ਮੋਦੀ ਸਰਕਾਰ ਦੀ ਨੋਟਬੰਦੀ ਵਿਰੁਧ ਰੋਹ

ਮੋਦੀ ਸਰਕਾਰ ਦੀ ਨੋਟਬੰਦੀ ਵਿਰੁਧ ਰੋਹ

January 09, 2017 11:14 PM


ਚੰਡੀਗੜ੍ਹ, 9 ਜਨਵਰੀ (ਸਰਬਜੀਤ ਢਿਲੋਂ) : ਮਹਿਲਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾ ਤੇ ਸਾਬਕਾ ਮੇਅਰ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਿਰੇਂਦਰ ਮੋਦੀ ਵਲੋਂ ਦੇਸ਼ ਭਰ 'ਚ ਚਲਾਈ ਜਾ ਰਹੀ ਨੋਟਬੰਦੀ ਅਤੇ ਕੈਸ਼ਲੈਸ ਦੀ ਮੁਹਿੰਮ ਵਿਰੁਧ ਸੈਕਟਰ 34 'ਚ 'ਥਾਲੀ ਵਜਾਉ' ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਔਰਤਾਂ ਨੇ ਥਾਲੀਆਂ ਵਜਾ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ  ਰੋਸ ਰੈਲੀ 'ਚ ਲਗਭਗ 250 ਤੋਂ ਵੱਧ ਔਰਤਾਂ ਵਲੋਂ ਹੱਥਾਂ 'ਚ ਥਾਲੀਆਂ ਫੜ ਕੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁਧ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸੈਕਟਰ 35 ਤਕ ਰੋਸ ਮਾਰਚ ਵੀ ਕੱਢਿਆ।
ਇਸ ਮੌਕੇ ਪਾਰਟੀਹ ਦੇ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਨੇ ਮੋਦੀ ਦਾ ਪੁਤਲਾ ਬਣਾ ਕੇ ਉਸਦੇ ਮੂੰਹ 'ਚ ਨੋਟ ਵੀ ਕੱਢੇ। ਉਨ੍ਹਾਂ  ਕਿਹਾ ਕਿ ਮੋਦੀ ਸਰਕਾਰ ਵਲੋਂ ਅਚਾਨਕ ਨੋਟਬੰਦੀ ਕਰਕੇ ਦੇਸ਼ ਭਰ ਦੇ ਕਰੋੜਾਂ ਗ਼ਰੀਬ ਭਾਰਤੀਆਂ ਨੂੰ ਬੇਲੋੜ੍ਹੀ ਪ੍ਰੇਸ਼ਾਨੀ ਵੱਲ ਧੱਕ ਦਿਤਾ ਹੈ। ਉਨ੍ਹਾਂ ਕਿਹਾ ਦੇਸ਼ 'ਚ ਆਰਥਕ ਮੰਦੀ ਦਾ ਦੌਰ ਚੱਲ ਪਿਆ ਹੈ, ਜਿਸ ਲਈ ਲੋਕਾਂ ਨੂੰ ਸੁਪਨੇ 'ਚ ਚਿੱਤ-ਚੇਤਾ ਨਹੀਂ ਸੀ।
ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਅਬਜ਼ਬਰ ਆਨੰਦ ਭਾਸਕਰ ਨੇ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰਹ 'ਚ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਬਹੁਤ ਹੈ ਪਰ ਫਿਰ ਵੀ ਕੇਂਦਰ ਦੁਆਰਾ ਚਲਾਈ ਜਾ ਰਹੀ ਸਿਟੀ ਕੈਸ਼ਲੈਸ ਸਿਸਟਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਲੱਗੇਗਾ। ਇਸ ਮੌਕੇ ਉਨ੍ਹਾਂ ਨੇ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੀਆਂ ਔਰਤਾਂਹ ਦੇ ਖ਼ਾਤਿਆਂ 'ਚ 25000 ਰੁਪਏ ਦੀ ਰਕਮ ਜਮ੍ਹਾਂ ਕਰਵਾਏ। ਇਸ ਰੋਸ ਰੈਲੀ 'ਚ ਮਨੋਜ ਚੌਹਾਨ ਨੇ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ।
ਇਸ ਮੌਕੇ ਪਹਿਲਾ ਪਾਰਟੀ ਪ੍ਰਧਾਨ ਪੂਨਮ ਸ਼ਰਮਾ ਨੇ ਕਿਹਾ ਕਿ ਉਹ ਉਦੋਂ ਤਕ ਸ਼ਹਿਰ 'ਚ ਕੇਂਦਰ ਦਾ ਵਿਰੋਧ ਕਰਦੀਆਂ ਰਹਿਣਗੀਆਂ ਜਦੋਂ ਤਕ ਕੇਂਦਰ ਅਪਣੀ ਹਾਰ ਨਹੀਂ ਮੰਨ ਲੈਂਦਾ। ਇਸ ਮੌਕੇ ਔਰਤਾਂ ਨੇ ਥਾਲੀਆਂ ਖੜਕਾਅ ਕੇ ਰੁਜ਼ਗਾਰ ਦੇਣ ਦੀ ਮੰਗ ਵੀ ਕੀਤੀ। ਇਸ ਰੋਸ ਮੁਜ਼ਾਹਰੇ 'ਚ ਸੇਵਾ ਦਲ ਕਾਂਗਰਸ ਐਨ.ਐਸ.ਯੂ. ਆਈ ਦੇ ਵਰਕਰ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਏ।
ਇਸ ਮੌਕੇ ਗੁਰਬਧਨ ਰਾਵਤ, ਰਵਿੰਦਰ ਠੁਕਰਾਲ, ਸ਼ੀਲਾ ਫ਼ੂਲ ਸਿੰਘ, ਸਾਰੀਆਂ ਕੌਂਸਲਰਾਂ ਤੋਂ ਇਲਾਵਾ ਇੰਦੂ ਸਿੰਗਲਾ, ਮਮਤਾ ਰਾਣੀ, ਭਜਨ
ਕੌਰ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਹਰਮੇਲ ਕੇਸਰੀ ਨੇ ਵੀ ਅਪਣੇ ਵਿਚਾਰ ਰੱਖੇ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman