ਰੀਮਾਂਡ ਖ਼ਤਮ ਹੋਣ 'ਤੇ ਖਲ ਚੋਰ ਜੇਲ ਭੇਜੇ

ਰੀਮਾਂਡ ਖ਼ਤਮ ਹੋਣ 'ਤੇ ਖਲ ਚੋਰ ਜੇਲ ਭੇਜੇ

January 10, 2017 11:11 PM


ਖਰੜ, 10 ਜਨਵਰੀ (ਸਵਤੰਤਰ ਸਿੰਘ) : ਖਰੜ ਸਿਟੀ  ਵਲੋਂ ਬੀਤੇ ਦਿਨੀ ਖਰੜ ਦੇ ਵਪਾਰੀ ਸੰਜੀਵ ਕੁਮਾਰ ਦੇ ਬਿਆਨ ਉਤੇ ਉਸ ਦੇ 5 ਨੌਕਰਾਂ ਵਲੋਂ ਉਸ ਦੀ  ਫੈਕਰਟੀ ਅੰਦਰੋਂ ਖਲ (ਪਸ਼ੂਆਂ ਦੀ ਖੁਰਾਕ) ਫੈਕਟਰੀ ਅੰੰਦਰੋਂ ਲੰਮੇ ਤੋਂ ਚੋਰੀ ਕਰ ਕੇ ਵੇਚਣ ਦੇ ਦੋਸ਼ ਹੇਠ ਜਗਦੀਸ਼ ਕੁਮਾਰ, ਗਿਆਨ ਸਿੰਘ, ਵਿਕਾਸ ਕੁਮਾਰ, ਗੁਰਪ੍ਰੀਤ ਸਿੰਘ ਅਤੇ  ਇਕ  ਹੋਰ  ਸਾਥੀ ਵਲੋਂ ਅੱਗੇ ਵੇਚਣ ਦੇ ਦੋਸ ਅਧੀਨ ਕੇਸ ਦਰਜ ਕੀਤਾ ਸੀ, ਜਿਨ੍ਹਾਂ ਦਾ ਪੁਲੀਸ ਵਲੋਂ ਲਿਆ ਰੀਮਾਂਡ ਅੱਜ ਖ਼ਤਮ ਹੋਣ ਪਿਛੋਂ ਉਨ੍ਹਾਂ ਨੂੰ ਮੁੜ ਕੇ ਖਰੜ ਅਦਾਲਤ 'ਚ ਪੇਸ਼ ਕੀਤਾ, ਜਿਸ 'ਤੇ  ਮਾਣਯੋਗ ਅਦਾਲਤ ਵਲੋਂ ਉਪਰੋਕਤਾਂ ਨੂੰ ਨਿਆਇਕ ਹਿਰਾਸਤ ਹੇਠ ਜੇਲ ਭੇਜਣ ਦਾ ਆਦੇਸ਼ ਦਿਤਾ।
ਜਾਂਚ ਅਧਿਕਾਰੀ ਹੌਲਦਾਰ ਪ੍ਰੇਮ ਚੰਦ ਅਨੁਸਾਰ  ਵਲੋਂ ਸੰਜੀਵ ਕੁਮਾਰ ਦੇ ਬਿਆਨ ਅਨੁਸਾਰ  ਚੋਰਾਂ ਨੇ ਉਸਦੀਆਂ ਕਰੀਬ ਇਕ ਹਜ਼ਾਰ ਬੋਰੀਆਂ ਚੋਰੀ ਕੀਤੀਆਂ  ਸਨ  ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਤੋਂ ਜ਼ਿਆਦਾ ਦੀ ਬਣਦੀ ਹੈ। ਪੁਲੀਸ ਨੇ ਕੇਸ ਦਰਜ ਕਰਨ ਉਪਰੰਤ ਕਥਿਤ ਦੋਸ਼ੀਆਂ ਨੂੰ ਇਕ ਨਾਕੇ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਸੀ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman