9 ਤੋਂ 15 ਜਨਵਰੀ ਤਕ ਮਨਾਇਆ ਜਾਵੇਗਾ ਸੜਕ ਸੁਰੱਖਿਆ ਹਫ਼ਤਾ

9 ਤੋਂ 15 ਜਨਵਰੀ ਤਕ ਮਨਾਇਆ ਜਾਵੇਗਾ ਸੜਕ ਸੁਰੱਖਿਆ ਹਫ਼ਤਾ

January 09, 2017 11:13 PM


ਚੰਡੀਗੜ੍ਹ, 9 ਜਨਵਰੀ (ਸਰਬਜੀਤ ਢਿਲੋਂ): ਯੂਟੀ ਪੁਲੀਸ ਚੰਡੀਗੜ੍ਹ 'ਚ ਵਧ ਰਹੇ ਦਿਨੋਂ ਦਿਨ ਸੜਕ ਹਾਦਸਿਆਂ ਨੂੰ ਰੋਕਣ ਅਤੇ ਆਮ ਸ਼ਹਿਰੀਆਂ ਨੂੰ ਟ੍ਰੈਫ਼ਿਕ ਨਿਯਮਾਂ ਲਈ ਵਧਾਉਣ ਲਈ 9 ਜਨਵਰੀ ਤੋਂ ਲੈ ਕੇ 15 ਜਨਵਰੀ ਤਕ 28ਵਾਂ ਰਾਸ਼ਟਰੀ ਰੋਡ ਸੇਫ਼ਟੀ ਸਪਤਾਹ ਮਨਾਉਣ ਜਾ ਰਹੀ ਹੈ। ਇਸ ਸਮਾਗਮ ਦਾ ਉਦਘਾਟਨ ਸੈਕਟਰ 42 ਦੇ ਸਰਕਾਰੀ ਕਾਲਜ 'ਚ ਸਿਟੀ ਪੁਲੀਸ ਦੇ ਆਈ.ਜੀ ਤੇਜਿੰਦਰ ਸਿੰਘ ਲੂਥਰਾ ਵਲੋਂ ਕੀਤਾ।
ਇਸ ਪ੍ਰੋਗਰਾਮ ਅਧੀਨ ਪੁਲੀਸ ਵਲੋਂ ਸ਼ਹਿਰ ਵਿਚ 9 ਜਨਵਰੀ ਤੋਂ ਲੈ ਕੇ 15 ਫਰਵਰੀ ਤਕ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਇਸ ਮੌਕੇ ਆਈਜੀ ਵਲੋਂ ਪੁਲੀਸ ਨੂੰ ਪੂਰੀ ਤਰ੍ਹਾਂ ਮੁਸਤੈਦੀ ਵਰਤ ਕੇ ਤੇ ਟ੍ਰੈਫਿਕ ਨਿਯਮਾਂ ਦੀ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਇਕ ਟੀਮ ਵਜੋਂ ਕੰਮ ਕਰਨ ਦਾ ਸੱਦਾ ਦਿਤਾ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman