ਕਾਬੁਲ 'ਚ ਸੰਸਦ ਭਵਨ ਨੇੜੇ ਦੋ ਬੰਬ ਧਮਾਕੇ, 27 ਮੌਤਾਂ, 45 ਜ਼ਖ਼ਮੀ

ਕਾਬੁਲ 'ਚ ਸੰਸਦ ਭਵਨ ਨੇੜੇ ਦੋ ਬੰਬ ਧਮਾਕੇ, 27 ਮੌਤਾਂ, 45 ਜ਼ਖ਼ਮੀ

January 10, 2017 10:48 PM


ਕਾਬੁਲ, 10 ਜਨਵਰੀ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੰਸਦ ਭਵਨ ਨੇੜੇ ਮੰਗਲਵਾਰ ਸ਼ਾਮ ਦੋ ਬੰਬ ਧਮਾਕੇ ਹੋਏ। ਇਸ ਧਮਾਕੇ 'ਚ 27 ਲੋਕਾਂ ਦੀ ਮੌਤ ਹੋ ਗਈ, ਜਦਕਿ 70 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅਤਿਵਾਦੀ ਸੰਗਠਨ ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਇਕ ਨਿਊਜ਼ ਏਜੰਸੀ ਨੂੰ ਫ਼ੋਨ ਕਰ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਟੋਲੋ ਨਿਊਜ਼ ਅਨੁਸਾਰ ਦੋਵੇਂ ਬੰਬ ਧਮਾਕੇ ਦਾਰੁਲਮਾਨ ਸੜਕ 'ਤੇ ਅਮਰੀਕੀ ਯੂਨੀਵਰਸਟੀ ਅਤੇ ਨੂਰ ਹਸਪਤਾਲ ਨਜ਼ਦੀਕ ਹੋਏ। ਅਧਿਕਾਰੀਆਂ ਅਨੁਸਾਰ ਇਕ ਧਮਾਕਾ ਆਤਮਘਾਤੀ ਹੋਇਆ, ਜਦਕਿ ਦੂਜਾ ਧਮਾਕਾ ਇਕ ਖੜੀ ਕਾਰ 'ਚ ਹੋਇਆ ਹੈ।
ਟੋਲੋ ਨਿਊਜ਼ ਅਨੁਸਾਰ ਉਥੇ ਦੇ ਸਿਹਤ ਮੰਤਰਾਲਾ ਵਲੋਂ ਇਸ ਦੋਹਰੇ ਧਮਾਕੇ 'ਚ ਘੱਟੋ-ਘੱਟ 40 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਹਮਲਾਵਰਾਂ ਦਾ ਨਿਸ਼ਾਨਾ ਉਥੇ ਦੇ ਸੰਸਦ ਦਫ਼ਤਰਾਂ 'ਚੋਂ ਨਿਕਲ ਰਹੇ ਅਧਿਕਾਰੀਆਂ ਦਾ ਕਾਫ਼ਲਾ ਸੀ।
ਅਫ਼ਗਾਨ ਗ੍ਰਹਿ ਮੰਤਰਾਲਾ ਨੇ ਕਿਹਾ ਕਿਹਾ ਕਿ ਕੁਲ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਬਾਰੇ ਹਾਲੇ ਕੁੱਝ ਕਹਿਣਾ ਜਲਦਬਾਜ਼ੀ ਹੈ। ਰੀਪੋਰਟ ਅਨੁਸਾਰ ਮਾਰੇ ਗਏ ਜ਼ਿਆਦਾਤਰ ਲੋਕ ਸੁਰੱਖਿਆ ਦਸਤੇ ਦੇ ਮੈਂਬਰ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਹੇਲਮੰਡ ਸੂਬੇ 'ਚ ਵੀ ਤਾਲਿਬਾਨ ਨੇ ਹਮਲਾ ਕੀਤਾ, ਜਿਥੇ 7 ਲੋਕਾਂ ਦੀ ਮੌਤ ਹੋ ਗਈ। ਅਫ਼ਗਾਨਿਸਤਾਨ ਫ਼ੌਜ ਦੇ ਜਨਰਲ ਆਗਾ ਨੂਰ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ। ਆਗਾ ਨੇ ਦਸਿਆ ਕਿ ਅਤਿਵਾਦੀਆਂ ਦੇ ਨਿਸ਼ਾਨੇ 'ਤੇ ਇਕ ਗੈਸਟ ਹਾਊਸ ਸੀ, ਜਿਥੇ  ਸਰਕਾਰੀ ਅਧਿਕਾਰੀ ਰੁਕੇ ਹੋਏ ਸਨ। ਹਾਲਾਂਕਿ ਹਮਲੇ 'ਚ ਜ਼ਿਆਦਾਤਰ ਮਾਰੇ ਗਏ ਲੋਕ ਆਮ ਨਾਗਰਿਕ ਹੀ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ 'ਚ ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਹਮਲਿਆਂ ਲਈ ਅਪਣੀ ਯੋਜਨਾਂ 'ਚ ਤਬਦੀਲੀ ਕੀਤੀ ਹੈ। ਹੁਣ ਉਥੇ ਜ਼ਿਆਦਾਤਰ ਸੜਕਾਂ ਕੰਢੇ ਆਈ.ਈ.ਡੀ. ਲਗਾ ਕੇ ਧਮਾਕੇ ਕੀਤੇ ਜਾ ਰਹੇ ਹਨ। ਪਿਛਲੇ ਹਫ਼ਤੇ ਇਕ ਅਜਿਹੇ ਹੀ ਧਮਾਕੇ 'ਚ ਅਫ਼ਗਾਨ ਫ਼ੌਜ ਦੇ ਤਿੰਨ ਫ਼ੌਜੀ ਮਾਰੇ ਗਏ ਸਨ। (ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman