ਮਿਸਰ : ਅਤਿਵਾਦੀ ਹਮਲੇ 'ਚ 10 ਪੁਲੀਸ ਮੁਲਾਜ਼ਮਾਂ ਦੀ ਮੌਤ, 22 ਜ਼ਖ਼ਮੀ

ਮਿਸਰ : ਅਤਿਵਾਦੀ ਹਮਲੇ 'ਚ 10 ਪੁਲੀਸ ਮੁਲਾਜ਼ਮਾਂ ਦੀ ਮੌਤ, 22 ਜ਼ਖ਼ਮੀ

January 10, 2017 10:49 PM


ਕਾਹਿਰਾ, 10 ਜਨਵਰੀ : ਮਿਸਰ ਦੇ ਉੱਤਰੀ ਸਿਨਾਈ 'ਚ ਅਤਿਵਾਦੀ ਹਮਲੇ ਵਿਚ ਪੁਲੀਸ ਦੇ 10 ਜਵਾਨ ਮਾਰੇ ਗਏ। ਇਸ ਮਾਮਲੇ 'ਚ 22 ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ ਚਾਰ ਆਮ ਨਾਗਰਿਕ ਸ਼ਾਮਲ ਹਨ।
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੇ ਕੂੜਾ ਚੁੱਕਣ ਵਾਲੇ ਟਰੱਕ ਤੋਂ ਮਿਸਰ ਦੀ ਇਕ ਸੁਰੱਖਿਆ ਚੌਕੀ ਨੂੰ ਟੱਕਰ ਮਾਰ ਦਿਤੀ। ਹਮਲਾਵਰਾਂ ਨੇ ਚੈਕ ਪੋਸਟ ਨੂੰ ਧਮਾਕੇ ਭਰੇ ਟਰੱਕ ਨਾਲ ਟੱਕਰ ਮਾਰਨ ਤੋਂ ਬਾਅਦ ਗੋਲੀਆਂ ਵੀ ਚਲਾਈਆਂ। ਇਹ ਟਰੱਕ ਅਲ-ਆਰਿਸ਼ ਨਗਰ ਨਿਗਮ ਤੋਂ ਚੋਰੀ ਹੋ ਗਿਆ ਸੀ। ਹਾਲਾਂਕਿ ਹਾਲੇ ਤਕ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤ ਹੁਸਨੀ ਮੁਬਾਰਕ ਨੂੰ ਸੱਤਾ ਤੋਂ ਹਟਾਉਣ ਲਈ 2011 'ਚ ਸ਼ੁਰੂ ਹੋਏ ਅੰਦੋਲਨ ਤੋਂ ਬਾਅਦ ਮਿਸਰ ਦੇ ਉੱਤਰੀ ਸਿਨਾਈ 'ਚ ਅਤਿਵਾਦੀ ਹਮਲੇ ਵੱਧ ਗਏ ਹਨ। (ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman