ਤਰਵਿੰਦਰ ਸਿੰਘ ਮਾਰਵਾਹ ਨੇ ਪੌਲੀਕਲੀਨਿਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਤਰਵਿੰਦਰ ਸਿੰਘ ਮਾਰਵਾਹ ਨੇ ਪੌਲੀਕਲੀਨਿਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

January 10, 2017 10:20 PM


ਨਵੀਂ ਦਿੱਲੀ, 10 ਜਨਵਰੀ (ਸੁਖਰਾਜ ਸਿੰਘ): ਸਾਬਕਾ ਵਿਧਾਇਕ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਰਵਿੰਦਰ ਸਿੰਘ ਮਾਰਵਾਹ ਨੇ ਗੁਰਦਵਾਰਾ ਬੰਗਲਾ ਸਾਹਿਬ ਪੌਲਿਕਲਿਨਿਕ ਦੇ ਚੇਅਰਮੈਨ ਵੱਜੋਂ ਅੱਜ ਅਹੁਦਾ ਸੰਭਾਲਿਆ।ਗੁਰੂ ਹਰਿਕ੍ਰਿਸ਼ਨ ਹਸਪਤਾਲ ਬੰਗਲਾ ਸਾਹਿਬ 'ਚ ਨਵੀਂਨੀਕਰਨ ਦੇ ਪਿੱਛਲੇ ਲੰਬੇ ਸਮੇਂ ਤੋਂ ਕਾਰਜ ਚਲ ਰਹੇ ਸਨ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪੱਵਿਤਰ ਅਸਥਾਨ ਤੋਂ ਦੁਆ ਅਤੇ ਦਵਾ ਦੋਨੋਂ ਚੀਜ਼ਾਂ ਇੱਕੋ ਥਾਂ ਤੇ ਉਪਲਬਧ ਕਰਾਉਣ ਦੇ ਟੀਚੇ ਨਾਲ ਸਿਹਤ ਸੁਵਿਧਾਵਾਂ ਵੱਡੇ ਪੱਧਰ ਤੇ ਮੁਹਈਆ ਕਰਾਉਣ ਵਾਸਤੇ ਜਦੋ ਜਹਿਦ ਕੀਤੀ ਜਾ ਰਹੀ ਹੈ। ਸ. ਮਾਰਵਾਹ ਦੇ ਨਾਲ ਐਮ. ਐਸ. ਤਲਵਾਰ ਨੂੰ ਪੌਲਿਕਲਿਨਿਕ ਦਾ ਕੋ-ਚੇਅਰਮੈਨ ਥਾਪਿਆ ਗਿਆ ਹੈ। ਅਕਾਲੀ ਦਲ ਦੇ ਆਗੂ ਅਤੇ ਮਨਜੀਤ ਸਿੰਘ ਜੀ.ਕੇ. ਦੇ ਨਿਜ਼ੀ ਸਹਾਇਕ ਵਿਕਰਮ ਸਿੰਘ ਲਜਪਤ ਨਗਰ ਨੇ ਅੱਜ ਸ. ਮਾਰਵਾਹ ਅਤੇ ਸਾਥੀਆ ਨੂੰ ਸਿਰੋਪਾਉ ਦੇ ਕੇ ਪੌਲਿਕਲਿਨਿਕ ਦਾ ਕਾਰਜਭਾਰ ਸੌਂਪਿਆ।ਸ. ਜੀ.ਕੇ. ਨੇ ਬਹੁਤ ਜਲਦ ਬੰਗਲਾ ਸਾਹਿਬ ਹਸਪਤਾਲ ਨੂੰ ਸੰਗਤਾਂ ਲਈ ਖੋਲੇ ਜਾਣ ਦਾ ਸੰਕੇਤ ਦਿੰਦੇ ਹੋਏ ਬੰਗਲਾ ਸਾਹਿਬ ਵਿਖੇ ਕਮੇਟੀ ਵੱਲੋਂ ਮਿਆਰੀ ਸਿਹਤ ਸੁਵਿਧਾਵਾਂ ਸੰਗਤਾਂ ਨੂੰ ਉਪਲਬਧ ਕਰਾਉਣ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman