ਡਿਪਟੀ ਕਮਿਸ਼ਨਰ ਨੇ ਸੁਣੀਆਂ ਨੀਮਲਾ ਵਾਸੀਆਂ ਦੀਆਂ ਮੁਸ਼ਕਲਾਂ

ਡਿਪਟੀ ਕਮਿਸ਼ਨਰ ਨੇ ਸੁਣੀਆਂ ਨੀਮਲਾ ਵਾਸੀਆਂ ਦੀਆਂ ਮੁਸ਼ਕਲਾਂ

January 10, 2017 10:30 PM


ਏਲਨਾਬਾਦ, 10 ਜਨਵਰੀ (ਪਰਦੀਪ ਧੁੰਨਾ ਚੂਹੜਚੱਕ): ਏਲਨਾਬਾਦ ਬਲਾਕ ਦੇ ਪਿੰਡ ਨੀਮਲਾ ਦੇ ਗਰਾਮ ਭਵਨ ਵਿੱਚ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਲੋਕਾਂ ਦੀਆ ਸ਼ਿਕਾਇਤਾ ਸੁਣੀਆ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਜਲਦੀ ਤੋਂ ਜਲਦੀ ਹੱਲ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਪਿੰਡ ਵਾਸੀਆ ਨੂੰ ਆਖਿਆ ਕਿ ਜਿਨ੍ਹਾਂ ਲੋਕਾਂ ਦੇ ਅਜੇ ਤੱਕ ਆਧਾਰ ਕਾਰਡ ਨਹੀ ਬਣੇ ਉਹ ਆਪਣੇ ਅਧਾਰ ਕਾਰਡ ਬਣਵਾਉਣ ਅਤੇ ਜਿਨ੍ਹਾਂ ਯੋਗ ਲੋਕਾਂ ਦੀ ਪੈਨਸ਼ਨ ਨਹੀ ਲੱਗੀ ਹੈ ਉਹ ਆਪਣੇ ਫਾਰਮ ਭਰਵਾਉਣ।
ਉਨ੍ਹਾਂ ਅਟੱਲ ਸੇਵਾ ਕੇਂਦਰ ਬਾਰੇ ਲੋਕਾਂ ਤੋਂ ਪੁੱਛਗਿੱਛ ਕੀਤੀ ਕਿ ਉਨ੍ਹਾਂ ਨੂੰ ਇਸ ਸੇਵਾ ਕੇਂਦਰ ਦਾ ਲਾਭ ਮਿਲ ਰਿਹਾ ਹੈ ਜਾਂ ਨਹੀ? ਉਨ੍ਹਾਂ ਪਿੰਡ ਦੇ ਸਰਪੰਚ ਨੂੰ ਆਖਿਆ ਕਿ ਉਹ ਪਿੰਡ ਦੀਆ ਗਲੀਆ ਆਦਿ ਦੀ ਸਫ਼ਾਈ ਵੱਲ ਵਿਸ਼ੇਸ ਧਿਆਨ ਦੇਣ ਅਤੇ ਪਿੰਡ ਵਿੱਚ ਸਮਾਜਿਕ ਕੰਮਾਂ ਲਈ ਨੌਜਵਾਨ ਕਲੱਬ ਦਾ ਗਠਨ ਕਰਨ। ਉਨ੍ਹਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਪਿੰਡ ਵਿੱਚ ਸਾਫ਼ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ।
ਉਨ੍ਹਾਂ ਬੀਡੀਪੀਓ ਨੂੰ ਆਖਿਆ ਕਿ ਉਹ ਪਿੰਡ ਵਿੱਚ ਮਨਰੇਗਾ ਯੋਜਨਾ ਤਹਿਤ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਵਾਉਣ। ਪਿੰਡ ਦੇ ਸਰਪੰਚ ਨੂੰ ਆਦੇਸ਼ ਦਿੱਤੇ ਕਿ ਉਹ ਸਮੇ-ਸਮੇ ਤੇ ਜਾ ਕੇ ਆਂਗਣਵਾੜੀ ਸੈਂਟਰ ਦੀ ਜਾਂਚ ਕਰਨ ਅਤੇ ਸਕੂਲਾਂ ਦਾ ਵੀ ਨਿਰੀਖ਼ਣ ਕਰਨ ਅਤੇ ਬੱਚਿਆਂ ਨੂੰ ਦਿੱਤੇ ਜਾ ਰਹੇ ਭੋਜਨ ਦੀ ਕੁਆਲਿਟੀ ਦੀ ਪੜਤਾਲ ਕਰਨ। ਪਿੰਡ ਵਿੱਚ ਸਕੂਲ ਅਪਗਰੇਟ ਕੀਤੇ ਜਾਣ ਦੀ ਮੰਗ ਸਬੰਧੀ ਉਨ੍ਹਾਂ ਆਖਿਆ ਕਿ ਪਿੰਡ ਦੀ ਪੰਚਾਇਤ ਪ੍ਰਸਤਾਵ ਬਣਾਕੇ ਭੇਜੇ ਅਤੇ ਸ਼ਰਤਾਂ ਪੂਰੀਆ ਹੋਣ ਤੇ ਸਕੂਲ ਅੱਪਗਰੇਟ ਕੀਤਾ ਜਾਵੇਗਾ। ਉਨ੍ਹਾਂ ਬੀਡੀਪੀਓ ਨੂੰ ਆਖਿਆ ਕਿ ਪਿੰਡ ਦੇ ਸ਼ਮਸਾਨ ਘਾਟ ਤੱਕ ਪੱਕਾ ਰਸਤਾ ਬਣਾਉਣ ਲਈ ਮਨਰੇਗਾ ਤਹਿਤ ਕੰਮ ਕਰਵਾਇਆ ਜਾਵੇ। ਪਿੰਡ ਦੇ ਲੋਕਾਂ ਨੇ ਡੀ ਸੀ ਨੂੰ ਸ਼ਿਕਾਇਤ ਕੀਤੀ ਕਿ ਪਿੰਡ ਦੀਆ ਲੜਕੀਆ ਨੀਮਲਾ ਤੋਂ ਧੌਲਪਾਲੀਆ ਤੱਕ ਪੜ੍ਹਨ ਲਈ ਜਾਦੀਆ ਹਨ ਇਸ ਦੌਰਾਨ ਹਰਿਆਣਾ ਰੋਡਵੇਜ਼ ਦੇ ਚਾਲਕ ਪਿੰਡ ਨੀਮਲਾ ਵਿੱਚ ਬੱਸਾਂ ਨਹੀ ਰੋਕਦੇ ਪਿੰਡ ਵਿੱਚ ਬੱਸਾਂ ਰੁਕਣੀਆ ਯਕੀਨੀ ਬਣਾਈਆ ਜਾਣ। ਇਸਤੇ ਉਨ੍ਹਾਂ ਐਸਡੀਐਮ  ਪਰਦੀਪ ਦਹੀਆ ਨੂੰ ਆਖਿਆ ਕਿ ਉਹ ਪਿੰਡ ਵਿੱਚ ਬੱਸਾਂ ਰੁਕਵਾਉਣ ਲਈ ਜੀ ਐਮ ਸਿਰਸਾ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ। ਉਨਾਂ੍ਹ ਪਿੰਡ ਵਾਸੀਆਂ ਨੂੰ ਆਪਣੀਆ ਫ਼ਸਲਾ ਦੇ ਬੀਮੇ ਕਰਵਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਪਿੰਡ ਵਾਸੀਆ ਨੂੰ ਆਖਿਆ ਕਿ ਆਪਣੇ ਪਿੰਡ ਵਿੱਚ ਲੈਣਦੇਣ ਪੂਰੀ ਤਰ੍ਹਾਂ ਡਿਜ਼ੀਟਲ ਕਰਨ। ਉਨ੍ਹਾਂ ਦੱਸਿਆ ਕਿ ਅਟੱਲ ਸੇਵਾ ਕੇਂਦਰ ਰਾਹੀ ਲੋਕਾਂ ਨੂੰ ਇੱਕ ਛੱਤ ਥੱਲੇ ਹੀ 117 ਸੇਵਾਵਾਂ ਪ੍ਰਦਾਨ ਕੀਤਾ ਜਾ ਰਹੀਆ ਹਨ।
ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਤਹਿਤ ਗਰੀਬਾਂ ਨੂੰ ਪਲਾਟ ਦਿੱਤੇ ਜਾਣ ਬਾਰੇ ਉਨ੍ਹਾਂ ਆਖਿਆ ਕਿ ਗਰਾਮ ਪੰਚਾਇਤ ਨਵਾਂ ਪ੍ਰਸਤਾਵ ਬਣਾਕੇ ਭੇਜੇ ਫਿਰ ਇਸਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਜਲ ਘਰ ਅਤੇ ਮਨਰੇਗਾ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਦਾ ਨਿਰੀਖ਼ਣ ਵੀ ਕੀਤਾ।
ਇਸ ਮੌਕੇ ਏਲਨਾਬਾਦ ਦੇ ਐਸਡੀਐਮ ਪਰਦੀਪ ਦਹੀਆ, ਡੀਐਸਪੀ ਰਾਵਿੰਦਰ ਕੁਮਾਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਪ੍ਰੀਤਪਾਲ ਸਿੰਘ, ਨਾਇਬ ਤਹਿਸੀਲਦਾਰ ਰਾਮ ਨਿਵਾਸ ਭਾਬੂ, ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ ਨਰੇਸ਼ ਬੱਤਰਾ, ਬੀਡੀਪੀਓ ਅਨਿਲ ਕੁਮਾਰ, ਸਰਪੰਚ ਸੁਰਿੰਦਰ ਸਿਹਾਗ, ਭੂਰਾ ਰਾਮ ਡੂਡੀ,ਸਰਪੰਚ ਕ੍ਰਿਸ਼ਨ ਕੁਮਾਰ ਸਹਿਤ ਅਨੇਕ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡ ਵਾਸੀ ਵਾਸੀ ਹਾਜ਼ਰ ਸਨ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman