ਨੋਟਬੰਦੀ ਮਗਰੋਂ ਦੇ ਚੋਣ ਨਤੀਜੇ ਇਸ਼ਾਰਾ ਦੇਣਗੇ ਕਿ ਹਿੰਦੁਸਤਾਨ ਕਿਹੜਾ ਮੋੜ ਕੱਟੇਗਾ?

ਨੋਟਬੰਦੀ ਮਗਰੋਂ ਦੇ ਚੋਣ ਨਤੀਜੇ ਇਸ਼ਾਰਾ ਦੇਣਗੇ ਕਿ ਹਿੰਦੁਸਤਾਨ ਕਿਹੜਾ ਮੋੜ ਕੱਟੇਗਾ?

January 09, 2017 09:56 PM


ਜਨਵਰੀ ਦੇ ਪਹਿਲੇ ਹਫ਼ਤੇ, ਭਾਰਤੀ ਅਰਥਸ਼ਾਸਤਰੀ ਪਿਛਲੇ 50 ਦਿਨਾਂ ਦੀ ਪਹੇਲੀ ਸੁਲਝਾ ਰਹੇ ਹਨ। ਹੁਣ ਬੈਂਕਾਂ ਵਲੋਂ ਇਹ ਜਾਣਕਾਰੀ ਦਿਤੀ ਗਈ ਹੈ ਕਿ 97 ਫ਼ੀ ਸਦੀ ਪੈਸਾ ਬੈਂਕਾਂ ਵਿਚ ਵਾਪਸ ਆ ਚੁੱਕਾ ਹੈ। ਨਾਲ ਹੀ ਇਹ ਚਿੰਤਾਜਨਕ ਰਿਪੋਰਟ ਵੀ ਆ ਰਹੀ ਹੈ ਕਿ ਭਾਰਤੀ ਆਰਥਕ ਵਿਕਾਸ ਵਿਚ ਵੀ ਗਿਰਾਵਟ ਆਉਣੀ ਪੱਕੀ ਹੈ। ਇਸ ਸਾਲ ਆਰਥਕ ਵਿਕਾਸ ਦਰ 7.8 ਫ਼ੀ ਸਦੀ ਰਹਿਣ ਦੀ ਉਮੀਦ ਸੀ, ਪਰ ਨੋਟਬੰਦੀ ਤੋਂ ਬਾਅਦ ਹੁਣ ਸੀ.ਐਸ.ਓ ਨੇ ਗਿਰਾਵਟ ਦੀ ਗੱਲ ਕਰਦਿਆਂ 7.1 ਫ਼ੀ ਸਦੀ ਦਾ ਅਨੁਮਾਨ ਦਿਤਾ ਹੈ। ਇਸ ਦਾ ਮਤਲਬ ਭਾਰਤ ਨੂੰ 2017 ਵਿਚ ਤਕਰੀਬਨ 1,50,000 ਕਰੋੜ ਦਾ ਨੁਕਸਾਨ ਹੋਵੇਗਾ। ਉਦਯੋਗਾਂ ਵਾਸਤੇ ਪਿਛਲਾ ਸਾਲ ਵੀ ਮਾੜਾ ਰਿਹਾ ਸੀ ਅਤੇ ਹੁਣ ਤਾਂ ਹਾਲਾਤ ਹੋਰ ਵੀ ਵਿਗੜ ਰਹੇ ਹਨ।
ਇਨ੍ਹਾਂ ਸੱਭ ਤੱਥਾਂ ਨੂੰ ਧਿਆਨ ਵਿਚ ਰਖਦੇ ਹੋਏ ਸੰਸਦ ਦੀ ਲੋਕ ਲੇਖਾ ਕਮੇਟੀ (ਪਬਲਿਕ ਅਕਾਊਂਟਸ ਕਮੇਟੀ) ਨੇ ਰੀਜ਼ਰਵ ਬੈਂਕ ਗਵਰਨਰ ਨੂੰ ਕੁੱਝ ਔਖੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਸੱਦਿਆ ਹੈ। ਇਸ ਕਮੇਟੀ ਨੇ ਪ੍ਰਧਾਨ ਮੰਤਰੀ ਵਲੋਂ ਮੰਗਿਆ ਗਿਆ 50 ਦਿਨਾਂ ਦਾ ਸਮਾਂ ਬੀਤਣ ਮਗਰੋਂ ਰੀਜ਼ਰਵ ਬੈਂਕ ਗਵਰਨਰ ਨੂੰ ਸੱਦਿਆ ਹੈ। ਹੁਣ ਰੀਜ਼ਰਵ ਬੈਂਕ ਗਵਰਨਰ ਨੂੰ ਬੜੇ ਅਹਿਮ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਜਿਸ ਤੋਂ ਪਤਾ ਚਲੇਗਾ ਕਿ ਉਹ ਨੋਟਬੰਦੀ ਦੇ ਫ਼ੈਸਲੇ ਵਿਚ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਨ ਜਾਂ ਉਨ੍ਹਾਂ ਦੇ ਆਦੇਸ਼ ਮੰਨ ਰਹੇ ਸਨ? ਹੁਣ ਤਕ ਇਹੀ ਸਾਹਮਣੇ ਆਇਆ ਹੈ ਕਿ ਨੋਟਬੰਦੀ ਵਾਸਤੇ ਬੈਂਕ ਤਿਆਰ ਨਹੀਂ ਸਨ ਤੇ ਅਜੇ ਤਕ ਵੀ ਨਹੀਂ ਹਨ। ਆਰਬੀਆਈ ਗਵਰਨਰ ਆਪ ਤਾਂ ਵਿਚ ਆਉਣਗੇ ਹੀ ਪਰ ਉਨ੍ਹਾਂ ਦੀ ਜੀਅ ਹਜ਼ੂਰੀ, ਰੀਜ਼ਰਵ ਬੈਂਕ ਦੇ ਸਾਲਾਂ ਤੋਂ ਕਮਾਏ ਨਾਂ ਨੂੰ ਵੀ ਦਾਗ਼ਦਾਰ ਬਣਾ ਕੇ ਰਹੀ। ਜਿਸ ਤਰ੍ਹਾਂ ਨੋਟਬੰਦੀ ਭਾਰਤ ਵਿਚ ਕੀਤੀ ਗਈ ਹੈ, ਉਹ ਅੱਜ ਤਕ ਦੁਨੀਆ ਵਿਚ ਕਿਧਰੇ ਵੀ ਨਹੀਂ ਹੋਈ ਤੇ ਦੁਨੀਆ ਭਰ ਦੇ ਮਾਹਰ ਇਸ ਤਜਰਬੇ ਵਲ ਬੜੀ ਹੈਰਾਨੀ ਨਾਲ ਵੇਖ ਰਹੇ ਹਨ, ਕਿਉਂਕਿ ਧਨ ਦੀ ਏਨੀ ਵੱਡੀ ਮਾਤਰਾ ਦੀ ਉਥਲ-ਪੁਥਲ ਉਤੇ ਪੂਰੀ ਤਰ੍ਹਾਂ ਕਾਬੂ ਪਾ ਲੈਣ ਦੀ ਸਮਰੱਥਾ ਹਾਸਲ ਕੀਤੇ ਬਿਨਾਂ ਕੋਈ ਵੀ ਸਰਕਾਰ ਅਜਿਹਾ ਤਜਰਬਾ ਕਰਨ ਦੀ ਹਿੰਮਤ ਜਾ ਸਾਹਸ ਨਹੀਂ ਕਰੇਗੀ। ਦੁਨੀਆ ਭਰ ਦੇ ਅਰਥ ਸਾਸਤਰੀ ਇਸ ਤੋਂ ਬੜਾ ਕੁੱਝ ਸਿਖਣਗੇ। ਸ਼ਾਇਦ ਇਸ ਬਾਰੇ ਮਾਹਰ ਕਿਤਾਬਾਂ ਵੀ ਲਿਖਣਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੇਤਾਵਨੀ ਦੇ ਸਕਣ ਕਿ ਨੋਟਬੰਦੀ ਇਕ ਅੱਗੇ ਵਲ ਵਧਦੇ ਦੇਸ਼ ਦੀ ਚਾਲ ਮੱਠੀ ਵੀ ਕਰ ਸਕਦੀ ਹੈ।
ਭਾਰਤ ਦੀ ਨੋਟਬੰਦੀ ਸਿਰਫ਼ ਅਰਥ ਸ਼ਾਸਤਰੀਆਂ ਲਈ ਹੀ ਦਿਲਚਸਪੀ ਭਰਿਆ ਵਿਸ਼ਾ ਨਹੀਂ ਬਲਕਿ ਦੂਜੇ ਲੋਕ ਵੀ ਬਹੁਤ ਦਿਲਚਸਪੀ ਵਿਖਾ ਰਹੇ ਹਨ। ਇਕ ਆਮ ਇਨਸਾਨ ਅਪਣੇ ਆਪ ਨੂੰ ਕਾਲੇ ਧਨ ਤੇ ਆਤੰਕ ਵਿਰੁਧ ਲੜਾਈ ਦਾ ਸਿਪਾਹੀ ਸਮਝ ਰਿਹਾ ਹੈ ਤੇ ਉਸ ਨੇ ਸਰਹੱਦ ਤੇ ਬੈਠੇ ਫ਼ੌਜੀਆਂ ਦੀਆਂ ਸੁੱਤੀਆਂ ਭਾਵਨਾਵਾਂ ਜਗਾ ਦਿਤੀਆਂ ਹਨ।
ਹੁਣ ਇਹ ਆਮ ਇਨਸਾਨਾਂ ਦੀ ਫ਼ੌਜ ਸਮਝ ਪਾਏਗੀ ਕਿ ਉਸ ਦੀ ਲੜਾਈ ਦਾ ਮਕਸਦ ਸ਼ਾਇਦ ਕੁੱਝ ਹੋਰ ਸੀ ਤੇ ਫ਼ਾਇਦਾ ਵੀ ਕਿਸੇ ਹੋਰ ਨੂੰ ਹੀ ਹੋ ਜਾਣਾ ਹੈ।
ਗੁਜਰਾਤ ਪੰਚਾਇਤ ਚੋਣਾਂ ਵਿਚ ਕਾਂਗਰਸ ਨੇ ਭਾਜਪਾ ਦਾ ਸਫ਼ਾਇਆ ਕਰ ਦਿਤਾ, ਪਰ ਭਾਰਤੀ ਮੀਡੀਆ ਸਿਰਫ਼ ਚੰਡੀਗੜ੍ਹ ਦੀਆਂ ਐਮਸੀਡੀ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕਰਦਾ ਰਿਹਾ। ਕੀ ਹੋਵੇਗਾ ਜਨਤਾ ਦਾ ਫ਼ੈਸਲਾ, ਇਹ ਤਜਰਬਾ ਕਿਸ ਵਾਸਤੇ ਸਫ਼ਲ ਸਾਬਤ ਹੋਵੇਗਾ ਜਾਂ ਨਹੀ, ਭਾਰਤੀ ਰਾਜਨੀਤੀ ਵਲੋਂ ਲਏ ਜਾ ਰਹੇ ਨਵੇਂ ਮੋੜ ਨੂੰ ਦੁਨੀਆ ਵੇਖ ਰਹੀ ਹੈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman