Findus on Facebook
ਤਾਜ਼ਾਖ਼ਬਰਾਂ
ਉਪ ਰਾਜਪਾਲ ਤੇ ਕੇਜਰੀਵਾਲ ਵਲੋਂ ਵੱਖ-ਵੱਖ ਸੈਂਟਰਾਂ ਦਾ ਉਦਘਾਟਨ

ਉਪ ਰਾਜਪਾਲ ਤੇ ਕੇਜਰੀਵਾਲ ਵਲੋਂ ਵੱਖ-ਵੱਖ ਸੈਂਟਰਾਂ ਦਾ ਉਦਘਾਟਨ

January 10, 2017 10:21 PM


ਨਵੀਂ ਦਿੱਲੀ, 10 ਜਨਵਰੀ (ਅਮਨਦੀਪ ਸਿੰਘ): ਦਿੱਲੀ ਦੀ ਕੇਜਰੀਵਾਲ ਸਰਕਾਰ ਨਵੇਂ ਉਪ ਰਾਜਪਾਲ ਅਨਿਲ ਬੈਜਲ ਨਾਲ ਸੁਖਾਵੇਂ ਰਿਸ਼ਤੇ ਬਣਾ ਕੇ, ਨਾਲ ਤੁਰਨ ਦਾ ਸੁਨੇਹਾ ਦੇ ਰਹੀ ਹੈ।
ਪਿਛਲੇ ਉਪ ਰਾਜਪਾਲ ਨਜੀਬ ਜੰਗ ਨਾਲ ਨਿੱਤ ਹੁੰਦੇ ਰਹੇ ਟਕਰਾਅ ਤੋਂ ਉਲਟ ਅੱਜ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਵੇਂ ਉਪ ਰਾਜਪਾਲ ਅਨਿਲ ਬੈਜਲ ਜਨਤਕ ਸਮਾਗਮ ਵਿਚ ਨਾਲ-ਨਾਲ  ਨਜ਼ਰ ਆਏ। ਦੋਹਾਂ ਨੇ ਰੱਲ ਕੇ, ਵੱਖ-ਵੱਖ ਰੈਣ ਬਸੇਰਿਆਂ ਵਿਚ 10 ਸਕਿਲ ਡਵੈਲਪਮੈਂਟ ਸੈਂਟਰਾਂ ਦੀ ਸ਼ੁਰੂਆਤ ਕੀਤੀ। ਉਪ ਰਾਜਪਾਲ ਨੇ ਕਿਹਾ, “ਮੈਂ ਇਸ ਗੱਲੋਂ ਖੁਸ਼ ਹਾਂ ਕਿ ਇਹ ਮੇਰਾ ਪਹਿਲਾ ਜਨਤਕ ਪ੍ਰੋਗਰਾਮ ਹੈ।“ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਦਾ ਧਨਵਾਦ ਕੀਤਾ ਕਿ ਉਹ ਲੋਕਾਂ ਨੂੰੰ ਸਹੂਲਤਾਂ ਦੇਣ ਵਾਲੇ ਕਾਰਜਾਂ 'ਚ ਸ਼ਾਮਲ ਹੋਏ ਹਨ। ਪੱਛਮੀ ਦਿੱਲੀ ਦੇ ਤਿਲਕ ਨਗਰ ਵਿਖੇ ਬੇਘਰਿਆਂ ਲਈ ਰਾਤ ਕੱਟਣ ਲਈ ਬਣੇ ਹੋਏ ਰੈਣ ਬਸੇਰੇ ਵਿਖੇ ਅੱਜ ਹੋਏ ਇਕ ਸਮਾਗਮ ਦੌਰਾਨ ਲੋਕਾਂ ਦੀ ਹਾਜ਼ਰੀ ਵਿਚ ਉਪ ਰਾਜਪਾਲ ਅਨਿਲ ਬੈਜਲ ਨੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ  ਦੀ ਹਾਜ਼ਰੀ ਵਿਚ ਕੰਪਿਊਟਰ ਰਾਹੀਂ 10 ਸਕਿਲ ਡਵੈਲਪਮੈਂਟ ਸੈਂਟਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਦਿੱਲੀ ਦੇ ਲੋਕ ਕਲਿਆਣ ਮੰਤਰੀ ਸਤਿੰਦਰ ਜੈਨ ਸਣੇ ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ਸਣੇ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ  (ਡੂਸਿਬ) ਦੇ ਸੀ.ਈ.ਓ. ਵੀ.ਕੇ.ਜੈਨ, ਅਤੇ ਤਕਨੀਕੀ ਸਿਖਿਆ ਦੇ ਨਿਰਦੇਸ਼ਕ ਮਨੋਜ ਕੁਮਾਰ ਤੇ ਹੋਰ ਸੀਨੀਅਰ ਅਫ਼ਸਰ ਹਾਜ਼ਰ ਸਨ।
ਹੁਨਰ ਦੀ ਸਿਖਲਾਈ ਦੇਣ ਦੇ ਦਿੱਲੀ ਸਰਕਾਰ ਦੇ ਉਪਰਾਲੇ ਦੀ ਉਪ ਰਾਜਪਾਲ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਬੇਘਰੇ ਲੋਕਾਂ ਨੂੰ ਹੁਨਰਮੰਦ ਬਣਾ ਕੇ, ਅਪਣੇ ਪੈਰਾਂ 'ਤੇ ਖੜਾ ਕਰਨ ਦਾ ਉਦਮ ਸ਼ਲਾਘਾਯੋਗ ਹੈ। ਇਸ ਦੌਰਾਨ ਕੇਜਰੀਵਾਲ ਨੇ ਤਿਲਕ ਨਗਰ ਦੇ 12 ਬਲਾਕ ਦੇ ਕਮਿਊਨਿਟੀ ਸੈਂਟਰ ਵਿਖੁ ਬਜ਼ੁਰਗਾਂ ਲਈ ਮੁਹੱਲਾ ਕਲੀਨਿਕ ਅਤੇ ਮਨੋਰੰਜਨਕ ਲਈ ਕੇਂਦਰ ਦਾ ਉਦਘਾਟਨ  ਕੀਤਾ।
ਇਸ ਪਿਛੋਂ ਸੀ.ਆਰ.ਪੀ.ਐਫ. ਕੈਂਪ ਵਿਖੇ ਨਵੇਂ ਤਿਆਰ ਹੋਏ ਸ਼ਹੀਦ ਸਮ੍ਰਿਤੀ ਉਧਿਆਨ ਪਾਰਕ ਦਾ ਵੀ ਉਦਘਾਟਨ ਕਰ ਕੇ ਲੋਕਾਂ ਨੂੰ ਸਮਰਪਤ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬਧ ਹੈ। ਨਵੇਂ ਖੋਲ੍ਹੇ ਗਏ ਸੈਂਟਰਾਂ ਦਾ ਟੀਚਾ ਸਮਾਜ ਦੇ ਬੇਘਰੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ, ਅਪਣੀ ਰੋਜ਼ੀ ਰੋਟੀ ਕਮਾਉਣ ਜੋਗਾ ਬਣਾਉਣਾ ਅਤੇ ਸਮਾਜ ਦੀ ਮੁੱਖ ਧਾਰਾ ਦੇ ਹਾਣ ਦਾ ਬਣਾਉਣਾ ਹੈ। ਸੈਂਟਰਾਂ ਵਿਚ ਗ਼ੈਰ-ਸਰਕਾਰੀ ਜਥੇਬੰਦੀਆਂ ਰਾਹੀਂ ਮੁਫ਼ਤ ਵਿਚ ਸਿਖਲਾਈ ਦਿਤੀ ਜਾਵੇਗੀ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman