ਕੀ ਭੰਗ/ਗਾਂਜਾ, ਭੁੱਕੀ ਵਰਗੇ ਨਸ਼ਿਆਂ ਨੂੰ ਸੂਚੀ 'ਚੋਂ ਕੱਢ ਦਿਤਾ ਜਾਵੇ?

ਕੀ ਭੰਗ/ਗਾਂਜਾ, ਭੁੱਕੀ ਵਰਗੇ ਨਸ਼ਿਆਂ ਨੂੰ ਸੂਚੀ 'ਚੋਂ ਕੱਢ ਦਿਤਾ ਜਾਵੇ?

January 06, 2017 09:24 PM


ਭਾਰਤ ਦੇ ਸਮਾਜਕ ਤਾਣੇ-ਬਾਣੇ ਵਿਚ ਅਫ਼ੀਮ ਦਾ ਬੜਾ ਵੱਡਾ ਸਥਾਨ ਹੈ। ਵੱਡੇ ਦਸਦੇ ਹਨ ਕਿ ਪਹਿਲਾਂ ਮਾਵਾਂ ਬੱਚਿਆਂ ਨੂੰ ਥੋੜੀ ਜਿਹੀ ਖਵਾ ਦਿੰਦੀਆਂ ਸਨ ਤਾਕਿ ਬੱਚਾ ਸੁੱਤਾ ਰਹੇ ਅਤੇ ਉਹ ਕੰਮ ਨਬੇੜ ਲੈਣ। ਇਸੇ ਤਰ੍ਹਾਂ ਹਰੀ ਕ੍ਰਾਂਤੀ ਲਿਆਉਣ ਲਈ ਕਿਸਾਨ ਭੁੱਕੀ ਖਾ ਕੇ ਹੀ ਤਾਂ 20-22 ਘੰਟੇ ਕੰਮ ਕਰ ਪਾਉਂਦੇ ਸਨ ਅਤੇ ਅੱਜ ਆਧੁਨਿਕ ਵਿਗਿਆਨ ਇਸ ਭੁੱਕੀ ਨੂੰ ਹੀ ਦਰਦ ਅਤੇ ਬਿਮਾਰੀਆਂ ਕਾਬੂ ਕਰਨ ਦੀ ਸੱਭ ਤੋਂ ਵਧੀਆ ਦਵਾਈ ਦਸ ਰਿਹਾ ਹੈ। ਅਮਰੀਕਾ ਵਿਚ 7 ਰਾਜ, ਜਿਨ੍ਹਾਂ ਵਿਚ ਹੁਣ ਲਾਸ ਏਂਜਲਸ ਵੀ ਸ਼ਾਮਲ ਹੋ ਗਿਆ ਹੈ, ਕੈਨੇਬੀ ਦੇ ਇਸਤੇਮਾਲ ਨੂੰ ਕਾਨੂੰਨੀ ਤੌਰ ਤੇ ਜਾਇਜ਼ ਦਸ ਰਹੇ ਹਨ। ਇਸ ਵਿਚ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਇਸ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਵੀ ਹੋ ਸਕਦਾ ਹੈ ਅਤੇ ਧਰਮਵੀਰ ਗਾਂਧੀ ਜਦ ਇਸ ਦੇ ਇਸਤੇਮਾਲ ਨੂੰ ਕਾਨੂੰਨੀ ਬਣਾਉਣ ਦੀ ਗੱਲ ਕਰਦੇ ਹਨ ਤਾਂ ਉਹ ਤੱਥਾਂ ਉਤੇ ਤਾਂ ਠੀਕ ਹਨ ਪਰ ਸੱਚ ਇਹ ਵੀ ਹੈ ਕਿ ਪੰਜਾਬ ਇਸ ਨੂੰ ਮੰਨਣ ਲਈ ਤਿਆਰ ਨਹੀਂ ਲਗਦਾ। ਪੰਜਾਬ ਵਿਚ ਵੋਟਰ ਨਸ਼ੇ ਦੇ ਬਦਲੇ ਵੋਟ ਵੇਚਣ ਨੂੰ ਤਿਆਰ ਹਨ ਪਰ ਨੌਜਵਾਨ ਨਸ਼ੇ ਦੀ ਬੁਰੀ ਆਦਤ ਵਿਚ ਜਕੜੇ ਹੋਏ ਹਨ। ਇਸ ਵੇਲੇ ਉਨ੍ਹਾਂ ਨੂੰ ਮੁੜ ਹੋਸ਼ ਵਿਚ ਲਿਆਉਣਾ ਹੈ। ਉਸ ਵੇਲੇ ਤਕ ਭੰਗ/ਗਾਂਜਾ ਆਦਿ ਨੂੰ ਆਰਾਮ ਨਾਲ ਵਿਕਣ ਦੀ ਆਜ਼ਾਦੀ ਦੇਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਸਾਡਾ ਸਮਾਜ ਬੜਾ ਭ੍ਰਿਸ਼ਟ ਸਮਾਜ ਹੈ ਅਤੇ ਉਹ ਕਾਨੂੰਨ ਨੂੰ ਤੋੜ ਮਰੋੜ ਕੇ ਉਸ ਦਾ ਦੁਰਉਪਯੋਗ ਕਰਨ ਵਿਚ ਪਲ ਨਹੀਂ ਲਾਵੇਗਾ। ਪਹਿਲਾਂ ਨਸ਼ੇ ਦੀ ਬੁਰੀ ਆਦਤ ਛੁਟ ਜਾਵੇ, ਫਿਰ ਇਸ ਰਾਹ ਬਾਰੇ ਸੋਚਣ ਦਾ ਸਮਾਂ ਆ ਸਕਦਾ ਹੈ।  -ਨਿਮਰਤ ਕੌਰ

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman