ਵਕੀਲ 'ਤੇ ਹਮਲੇ ਵਿਰੁਧ ਕੀਤੀ ਹੜਤਾਲ

ਵਕੀਲ 'ਤੇ ਹਮਲੇ ਵਿਰੁਧ ਕੀਤੀ ਹੜਤਾਲ

January 09, 2017 11:12 PM


ਐਸ.ਏ.ਐਸ.ਨਗਰ, 9 ਜਨਵਰੀ (ਗੁਰਮੁਖ ਵਾਲੀਆ) : ਬੀਤੇ ਦਿਨੀਂ ਸੋਹਾਣਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਨੇੜੇ ਇਕ ਮਕਾਨ ਦੇ ਕਬਜ਼ੇ ਲੈਣ ਨੂੰ ਲੈ ਕੇ ਅੱਧਾ ਦਰਜਨ ਦੇ ਕਰੀਬ ਲੋਕਾਂ ਵਲੋਂ ਜੇਸੀਬੀ ਮਸ਼ੀਨ ਲੈ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ ਸਮੇਂ ਵਕੀਲ ਕਰਨੈਲ ਸਿੰਘ ਵੈਦਵਾਨ ਅਤੇ ਉਸ ਦੇ ਪਰਵਾਰਕ ਮੈਂਬਰਾਂ ਵੱਲੋਂ ਕਬਜ਼ੇ ਦੇ ਕੀਤੇ ਵਿਰੋਧ ਦੌਰਾਨ ਕਬਜ਼ਾਧਾਰੀਆਂ ਵਲੋਂ ਕੀਤੇ ਹਮਲੇ ਦੇ ਵਿਰੁਧ ਵਿਚ ਅੱਜ ਸੋਮਵਾਰ ਨੂੰ ਟਰਾਈਸਿਟੀ ਦੀਆਂ ਤਿੰਨ ਅਦਾਲਤਾਂ ਵਿਚ ਵਕੀਲਾਂ ਵੱਲੋਂ ਇਕ ਦਿਨ ਦੀ ਹੜਤਾਲ ਕਰ ਕੇ ਕੰਮਕਾਜ ਬੰਦ ਰੱਖਿਆ ਅਤੇ ਇਸ ਦੇ ਨਾਲ ਹੀ ਵਕੀਲਾਂ ਨੇ ਦੋਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਜਿਥੇ ਹੜਤਾਲ ਦੇ ਚਲਦੇ ਹੋਏ ਅਦਾਲਤਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ, ਉਥੇ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਨੇ ਮੀਟਿੰਗਾਂ ਕਰ ਕੇ ਕਰਨੈਲ ਸਿੰਘ ਬੈਦਵਾਨ 'ਤੇ ਹੋਏ ਹਮਲੇ ਦੀ ਆਲੋਚਨਾ ਕੀਤੀ ਗਈ। ਵਕੀਲਾਂ ਨੇ ਕਿਹਾ ਕਿ ਇਸ ਨਾਲ ਪੁਲਿਸ ਦੀ ਕਾਰਗੁਜਾਰੀ ਦਾ ਪਤਾ ਚੱਲ ਰਿਹਾ ਹੈ ਕਿ ਕਿਵੇਂ ਹਮਲਾਵਰ ਖੁੱਲ੍ਹੇ ਤੌਰ 'ਤੇ ਹਥਿਆਰ ਲੈ ਕੇ ਘੁੰਮ ਰਹੇ ਹਨ। ਇਸ ਸਬੰਧੀ ਮੋਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੋਧ ਸਿੰਘ ਸਰਾਓਂ ਨੇ ਕਿਹਾ ਕਿ ਵਕੀਲ ਕਰਨੈਲ ਸਿੰਘ ਵੈਦਵਾਨ 'ਤੇ ਹੋਏ ਹਮਲੇ ਦੇ ਵਿਰੋਧ ਵਿਚ ਰੋਸ਼ ਵਜੋਂ ਟਰਾਈਸਿਟੀ ਦੀਆਂ  ਅਦਾਲਤਾਂ ਵਿਚ ਕੰਮ ਕਾਜ ਬੰਦ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਕਾਰਵਾਈ ਨਾ ਹੋਈ ਅਤੇ ਆਰੋਪੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਬਾਰ ਐਸੋਸੀਏਸ਼ਨ ਮੀਟਿੰਗ ਕਰਕੇ ਸੰਘਰਸ਼ ਤੇਜ ਕਰਨ ਦੇ ਲਈ ਮਜ਼ਬੂਰ ਹੋਣਗੇ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman