Findus on Facebook
ਤਾਜ਼ਾਖ਼ਬਰਾਂ
ਪੁਲੀਸ ਮੁਕਾਬਲੇ 'ਚ ਦੋ ਸ਼ੱਕੀ ਅਤਿਵਾਦੀ ਢੇਰ

ਪੁਲੀਸ ਮੁਕਾਬਲੇ 'ਚ ਦੋ ਸ਼ੱਕੀ ਅਤਿਵਾਦੀ ਢੇਰ

January 08, 2017 11:00 PM


ਦੁਬਈ, 8 ਜਨਵਰੀ : ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿਚ ਚਲਾਈ ਗਈ ਇਕ ਸੁਰੱਖਿਆ ਮੁਹਿੰਮ 'ਚ ਬੰਬ ਧਮਾਕਿਆਂ ਅਤੇ ਹੋਰ ਹਮਲਿਆਂ ਦੇ ਦੋ ਦੋਸ਼ੀਆਂ ਨੂੰ ਮਾਰ ਦਿਤਾ ਗਿਆ।
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦਸਿਆ ਕਿ ਉਤਰੀ ਰਿਆਧ ਦੇ ਹਮਲਿਆਂ ਵਿਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀਆਂ ਨੇ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਬਾਰੀ ਕੀਤੀ, ਜਿਸ ਦਾ ਜਵਾਬ ਦਿੰਦੇ ਹੋਏ ਸੁਰੱਖਿਆ ਕਰਮਚਾਰੀਆਂ ਨੇ ਦੋਹਾਂ ਨੂੰ ਮਾਰ ਦਿਤਾ। ਇਸ ਦੌਰਾਨ ਇਕ ਸੁਰੱਖਿਆ ਕਰਮਚਾਰੀ ਵੀ ਜ਼ਖ਼ਮੀ ਹੋ ਗਿਆ। ਦੋਸ਼ੀਆਂ ਦੀ ਪਛਾਣ ਤਾਏ-ਅਲ-ਸਿਆਰੀ ਅਤੇ ਤਲਾਲ-ਬਿਨ-ਸਮਰਨ ਅਲ ਸਈਦੀ ਦੇ ਰੂਪ 'ਚ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਸਿਆਰੀ ਨੂੰ ਬੰਬ ਬਣਾਉਣ ਵਿਚ ਮਹਾਰਥ ਹਾਸਲ ਹੈ। ਉਸ 'ਤੇ ਅਗਸਤ 2015 ਵਿਚ ਅਸੀਰ ਦੀ ਇਕ ਮਸਜਿਦ ਦੇ ਬਾਹਰ ਆਤਮਘਾਤੀ ਹਮਲਾ ਕਰਨ ਦਾ ਦੋਸ਼ ਹੈ। ਇਸ ਧਮਾਕੇ 'ਚ 15 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦਸਿਆ ਕਿ ਸਿਆਰੀ 'ਤੇ ਮਦੀਨਾ ਅਤੇ ਜੇਦਾਹ ਵਿਚ ਵਰਤੇ ਗਏ ਬੰਬ ਬਣਾਉਣ ਦਾ ਦੋਸ਼ ਹੈ। (ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman