Findus on Facebook
ਤਾਜ਼ਾਖ਼ਬਰਾਂ
ਨੋਟਬੰਦੀ: ਮੋਦੀ ਨੂੰ ਵੀ ਤਲਬ ਕਰ ਸਕਦੀ ਹੈ ਪਾਰਲੀਮਾਨੀ ਕਮੇਟੀ

ਨੋਟਬੰਦੀ: ਮੋਦੀ ਨੂੰ ਵੀ ਤਲਬ ਕਰ ਸਕਦੀ ਹੈ ਪਾਰਲੀਮਾਨੀ ਕਮੇਟੀ

January 09, 2017 11:07 PM


ਨਵੀਂ ਦਿੱਲੀ, 9 ਜਨਵਰੀ: ਸੰਸਦ ਦੀ ਲੋਕ ਲੇਖਾ ਕਮੇਟੀ ਨੋਟਬੰਦੀ ਦੇ ਮੁੱਦੇ 'ਤੇ ਵਿੱਤ ਮੰਤਰਾਲਾ ਦੇ ਅਧਿਕਾਰੀਆਂ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦਾ ਜਵਾਬ ਤਸੱਲੀਬਖ਼ਸ਼ ਨਾ ਰਹਿਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪਣੇ ਸਾਹਮਣੇ ਬੁਲਾ ਸਕਦੀ ਹੈ। ਕਮੇਟੀ ਨੇ ਵਿੱਤ ਮੰਤਰਾਲਾ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਨੋਟਬੰਦੀ ਨੂੰ ਲੈ ਕੇ ਵਿਸਤ੍ਰਿਤ ਪ੍ਰਸ਼ਨਾਵਲੀ ਭੇਜੀ ਹੈ।
ਲੋਕ ਲੇਖਾ ਕਮੇਟੀ ਨੇ ਨੋਟਬੰਦੀ ਨੂੰ ਲੈ ਕੇ 20 ਜਨਵਰੀ ਨੂੰ ਬੈਠਕ ਬੁਲਾਈ ਹੈ। ਇਸ ਬੈਠਕ 'ਚ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ, ਵਿੱਤ ਸਕੱਤਰ ਅਸ਼ੋਕ ਲਵਾਸਾ ਅਤੇ ਆਰਥਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਵੀ ਮੌਜੂਦ ਰਹਿਣਗੇ। ਲੋਕ ਲੇਖਾ ਕਮੇਟੀ ਦੇ ਮੁਖੀ ਕੇ ਵੀ ਥੌਮਸ ਨੇ ਦਸਿਆ ਕਿ ਅਸੀਂ ਜੋ ਸਵਾਲ ਉਨ੍ਹਾਂ ਨੂੰ ਭੇਜੇ ਸਨ ਉਨ੍ਹਾਂ ਦਾ ਅਜੇ ਜਵਾਬ ਨਹੀਂ ਮਿਲਿਆ ਹੈ।

ਉਹ 20 ਜਨਵਰੀ ਦੀ ਬੈਠਕ ਤੋਂ ਕੁੱਝ ਦਿਨ ਪਹਿਲਾਂ ਜਵਾਬ ਭੇਜਣਗੇ। ਜੋ ਜਵਾਬ ਮਿਲਣਗੇ ਉਨ੍ਹਾਂ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ।
ÎਿÂਹ ਪੁੱਛੇ ਜਾਣ 'ਤੇ ਕਿ ਜੇ ਜਵਾਬ ਤਸੱਲੀਬਖ਼ਸ਼ ਨਾ ਹੋਏ ਤਾਂ ਕੀ ਲੋਕ ਲੇਖਾ ਕਮੇਟੀ ਪ੍ਰਧਾਨ ਮੰਤਰੀ ਨੂੰ ਬੁਲਾ ਸਕਦੀ ਹੈ, ਥੌਸਮ ਨੇ ਕਿਹਾ, ''ਕਮੇਟੀ ਨੂੰ ਮਾਮਲੇ 'ਚ ਸ਼ਾਮਲ ਕਿਸੇ ਨੂੰ ਵੀ ਬੁਲਾਉਣ ਦਾ ਅਧਿਕਾਰ ਹੈ। ਹਾਲਾਂਕਿ, ਇਹ 20 ਜਨਵਰੀ ਦੀ ਬੈਠਕ ਦੇ ਨਤੀਜੇ 'ਤੇ ਨਿਰਭਰ ਕਰਦਾ ਹੈ। ਜੇ ਸਾਰੇ ਮੈਂਬਰ ਸਰਵਸੰਮਤੀ ਨਾਲ ਤੈਅ ਕਰਦੇ ਹਨ ਤਾਂ ਅਸੀਂ ਨੋਟਬੰਦੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨੂੰ ਵੀ ਬੁਲਾ ਸਕਦੇ ਹਾਂ।''
ਥੌਮਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਹੇ ਮੁਤਾਬਕ ਕਿ ਨੋਟਬੰਦੀ ਦੇ 50 ਦਿਨ ਬਾਅਦ ਸਥਿਤੀ ਆਮ ਵਾਂਗ ਹੋ ਜਾਵੇਗੀ, ਪਰ ਅਜਿਹਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਨੇ ਦੇਸ਼ ਦੀ ਅਰਥਵਿਵਸਥਾ 'ਤੇ ਪ੍ਰਭਾਵ ਪਾਇਆ ਹੈ।
(ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman