ਸੈਕਸ ਕਾਂਡ ਮਾਮਲੇ 'ਚ ਮੇਘਾਲਿਆ ਦਾ ਵਿਧਾਇਕ ਗ੍ਰਿਫ਼ਤਾਰ

ਸੈਕਸ ਕਾਂਡ ਮਾਮਲੇ 'ਚ ਮੇਘਾਲਿਆ ਦਾ ਵਿਧਾਇਕ ਗ੍ਰਿਫ਼ਤਾਰ

January 07, 2017 11:04 PM

ਸ਼ਿਲਾਂਗ, 7 ਜਨਵਰੀ: ਇਕ 14 ਸਾਲ ਦੀ ਅੱਲ੍ਹੜ ਕੁੜੀ ਨਾਲ ਜੁੜੇ ਸੈਕਸ ਕਾਂਡ 'ਚ ਮਾਮਲੇ ਵਿਚ ਲੋੜੀਂਦੇ ਮੇਘਾਲਿਆ ਦੇ ਆਜ਼ਾਦ ਵਿਧਾਇਕ ਜੂਲੀਅਸ ਦੋਰਫ਼ਾਂਗ ਨੂੰ ਅਸਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਧਾਇਕ ਦੀ ਗ੍ਰਿਫ਼ਤਾਰ 'ਲੁੱਕ ਆਊਟ ਨੋਟਿਸ' ਜਾਰੀ ਕਰਨ ਦੇ ਇਕ ਦਿਨ ਬਾਅਦ ਹੋਈ ਹੈ। ਸੂਬੇ ਦੀ ਪੁਲੀਸ ਨੇ ਗੁਆਂਢੀ ਸੂਬਿਆਂ ਦੀ ਪੁਲੀਸ ਤੋਂ ਵਿਧਾਇਕ ਦੀ ਤਲਾਸ਼ੀ 'ਚ ਮਦਦ ਮੰਗੀ ਸੀ। ਦੋਰਫ਼ਾਂਗ ਇਕ ਹਥਿਆਰਬੰਦ ਸੰਗਠਨ ਦੇ ਸਹਿ-ਸੰਸਥਾਪਕ ਵੀ ਰਹਿ ਚੁਕੇ ਹਨ। ਉਨ੍ਹਾਂ 2007 ਵਿਚ ਆਤਮ ਸਮਰਪਣ ਕੀਤਾ ਸੀ। ਸੈਕਸ ਕਾਂਡ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿਛਲੇ ਮਹੀਨੇ 14 ਸਾਲ ਦੀ ਇਕ ਅੱਲ੍ਹੜ ਕੁੜੀ ਦੀ ਤਸਕਰੀ ਦੇ ਮਾਮਲੇ 'ਚ ਸੀਨੀਅਰ ਕਾਂਗਰਸੀ ਆਗੂ ਅਤੇ ਸੂਬੇ ਦੇ ਗ੍ਰਹਿ ਮੰਤਰੀ ਐਚਡੀਆਰ ਲਿੰਗਦੋਹ ਦੇ ਬੇਟੇ ਦੀ ਮਾਲਕੀ ਵਾਲੇ ਇਕ ਗੈਸਟ ਹਾਊਸ ਦੇ ਇਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੀੜਤ ਕੁੜੀ ਨੇ ਪੁਲੀਸ ਸਟੇਸ਼ਨ 'ਚ ਉਨ੍ਹਾਂ ਸਾਰੇ ਲੋਕਾਂ ਦੇ ਨਾਮ ਦੱਸੇ ਜੋ ਉਸ ਦਾ ਜਿਸਮਾਨੀ ਸ਼ੋਸ਼ਣ ਕਰ ਰਹੇ ਸਨ। (ਪੀਟੀਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman