ਵਿਧਾਨ ਸਭਾ ਚੋਣਾਂ: ਦੋਹਰੇ ਚਿਹਰੇ, ਬਦਲਦੇ ਕਿਰਦਾਰ, ਯੂ-ਟਰਨ ਜਾਂ ਫਿਰ ਸਮਝੌਤਾਵਾਦੀ

ਵਿਧਾਨ ਸਭਾ ਚੋਣਾਂ: ਦੋਹਰੇ ਚਿਹਰੇ, ਬਦਲਦੇ ਕਿਰਦਾਰ, ਯੂ-ਟਰਨ ਜਾਂ ਫਿਰ ਸਮਝੌਤਾਵਾਦੀ

January 09, 2017 11:14 PM


ਐਸ.ਏ.ਐਸ. ਨਗਰ, 9 ਜਨਵਰੀ (ਪਰਦੀਪ ਸਿੰਘ ਹੈਪੀ) : ਇਕ ਸਮਾਂ ਸੀ ਜਦੋਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਰਹਿਮੋ ਕਰਮ 'ਤੇ ਵਿਚਰਦੇ ਪਾਰਟੀ ਦੇ ਦੂਸਰੀ ਅਤੇ ਤੀਸਰੀ ਕਤਾਰ ਦੇ ਨੇਤਾ ਲੋਕ ਲੰਮਾ ਲੰਮਾ ਸਮਾਂ ਪਾਰਟੀਆਂ ਤੇ ਵਿਅਕਤੀ ਵਿਸ਼ੇਸ਼ ਦੇ ਨਾਲ ਖੜੋਂਦੇ ਸਨ ਅਤੇ ਇਕ ਸੱਭਿਅਕ ਸਮਾਜ ਦੀ ਸਿਰਜਣਾ ਵਿਚ ਹੋਰ ਕੋਈ ਆਪਣੀ ਸਮਰੱਥਾ ਤੇ ਨਿਯਮਾਂਵਲੀ ਦੇ ਚਲਦਿਆਂ ਆਪਣਾ ਯੋਗਦਾਨ ਪਾਉਂਦਾ ਸੀ।
ਨਤੀਜਨ ਆਪਸੀ ਭਾਈਚਾਰਾ, ਪਿਆਰ ਅਤੇ ਸਾਂਝੀਵਾਲਤਾ ਕਾਇਮ ਸੀ, ਜਿਉਂ ਜਿਉਂ ਸਮਾਂ, ਨਿਤ ਦਿਨ ਬਦਲਦੀ ਜਾ ਰਹੀ ਤਕਨੀਕੀ ਵਿਵਸਥਾ ਦੇ ਕਾਰਨ ਸਮਾਜਿਕ ਸਚਾਈ, ਸਮਾਜਿਕ ਅਲਾਤਮਾਂ ਵਿਚ ਤਬਦੀਲ ਹੋ ਰਹੀਆਂ ਹਨ ਤੇ ਨਾਲ ਹੀ ਲਗਾਤਾਰ ਜਿਥੇ ਆਪਸੀ ਭਾਈਚਾਰਕ ਸਾਂਝ ਸਮੁੱਚੀ ਕਾਇਨਾਤ ਵਿਚੋਂ ਅਲੋਪ ਹੀ ਹੋ ਚੁੱਕੀ ਹੈ ਤੇ ਲਗਾਤਾਰ ਬਦਲਦੇ ਜਾ ਰਹੇ ਇਸ ਵਰਤਾਰੇ ਤੋਂ ਸਮਾਜ ਪ੍ਰਤੀ ਚਿੰਤਤ ਲੋਕਾਂ ਵਿਚ ਪਾਈ ਜਾ ਰਹੀ ਚਿੰਤਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਪਹਿਲਾਂ ਜਿਥੇ ਹਰ ਰਾਜਨੀਤਕ ਵਿਅਕਤੀ ਨੂੰ ਲੋਕਾਂ ਦੇ ਵਿਚ ਵਿਚਰਨ ਦੌਰਾਨ ਪਰਦੇ ਦੇ ਪਿੱਛੇ ਪੂਰੀ ਟੀਮ, ਪੂਰੀ ਇਮਾਨਦਾਰੀ ਤੇ ਸਿਦਕਦਿਲੀ ਨਾਲ ਕੰਮ ਕਰਦੀ ਸੀ ਤੇ ਅੱਜ ਲਗਾਤਾਰ ਵਿਗੜਦੇ ਜਾ ਰਹੇ ਸਮਾਜਿਕ ਸਵਰੂਪ ਦੇ ਚਲਦਿਆਂ ਅਤੇ ਦੂਸਰਾ ਆਪਣੀਆਂ ਆਰਥਿਕ ਲੋੜਾਂ ਨੂੰ ਪੂਰਿਆਂ ਕਰਨ ਦੇ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ। ਅੱਜ ਪਰਦੇ ਪਿਛੇ ਰਾਜਨੀਤਕ ਤੌਰ 'ਤੇ ਕੰਮ ਕਰਨ ਵਾਲੀ ਸ਼ਕਤੀਸ਼ਾਲੀ ਸਮਰੱਥਾ ਵਾਲੀ ਤੇ ਈਮਾਨਦਾਰ ਟੀਮ ਤੋਂ ਲਗਭਗ ਹਰ ਨੇਤਾ ਆਪਣੇ ਆਪ ਨੂੰ ਕੋਰਾ ਸਮਝ ਰਿਹਾ ਹੈ।
ਉਸ ਨੂੰ ਸਮਝ ਨਹੀਂ ਆ ਰਹੀ ਕਿ ਆਖਰ ਕਿਸ ਵਿਅਕਤੀ ਵਿਸ਼ੇਸ਼ ਤੇ ਵਿਸ਼ਵਾਸ ਕੀਤਾ ਜਾਵੇ ਅਤੇ ਆਖਰ ਕਿਹੜਾ ਸਮਰੱਥਾਵਾਨ ਵਿਅਕਤੀ ਉਸ ਨਾਲ ਬੇਈਮਾਨੀ ਨਹੀਂ ਕਰੇਗਾ, ਪਰ ਸਿਆਸੀ ਲੋੜ ਦੇ ਚਲਦਿਆਂ ਉਸ ਨੇਤਾ ਨੂੰ ਸਮਝੌਤਾਵਾਦੀ ਸੋਚ ਦਾ ਰਾਹ ਅਖਤਿਆਰ ਕਰਨ ਦੇ ਲਈ ਮਜ਼ਬੂਰ ਹੋਣਾ ਪੈਂਦਾ ਹੈ ਤੇ ਅਜਿਹੀ ਟੀਮ ਦੀ ਚੋਣ ਦੌਰਾਨ ਹੀ ਅਜਿਹੀ ਮਨੋਦਸ਼ਾ ਅਤੇ ਸਿਆਸੀ ਜ਼ਰੂਰਤ ਦੀ ਪਾਰਖੂ ਟੋਲੀ ਜੁਗਤ ਰਾਹੀਂ ਆਪੋ ਆਪਣੇ ਬੰਦੇ ਇਸ ਟੀਮ ਵਿਚ ਅਡਜਸਟ ਕਰਨ ਦੇ ਲਈ ਨੇਤਾ ਵਿਸ਼ੇਸ਼ ਨੂੰ ਸਿਆਸੀ ਮਜ਼ਬੂਰੀਆਂ ਗਿਣਵਾ ਕੇ ਬਲੈਕਮੇਲਿੰਗ ਦਾ ਰਾਹ ਆਪਣਾ ਆਪÎਣਾ ਉੱਲੂ ਸਿੱਧਾ ਕਰਨਾ ਲੋੜੀਦੀ ਹੈ ਤੇ ਇਸ ਸਥਿਤੀ ਵਿਚ ਨੇਤਾ ਵਿਸ਼ੇਸ਼ ਨੂੰ ਸਮਝ ਨਹੀਂ ਆਉਂਦੀ ਕਿ ਉਹ ਇਸ ਚੋਣ ਵਿਚ ਕਿਹੜੀ ਰਣਨੀਤੀ ਅਪਣਾਵੇ। ਇਹ ਟੀਮ ਪ੍ਰਿੰਟਿੰਗ ਨਾਲ ਸਬੰਧਤ ਕੰਮ-ਸਾਈਨ ਬੋਰਡ, ਫਲੈਕਸਾਂ, ਡਾਇਰੀਆਂ, ਮੀਡੀਆ ਮੈਨੇਜਮੈਂਟ, ਟੈਂਟ, ਕੈਟਰਿੰਗ, ਝੰਡਾ ਅਤੇ ਝੰਡੇ ਆਦਿ ਸਬੰਧਤ ਸਾਰੇ ਕੰਮ ਦਾ ਖੁਦ ਹੀ ਠੇਕਾ ਲੈ ਕੇ ਆਪਣੇ ਨਿੱਜੀ ਲੋਕਾਂ ਵਿਚ ਵੰਡਦਾ ਹੈ। ਦੂਸਰੇ ਪਾਸੇ ਇਹ ਗੱਲ ਵੀ ਵਰਨਣਯੋਗ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਢੰਗ ਤਰੀਕੇ ਨਾਲ ਸਮਾਜਕ, ਰਾਜਨੀਤਕ, ਧਾਰਮਿਕ ਤੌਰ 'ਤੇ ਅਪਣੀਆਂ ਸਰਗਰਮੀਆਂ ਜਾਰੀ ਰੱਖੇ, ਪਰ 'ਯੇ ਦੁਨੀਆਂ ਸਭ ਜਾਨਤੀ ਹੈ' ਵਾਲੀ ਕਹਾਵਤ ਅੱਜ ਵੀ ਯੂਨੀਵਰਸਲ ਹੈ ਤੇ ਦੂਸਰਾ ਸਮਾਜਕ ਚਿੰਤਕ ਦੋਹਰੇ ਚਿਹਰੇ , ਬਦਲਦੇ ਕਿਰਦਾਰ, ਯੂ ਟਰਨ ਤੇ ਸਮਝੌਤਾਵਾਦੀ ਸੋਚ ਨੇ ਸਮਾਜਿਕ ਤਾਣਾ ਬਾਣਾ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਅੱਜ ਕਿਹੜਾ ਵਿਅਕਤੀ ਵਿਸ਼ੇਸ਼ ਕਿਸ ਨਾਲ ਖੜ੍ਹਾ ਹੈ, ਕੌਣ ਵਿਅਕਤੀ ਵਿਸ਼ੇਸ਼ ਦਾ ਸਮਾਜਕ ਲਗਾਤਾਰ  ਬਦਲਦਾ ਹੀ ਰਹਿੰਦਾ ਹੈ ਤੇ ਜੋ ਵਿਅਕਤੀ ਯੂ ਟਰਨ ਲੈਣ ਦੀ ਆਦਤ ਦਾ ਆਦੀ ਹੈ ਤੋਂ ਸਮਾਜਕ ਚਿੰਤਕ ਪ੍ਰੇਸ਼ਾਨ ਹਨ ਕਿ ਆਖਰ ਇਹ ਲੋਕ ਅਪਣਾ ਬਣਦਾ ਯੋਗਦਾਨ ਪਾਉਣ ਵਿਚ ਕੁਤਾਹੀ ਕਿਉਂ ਕਰਦਾ ਹੈ ਤੇ ਪਲ ਪਲ ਆਪਣੇ ਸਟੈਂਡ ਤੇ ਕਾਇਮ ਰਹਿਣ ਦੇ ਫੈਸਲੇ ਤੇ ਸੋਚੀਂ ਕਿਉਂ ਪੈਂਦੇ ਹਨ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman