Findus on Facebook
ਤਾਜ਼ਾਖ਼ਬਰਾਂ
ਕੇਜਰੀਵਾਲ ਦੀ ਮੋਦੀ ਨੂੰ ਸਲਾਹ

ਕੇਜਰੀਵਾਲ ਦੀ ਮੋਦੀ ਨੂੰ ਸਲਾਹ

January 10, 2017 11:08 PM


ਨਵੀਂ ਦਿੱਲੀ, 10 ਜਨਵਰੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਅਤੇ ਪਤਨੀ ਤੇ ਮਾਂ ਨੂੰ ਨਾਲ ਰੱਖਣ ਦੀ ਸਲਾਹ ਦਿਤੀ। ਉਨ੍ਹਾਂ ਨੇ ਮੋਦੀ ਨੂੰ ਭਾਰਤੀ ਸੰਸਕ੍ਰਿਤੀ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਦਿਲ ਵੱਡਾ ਕਰੋ। ਆਪ ਕਨਵੀਨਰ ਨੇ ਟਵਿੱਟਰ ਦੇ ਜ਼ਰੀਏ ਮੋਦੀ ਨੂੰ ਕਿਹਾ, ਹਿੰਦੂ ਧਰਮ ਅਤੇ ਭਾਰਤੀ ਸੰਸਕ੍ਰਿਤੀ ਕਹਿੰਦੀ ਹੈ ਕਿ ਤੁਹਾਨੂੰ ਅਪਣੀ ਬੁੱਢੀ ਮਾਂ ਅਤੇ ਧਰਮ ਪਤਨੀ ਨੂੰ ਨਾਲ ਰੱਖਣਾ ਚਾਹੀਦਾ ਹੈ। ਰਿਹਾਇਸ਼ ਬਹੁਤ ਵੱਡੀ ਹੈ, ਥੋੜ੍ਹਾ ਦਿਲ ਵੱਡਾ ਕਰੋ।
ਕੇਜਰੀਵਾਲ ਨੇ ਇਹ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਪਣੀ ਮਾਂ ਹੀਰਾਬਾ ਨਾਲ ਮੁਲਾਕਾਤ ਦੀ ਜਾਣਕਾਰੀ ਦੇਣ ਤੋਂ ਬਾਅਦ ਕੀਤਾ ਗਿਆ। ਦਰਅਸਲ, ਪ੍ਰਧਾਨ ਮੰਤਰੀ ਨੇ ਮੰਗਲਵਾਰ ਸਵੇਰੇ ਗਾਂਧੀਨਗਰ 'ਚ ਅਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ। ਮੋਦੀ ਨੇ ਦਸਿਆ ਸੀ ਕਿ ਉਹ ਯੋਗ ਛੱਡ ਕੇ ਮਾਂ ਨੂੰ ਮਿਲਣ ਲਈ ਗਏ ਅਤੇ ਉਨ੍ਹਾਂ ਨਾਲ ਨਾਸ਼ਤਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਨਾਲ ਸਮਾਂ ਬਿਤਾ ਕੇ ਚੰਗਾ ਲਗਿਆ। ਪ੍ਰਧਾਨ ਮੰਤਰੀ ਮੋਦੀ ਦੇ ਟਵੀਟ ਨੂੰ ਕੇਜਰੀਵਾਲ ਨੇ ਕੋਟ ਕਰਦਿਆਂ ਉਨ੍ਹਾਂ 'ਤੇ ਢੰਡੋਰਾ ਪਿੱਟਣ ਦਾ ਇਲਜ਼ਾਮ ਲਾਇਆ।
ਕੇਜਰੀਵਾਲ ਨੇ ਕਿਹਾ,'' ਮੈਂ ਵੀ ਅਪਣੀ ਮਾਂ ਨਾਲ ਰੰਿਹਦਾ ਹਾਂ, ਰੋਜ਼ ਉਨ੍ਹਾਂ ਤੋਂ ਆਸ਼ੀਰਵਾਦ ਲੈਂਦਾ ਹਾਂ ਪਰ ਢੰਡੋਰਾ ਨਹੀਂ ਪਿੱਟਦਾ। ਮੈਂ ਮਾਂ ਨੂੰ ਸਿਆਸਤ ਲਈ ਬੈਂਕ ਦੀ ਲਾਈਨ 'ਚ ਵੀ ਨਹੀਂ ਲਗਾਉਂਦਾ।'' ਜ਼ਿਕਰਯੋਗ ਹੈ ਕਿ ਮੋਦੀ ਦਿੱਲੀ 'ਚ ਅਧਿਕਾਰਕ ਪ੍ਰਧਾਨ ਮੰਤਰੀ ਰਿਹਾਇਸ਼ਗਾਹ ਵਿਖੇ ਇਕੱਲੇ ਰਹਿੰਦੇ ਹਨ। ਉਨ੍ਹਾਂ ਦੀ ਮਾਂ ਗਾਂਧੀਨਗਰ 'ਚ ਛੋਟੇ ਬੇਟੇ ਪੰਕਜ ਮੋਦੀ ਨਾਲ ਰਹਿੰਦੀ ਹੈ ਜਦੋਂ ਕਿ ਉਨ੍ਹਾਂ ਪਤਨੀ ਯਸ਼ੋਦਾਬੇਨ ਮੇਹਸਾਣਾ ਜ਼ਿਲ੍ਹੇ ਦੇ ਉਂਝਾ ਕਸਬੇ 'ਚ ਅਪਣੇ ਭਾਈ ਅਸ਼ਕ ਮੋਦੀ ਦੇ ਨਾਲ ਰਹਿੰਦੀ ਹੈ।       (ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman