ਅਕਾਲੀ ਅਤੇ 'ਆਪ' ਸਮਰਥਕ ਉਲਝੇ

ਅਕਾਲੀ ਅਤੇ 'ਆਪ' ਸਮਰਥਕ ਉਲਝੇ

January 09, 2017 11:09 PM


ਕੁਹਾੜਾ/ਸਾਹਨੇਵਾਲ  , 9 ਜਨਵਰੀ (ਮਹੇਸ਼ਇੰਦਰ ਸਿੰਘ ਮਾਂਗਟ) : ਹਲਕਾ ਸਾਹਨੇਵਾਲ ਦੇ ਪਿੰਡ ਭਮਾਂ ਖੁਰਦ ਵਿਖੇ ਅੱਜ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨਾਲ ਸਬੰਧਤ ਸਮਰਥਕਾਂ ਵਿਚ ਉਦੋਂ ਤਕਰਾਰਬਾਜ਼ੀ ਹੋ ਗਈ ਜਦੋਂ 'ਆਪ' ਦੇ ਵਰਕਰ ਪਿੰਡ ਦੇ ਚੌਂਕ ਵਿਚ ਲੋਕਾਂ ਦੇ ਫਾਰਮ ਭਰ ਰਹੇ ਸਨ ਤਾਂ ਪਤਾ ਲੱਗਣ 'ਤੇ ਅਕਾਲੀ ਸਮਰੱਥਕ ਪਿੰਡ ਦੇ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਜਿਸ ਕਾਰਣ ਪਿੰਡ ਦਾ ਮਾਹੌਲ ਤਣਾਅ ਭਰਪੂਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਭਮਾਂ ਖੁਰਦ ਵਿਖੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜਸਵੀਰ ਸਿੰਘ ਖੇੜੀ ਕਲਾਂ ਅਪਣੇ ਸਾਥੀਆਂ ਨਾਲ ਲੋਕਾਂ ਦੇ ਘਰ-ਘਰ ਜਾ ਕੇ ਅਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਜਿਥੇ ਲੋਕਾਂ ਨੂੰ ਜਾਣੂ ਕਰਵਾ ਰਹੇ ਸਨ ਉਥੇ ਉਹ ਆਪਣੇ ਚੋਣ ਮੈਨੀਫੈਸਟੋ ਵਿਚ ਸਰਕਾਰ ਆਉਣ 'ਤੇ ਦੇਣ ਵਾਲੀਆਂ ਸਹੂਲਤਾਂ ਦੇ ਵੀ ਫਾਰਮ ਭਰ ਰਹੇ ਸਨ। ਪਿੰਡ ਦੇ ਕੁਝ ਆਪ ਸਮਰੱਥਕਾਂ ਦੀ ਹਮਾਇਤ 'ਤੇ ਉਨ੍ਹਾਂ ਪਿੰਡ ਦੇ ਚੌਂਕ ਵਿਚ ਮੇਜ਼, ਕੁਰਸੀਆਂ ਲਗਵਾ ਕੇ ਫਾਰਮ ਭਰਨੇ ਸ਼ੁਰੂ ਕਰ ਦਿਤੇ।
'ਆਪ' ਵਰਕਰਾਂ ਵਲੋਂ ਅਜੇ ਕੁਝ ਹੀ ਫ਼ਾਰਮ ਭਰੇ ਸਨ ਕਿ ਅਕਾਲੀ ਦਲ ਨਾਲ ਸਬੰਧਤ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਆਪਣੇ ਕੁਝ ਸਾਥੀਆਂ ਨਾਲ ਆ ਕੇ ਉਨ੍ਹਾਂ ਨੂੰ ਰੋਕਿਆ ਅਤੇ ਇਹ ਕਿਹਾ ਕਿ ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ, ਇਸ ਕਰ ਕੇ ਉਹ ਖੁੱਲ੍ਹੇਆਮ ਫਾਰਮ ਨਹੀਂ ਭਰ ਸਕਦੇ, ਇਸ 'ਤੇ ਆਪ ਪਾਰਟੀ ਦੇ ਵਰਕਰ ਭੜਕ ਉਠੇ ਤੇ ਦੋਵਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਸ਼ੁਰੂ ਹੋ ਗਈ। ਮਾਹੌਲ ਉਸ ਸਮੇਂ ਤਣਾਅ ਭਰਪੂਰ ਹੋ ਗਿਆ ਜਦੋਂ ਆਪ ਆਗੂਆਂ ਨੇ ਕੇਜਰੀਵਾਲ ਦੇ ਹੱਕ ਵਿਚ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਿੰਡ ਦੇ ਕੁਝ ਲੋਕਾਂ ਨੇ ਇਹ ਤਕਰਾਰ ਰੋਕਣ ਦੀ ਕੋਸ਼ਿਸ਼ ਵੀ ਕੀਤੀ।
ਪਿੰਡ ਭਮਾਂ ਖੁਰਦ ਵਿਖੇ ਦੋਵੇਂ ਹੀ ਸਿਆਸੀ ਪਾਰਟੀਆਂ ਦੇ ਸਮਰੱਥਕਾਂ ਵਿਚਕਾਰ ਤਕਰਾਰਬਾਜ਼ੀ ਦੀ ਸੂਚਨਾ ਮਿਲਣ 'ਤੇ ਹਲਕਾ ਸਾਹਨੇਵਾਲ ਦੇ ਚੋਣ ਅਧਿਕਾਰੀ ਭਾਰਤ ਭੂਸ਼ਣ ਆਪਣੇ ਅਮਲੇ ਨਾਲ ਮੌਕੇ 'ਤੇ ਪਹੁੰਚੇ ਅਤੇ ਦੂਸਰੇ ਪਾਸੇ ਕੂੰਮਕਲਾਂ ਪੁਲਿਸ ਦੇ ਅਧਿਕਾਰੀ ਜਸਵੀਰ ਸਿੰਘ ਤੇ ਸਵਰਨ ਸਿੰਘ ਵੀ ਪੁਲਿਸ ਪਾਰਟੀ ਸਮੇਤ ਉਥੇ ਪਹੁੰਚ ਗਏ ਅਤੇ ਉਨ੍ਹਾਂ ਲੋਕਾਂ ਨੂੰ ਸ਼ਾਂਤ ਕੀਤਾ। ਚੋਣ ਅਧਿਕਾਰੀ ਵਲੋਂ ਦੋਵਾਂ ਧਿਰਾਂ ਦੇ ਜਸਵੀਰ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ, ਕੁਲਵੰਤ ਕੌਰ ਤੇ ਹਰਬੰਸ ਕੌਰ ਦੇ ਬਿਆਨ ਕਮਲਬੰਦ ਕੀਤੇ ਗਏ, ਇਸ ਤੋਂ ਇਲਾਵਾ ਉਥੇ ਮੌਜ਼ੂਦ ਲੋਕਾਂ ਦੇ ਬਿਆਨ ਵੀ ਲਏ ਗਏ। ਮੌਕੇ 'ਤੇ ਮੌਜ਼ੂਦ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੂੰ ਪਿੰਡ ਦੇ ਚੌਂਕ ਵਿਚ ਸ਼ਰੇਆਮ ਮੇਜ਼, ਕੁਰਸੀਆਂ ਲਗਾ ਕੇ ਗਰੀਬ ਲੋਕਾਂ ਨੂੰ ਲਾਲਚ ਦੇਣ ਵਾਲੇ ਫਾਰਮ ਭਰਨ ਤੋਂ ਰੋਕਿਆ ਤਾਂ ਇਹ ਵਰਕਰ ਹੁੱਲੜਬਾਜ਼ੀ 'ਤੇ ਉਤਰ ਆਏ ਤੇ ਉਨ੍ਹਾਂ ਫੋਨ ਕਰਕੇ ਆਪਣੇ ਹੋਰ ਵਰਕਰਾਂ ਨੂੰ ਬੁਲਾ ਲਿਆ ਅਤੇ ਕੁਝ ਸਮੇਂ ਵਿਚ ਹੀ 7-8 ਗੱਡੀਆਂ ਵਰਕਰਾਂ ਦੀਆਂ ਭਰ ਕੇ ਆ ਗਈਆਂ ਜਿਨ੍ਹਾਂ ਨੇ ਪਿੰਡ ਵਿਚ ਹੁੱਲੜਬਾਜ਼ੀ ਕੀਤੀ ਅਤੇ ਸਾਰੇ ਪਿੰਡ ਵਿਚ ਗੇੜਾ ਦੇ ਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਤੋਂ ਬਾਅਦ ਉਹ ਪੁਲਿਸ ਆਉਣ 'ਤੇ ਖਿਸਕ ਗਏ ਜਦਕਿ ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਨੇ ਹੁੱਲੜਬਾਜ਼ੀ ਤੇ ਨਾਅਰੇਬਾਜ਼ੀ ਤੋਂ ਇੰਨਕਾਰ ਕਰਦਿਆਂ ਕਿਹਾ ਕਿ ਉਹ ਤਾਂ ਘਰ-ਘਰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਰਹੇ ਸਨ ਅਤੇ ਸਾਡੀ ਸਰਕਾਰ ਆਉਣ 'ਤੇ ਜੋ ਅਸੀਂ ਚੋਣ ਮਨੋਰਥ ਪੱਤਰ ਵਿਚ ਆਮ ਲੋਕਾਂ ਤੇ ਦਲਿੱਤ ਵਰਗ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨ ਵਾਲੇ ਹੀ ਫਾਰਮ ਭਰ ਰਹੇ ਹਾਂ ਜੋ ਕਿ ਸਾਡਾ ਹੱਕ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਪਿਯੂਸ਼ ਕੁਮਾਰ, ਕਮਲ ਮਾਂਗਟ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ, ਰਣਜੀਤ ਸਿੰਘ, ਰਿੰਕੂ ਜਮਾਲਪੁਰ, ਸ਼ਿੰਮੀ ਭਮਾਂ ਖੁਰਦ, ਗੁਰੀ ਧਨਾਨਸੂ, ਰਾਹੁਲ ਕੁਮਾਰ, ਕੁਲਜੀਤ ਸਿੰਘ ਮਾਂਗਟ, ਮਨਜੀਤ ਸਿੰਘ ਠੁੱਲੀਵਾਲ, ਗੱਗੂ ਗਿੱਲ, ਪਿੰਦਾ ਮਾਂਗਟ, ਨੋਨੀ ਸਿੰਘ, ਲਾਲੀ ਝੱਜ ਵੀ ਮੌਜ਼ੂਦ ਸਨ ਜਦਕਿ ਦੂਜੇ ਪਾਸੇ ਅਕਾਲੀ ਸਮਰੱਥਕਾਂ 'ਚ ਸਾਬਕਾ ਸਰਪੰਚ ਜਸਵਿੰਦਰ ਸਿੰਘ, ਸੁਖਦਰਸ਼ਨ ਸਿੰਘ, ਬਲਦੇਵ ਸਿੰਘ, ਬੂਟਾ ਸਿੰਘ, ਗੁਰਦੀਪ ਸਿੰਘ, ਗੁਰਪਿੰਦਰ ਸਿੰਘ, ਪਰਦੂਮਨ ਸਿੰਘ, ਸਵਰਨ ਸਿੰਘ, ਸਤਨਾਮ ਸਿੰਘ, ਅਜੀਤ ਸਿੰਘ, ਸਿਮਰਨਜੀਤ ਸਿੰਘ, ਸਵਰਨਜੀਤ ਸਿੰਘ, ਸਰਬਜੀਤ ਸਿੰਘ, ਰਾਜਵਿੰਦਰ ਸਿੰਘ, ਪ੍ਰਭਜੋਤ ਸਿੰਘ, ਕੁਲਵਿੰਦਰ ਸਿੰਘ, ਮਨੋਹਰਜੀਤ ਸਿੰਘ, ਰਸਵੀਰ ਸਿੰਘ, ਸਮਨਵੀਰ ਸਿੰਘ ਆਦਿ ਵੀ ਮੌਜ਼ੂਦ ਸਨ।
ਮਾਮਲੇ ਦੀ ਰੀਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜਾਂਗੇ: ਚੋਣ ਅਧਿਕਾਰੀ
ਪਿੰਡ ਭਮਾਂ ਖੁਰਦ ਵਿਖੇ ਦੋਵੇਂ ਹੀ ਸਿਆਸੀ ਪਾਰਟੀ ਦੇ ਸਮਰੱਥਕਾਂ ਵਿਚਕਾਰ ਹੋਈ ਤਕਰਾਰਬਾਜ਼ੀ ਦਾ ਜਾਇਜ਼ਾ ਲੈਣ ਪਹੁੰਚੇ ਚੋਣ ਅਧਿਕਾਰੀ ਭਾਰਤ ਭੂਸ਼ਣ ਨੇ ਦੱਸਿਆ ਕਿ ਅੱਜ ਦੋਵਾਂ ਹੀ ਧਿਰਾਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ ਅਤੇ ਇਸ ਦੀ ਰਿਪੋਰਟ ਬਣਾ ਕੇ ਉਹ ਉਚ ਅਧਿਕਾਰੀਆਂ ਨੂੰ ਭੇਜਣਗੇ। ਇਸ ਮਾਮਲੇ 'ਚ ਜਿਸ ਨੇ ਵੀ ਕੁਤਾਹੀ ਵਰਤੀ ਹੋਈ ਚੋਣ ਕਮਿਸ਼ਨ ਵਲੋਂ ਉਸ ਧਿਰ ਨੂੰ ਨੋਟਿਸ ਜਾਰੀ ਕਰ ਦਿੱਤਾ ਜਾਵੇਗਾ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman