ਚੀਨੀ ਖਾਣਾ ਤੁਹਾਡੀ ਸਿਹਤ ਲਈ ਕਿੰਨਾ ਹਾਨੀਕਾਰਕ?

ਚੀਨੀ ਖਾਣਾ ਤੁਹਾਡੀ ਸਿਹਤ ਲਈ ਕਿੰਨਾ ਹਾਨੀਕਾਰਕ?

January 09, 2017 09:58 PM


ਅਜੀਨੋ ਮੋਟੋ, ਐਮਐਸਜੀ ਵਰਗੇ ਵਿਵਾਦਤ, ਸਵਾਦ ਵਧਾਉਣ ਵਾਲੇ ਜਾਪਾਨੀ ਨਮਕ ਦਾ ਮੁਕਾਬਲਾ ਕੋਈ ਹੋਰ ਨਹੀਂ ਕਰ ਸਕਦਾ, ਨਾ ਸਵਾਦ ਵਿਚ ਤੇ ਨਾ ਵਿਵਾਦਾਂ ਵਿਚ। ਐਮ ਐਸ ਜੀ ਨੂੰ ਚੀਨੀ ਖਾਣੇ ਵਿਚ ਤੇ ਕਈ ਹੋਰ ਸਵਾਦਿਸ਼ਟ ਖਾਣਿਆਂ ਵਿਚ ਵਰਤਿਆ ਜਾਂਦਾ ਹੈ। ਇਸ ਦਾ ਆਵਿਸ਼ਕਾਰ ਜਪਾਨੀ ਡਾਕਟਰ ਇਕੀਡਾ ਨੇ ਜਰਮਨ ਵਿਚ 1912 ਵਿਚ ਕੀਤਾ ਸੀ। ਇਸ ਨੂੰ ਪੰਜਵਾਂ ਸਵਾਦ ਆਖਿਆ ਜਾਂਦਾ ਹੈ ਜੋ ਖੱਟਾ, ਮਿੱਠਾ, ਤਿੱਖਾ ਤੇ ਕੌੜਾ ਦੇ ਚਾਰ ਜਾਣੇ ਜਾਂਦੇ ਸਵਾਦਾਂ ਤੋਂ ਅਲੱਗ ਹੈ। ਇਹੀ ਕੰਪਨੀ ਦੁਨੀਆਂ ਦੇ 40 ਫ਼ੀ ਸਦੀ ਐਮਐਸਜੀ ਦਾ ਉਤਪਾਦ ਕਰਦੀ ਹੈ ਤੇ ਬਹੁਤ ਦੇਰ ਤੋਂ ਉਹ ਵਿਵਾਦਾਂ ਵਿਚ ਹੈ ਕਿਉਂਕਿ ਕਈ ਮਾਹਰ ਮੰਨਦੇ ਹਨ ਕਿ ਇਸ ਦੀ ਵਰਤੋਂ ਨਾਲ ਸਿਰ ਦਰਦ, ਪੇਟ ਦੀਆਂ ਬੀਮਾਰੀਆਂ ਤੇ ਲੰਮੇਂ ਸਮੇਂ ਦੇ ਉਪਯੋਗ ਨਾਲ ਕੈਂਸਰ ਵੀ ਹੋ ਸਕਦਾ ਹੈ। ਗਰਭਵਤੀ ਔਰਤਾਂ ਨੂੰ ਇਸ ਦੇ ਖਾਣ ਤੋਂ ਪਰਹੇਜ਼ ਕਰਨ ਨੂੰ ਆਖਿਆ ਜਾਂਦਾ ਹੈ। ਪਰ ਅਜੇ ਤਕ ਕੋਈ ਵੀ ਖੋਜ ਇਸ ਦੇ ਹਾਨੀਕਾਰਕ ਤੱਥਾਂ ਬਾਰੇ ਕੋਈ ਠੋਸ ਸਬੂਤ ਨਹੀਂ ਪੇਸ਼ ਕਰ ਸਕੀ।
ਅਮਰੀਕੀ ਖਾਣਾ ਸੁਰੱਖਿਆ ਵਿਭਾਗ ਐਫ਼ਡੀਆਈ ਵੀ ਐਮਐਸਜੀ ਨੂੰ ਹਾਨੀਕਾਰਕ ਨਹੀਂ ਐਲਾਨਦਾ। ਪਰ ਇਸ ਵਿਵਾਦ ਕਾਰਨ ਹੁਣ ਕਈ ਚੀਨੀ ਖਾਣਿਆਂ ਦੇ ਰੈਸਟੋਰੈਂਟਾਂ ਵਿਚ ਵੀ ਇਸ ਦੀ ਵਰਤੋਂ ਬੜੇ ਸੰਕੋਚ ਨਾਲ  ਕੀਤੀ ਜਾਂਦੀ ਹੈ। ਮੁੰਬਈ ਦੇ ਇਕ ਡਾਕਟਰ ਵਲੋਂ ਇਸ ਦੇ ਹਾਨੀਕਾਰਕ ਅਸਰਾਂ ਬਾਰੇ ਖੋਜ, ਹੋਰਨਾਂ ਕਈ ਖੋਜਾਂ ਵਿਚ ਵੀ ਮਿਲ ਜਾਵੇਗੀ ਕਿਉਂਕਿ 1912 ਤੋਂ ਇਹ ਪੰਜਵਾਂ ਸਵਾਦ ਸਾਡੀ ਜ਼ੁਬਾਨ ਨੂੰ ਚੜ੍ਹ ਚੁਕਾ ਹੈ। ਹੁਣ ਇਹ ਇਕ ਨਿੱਜੀ ਚੋਣ ਹੈ ਕਿ ਇਸ ਵਿਵਾਦਮਈ ਨਮਕ ਦਾ ਸਵਾਦ ਅਸੀਂ ਚਖਣਾ ਹੈ ਜਾਂ ਨਹੀਂ।
-ਨਿਮਰਤ ਕੌਰ

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman