਉਣ ਦਾ ਸੱਦਾ

ਡਿਜੀਟਲ ਮੇਲੇ 'ਚ ਚੰਡੀਗੜ੍ਹ ਨੂੰ ਕੈਸ਼ਲੈੱਸ ਬਣਾਉਣ ਦਾ ਸੱਦਾ

January 10, 2017 11:14 PM


ਚੰਡੀਗੜ੍ਹ, 10 ਜਨਵਰੀ (ਸਰਬਜੀਤ ਢਿੱਲੋਂ) : ਸਿਟੀ ਪ੍ਰਸ਼ਾਸਨ ਵਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਉਤੇ ਚੰਡੀਗੜ੍ਹ ਸ਼ਹਿਰ ਨੂੰ ਪਹਿਲਾ ਕੈਸ਼ਲੈੱਸ ਸਿਟੀ ਬਣਾਉਣ ਲਈ ਸੈਕਟਰ 17 ਦੇ ਪਰੇਡ ਗਰਾਊਾਡ ਵਿਚ ਡਿਜੀਟਲ ਮੇਲਾ ਲਗਾਇਆ ਗਿਆ | ਇਸ ਦਾ ਉਦਘਾਟਨ ਸੰਸਦ ਮੈਂਬਰ ਕਿਰਨ ਖੇਰ ਵਲੋਂ ਸਵੇਰੇ 10 ਵਜੇ ਕੀਤਾ ਗਿਆ |
 ਇਸ ਮੇਲੇ ਵਿਚ ਸ਼ਹਿਰ ਵਾਸੀਆਂ ਨੂੰ ਕੌਮੀ ਤੇ ਨਿਜੀ ਬੈਂਕਾਂ ਵਲੋਂ ਜਾਰੀ ਕੀਤੇ ਡੈਬਿਟ ਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਨ ਦੇ ਤੌਰ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਏਡੀਐਮ ਬਣਾਉਣ ਵਾਸਤੇ ਫਾਰਮ ਭਰੇ | ਇਸ ਮੌਕੇ 50 ਦੇ ਕਰੀਬ ਕੌਮੀ ਬੈਂਕ ਤੇ ਕਾਰਪੋਰੇਟ ਅਦਾਰਿਆਂ ਅਤੇ ਸਬਜ਼ੀ ਦੇ ਥੋਕ ਵਿਕਰੇਤਾ ਵਲੋਂ ਆਪੋ ਆਪਣੇ ਸਟਾਲ ਲਗਾਏ ਗਏ | ਜਿਸ ਕ੍ਰੈਡਿਟ ਕਾਰਡ ਨਾਲ ਖਰੀਦੋ ਫਰੋਖਤ ਕੀਤੀ ਗਈ |
ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਖੁੱਲ੍ਹ ਕੇ ਗੁਣਗਾਣ ਕੀਤਾ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਕੈਸ਼ਲੈਸ ਬਣਾਉਣ ਨਾਲ ਭਿ੍ਸ਼ਟਾਚਾਰ ਨੂੰ ਨੱਥ ਪਵੇਗੀ |
ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਭਰ ਵਿਚ ਵਿਕਾਸ ਦੀ ਲਹਿਰ ਬਣੇਗੀ | ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਲੋਕਾਂ ਨੂੰ ਕੁੱਝ ਤਕਲੀਫਾਂ ਵੀ ਹੋਈਆਂ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੈਸਲਾ ਦੇਸ਼ ਦੇ ਹਿੱਤ ਵਿਚ ਹੈ | ਉਨ੍ਹਾਂ ਨੇ ਬੈਂਕਾਂ ਵਲੋਂ ਲਾਏ ਸਟਾਲਾਂ ਉਤੇ ਵੀ ਚੱਕਰ ਲਾਏ | ਇਸ ਮੇਲੇ ਵਿਚ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸ਼ਹਿਰ ਵਾਸੀਆਂ ਨੂੰ ਕੈਸ਼ਲੈਸ ਸਿਟੀ ਬਣਾਉਣ ਵਿਚ ਸਹਿਯੋਗ ਦਾ ਸੱਦਾ ਦਿੱਤਾ | ਇਸ ਮੇਲੇ ਵਿਚ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ | ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਪ੍ਰੀਮਲ ਰਾਏ ਵੀ ਸ਼ਾਮਲ ਹੋਏ | ਇਸ ਮੌਕੇ ਪ੍ਰਸ਼ਾਸਕ ਬਦਨੌਰ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਕ੍ਰੈਡਿਟ ਕਾਰਡਾਂ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਇਹ ਮੇਲਾ ਲਗਾਇਆ ਗਿਆ ਹੈ | ਉਨ੍ਹਾਂ  ਕਿਹਾ ਕਿ ਇਸ ਨਾਲ ਲੋਕਾਂ ਦੇ ਭਰਮ ਭੁਲੇਖੇ ਦੂਰ ਹੋਣਗੇ | ਇਸ ਮੌਕੇ ਨੂੰ ਹੋਰ ਰੋਚਕ ਬਣਾਉਣ ਲਈ ਪ੍ਰਸ਼ਾਸਨ ਵਲੋਂ ਕੁਸ਼ਤੀ ਦੰਗਲ ਵੀ ਕਰਵਾਇਆ ਗਿਆ | ਜਿਸ ਵਿਚ ਉਘੇ ਪਹਿਲਵਾਨ ਯੁਗੇਸ਼ਵਰ ਦੱਤ ਨੇ ਵੀ ਹਿੱਸਾ ਲਿਆ | ਪ੍ਰਸ਼ਾਸਨ ਵਲੋਂ ਮੇਲੇ ਵਿਚ ਆਉਣ ਵਾਲਾ ਗਾਹਕਾਂ ਦੇ ਕੂਪਨ ਮੁਕਾਬਲੇ ਵੀ ਕਰਵਾਏ ਗਏ | 

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman