ਟੀ.ਵੀ. ਰਿਮੋਟ ਚੋਰੀ ਕਰਨ 'ਤੇ 22 ਸਾਲ ਦੀ ਸਜ਼ਾ

ਟੀ.ਵੀ. ਰਿਮੋਟ ਚੋਰੀ ਕਰਨ 'ਤੇ 22 ਸਾਲ ਦੀ ਸਜ਼ਾ

January 10, 2017 10:50 PM


ਵਹੀਟਨ, 10 ਜਨਵਰੀ : ਅਮਰੀਕਾ ਦੇ ਵਹੀਟਨ ਸ਼ਹਿਰ 'ਚ ਇਕ ਵਿਅਕਤੀ ਨੂੰ ਯੂਨੀਵਰਸਲ ਟੀ.ਵੀ. ਰਿਮੋਟ ਚੋਰੀ ਕਰਨ ਦੇ ਦੋਸ਼ 'ਚ 22 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਮੀਡੀਆ ਰੀਪੋਰਟ ਅਨੁਸਾਰ ਅਦਾਲਤ ਨੇ ਏਰਿਕ ਬ੍ਰੈਮਵੇਲ ਨੂੰ ਚੋਰੀ ਦਾ ਦੋਸ਼ੀ ਮੰਨਦਿਆਂ ਇਹ ਸਜ਼ਾ ਸੁਣਾਈ ਹੈ। ਏਰਿਕ ਨੂੰ ਇਕ ਅਪਾਰਟਮੈਂਟ 'ਚ ਯੂਨੀਵਰਸਲ ਟੀ.ਵੀ. ਰਿਮੋਟ ਚੋਰੀ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰੀਪੋਰਟ ਅਨੁਸਾਰ ਏਰਿਕ ਇਕ ਪੇਸ਼ੇਵਰ ਅਪਰਾਧੀ ਹੈ ਅਤੇ ਉਸ ਨੂੰ ਪਹਿਲਾਂ ਵੀ ਕਈ ਵਾਰ ਚੋਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਕਾਨੂੰਨ ਮੁਤਾਬਕ ਚੋਰੀ ਦੇ ਦੋਸ਼ 'ਚ ਏਰਿਕ ਨੂੰ 30 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਸੀ। ਇਹ ਪਹਿਲਾ ਮੌਕਾ ਨਹੀਂ ਸੀ, ਜਦੋਂ ਏਰਿਕ ਨੇ ਟੀ.ਵੀ. ਜਾਂ ਰਿਮੋਟ ਚੋਰੀ ਕੀਤਾ ਹੋਵੇ। ਵਕੀਲ ਅਨੁਸਾਰ ਇਸ ਤੋਂ ਪਹਿਲਾਂ ਵੀ ਉਹ ਕਈ ਅਪਾਰਟਮੈਂਟਾਂ 'ਚੋਂ ਟੀ.ਵੀ. ਰਿਮੋਟ ਚੋਰੀ ਕਰ ਚੁੱਕਾ ਹੈ।
ਸ਼ਾਤਰ ਅਪਰਾਧੀ ਏਰਿਕ ਨੂੰ ਫੜਨਾ ਆਸਾਨ ਨਹੀਂ ਸੀ, ਪਰ ਅਪਣੀ ਇਕ ਗਲਤੀ ਕਾਰਨ ਉਹ ਪੁਲੀਸ ਦੇ ਹੱਥੇ ਚੜ੍ਹ ਗਿਆ। ਦਰਅਸਲ ਚੋਰੀ ਸਮੇਂ ਫ਼ਲੈਟ 'ਚ ਏਰਿਕ ਦੇ ਹੱਥ ਦਾ ਦਸਤਾਨਾ ਡਿੱਗ ਗਿਆ ਸੀ। ਜਦੋਂ ਪੁਲੀਸ ਨੇ ਉਸ ਨੂੰ ਜ਼ਬਤ ਕਰ ਕੇ ਡੀ.ਐਨ.ਏ. ਟੈਸਟ ਕਰਵਾਇਆ ਤਾਂ ਉਸ ਬਾਰੇ ਪੂਰੀ ਜਾਣਕਾਰੀ ਮਿਲੀ। ਸਥਾਨਕ ਪੁਲੀਸ ਰੀਕਾਰਡ ਦੇ ਆਧਾਰ 'ਤੇ ਪੁਲੀਸ ਨੂੰ ਏਰਿਕ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਮਿਲੀ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman