ਮੋਦੀ ਸਰਕਾਰ ਸਿਖਿਆਂ ਸੰਸਥਾਵਾਂ ਦਾ ਭਗਵਾਕਰਨ ਕਰਨ ਲੱਗੀ: ਐਸ.ਐਫ.ਆਈ. ਆਗੂ

ਮੋਦੀ ਸਰਕਾਰ ਸਿਖਿਆਂ ਸੰਸਥਾਵਾਂ ਦਾ ਭਗਵਾਕਰਨ ਕਰਨ ਲੱਗੀ: ਐਸ.ਐਫ.ਆਈ. ਆਗੂ

January 04, 2017 11:08 PM


ਚੰਡੀਗੜ੍ਹ 4 ਜਨਵਰੀ (ਜੈ ਸਿੰਘ ਛਿੱਬਰ): ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਟੂਡੈਂਟਸ ਫੇਡਰੇਸ਼ਨ ਆਫ਼ ਇੰਡੀਆ (ਐਸ.ਐਫ.ਆਈ) ਦੇ ਵਿਦਿਆਰਥੀ ਆਗੂਆਂ ਨੇ ਸਿਖਿਆ ਸੰਸਥਾਵਾਂ 'ਚ ਦੇਸ਼ ਭਗਤਾਂ ਨਾਲ ਸਬੰਧਤ ਜੀਵਨੀਆਂ ਬਾਰੇ ਸਿਲੇਬਸ ਲਗਾਉਣ ਦੀ ਮੰਗ ਕੀਤੀ ਹੈ।
ਅੱਜ ਐਸ.ਐਫ.ਆਈ ਪੰਜਾਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਬਾਜਵਾ, ਹਰਿਆਣਾ ਦੇ ਪ੍ਰਧਾਨ ਸ਼ਾਹ ਨਵਾਜ਼, ਹਿਮਾਚਲ ਪ੍ਰਦੇਸ਼ ਦੇ ਸਕੱਤਰ  ਸੁਰੇਸ਼ ਸਰਵਾਲ, ਰਾਜਸਥਾਨ ਦੇ ਸਕੱਤਰ ਮੰਗੇਜ ਚੌਧਰੀ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੋਦੀ ਸਰਕਾਰ ਸਿਖਿਆਂ ਸੰਸਥਾਵਾਂ ਦਾ ਭਗਵਾਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂ ਰਾਮ ਗੌਂਡਸੇ ਵਰਗੇ ਦੀ ਜੀਵਨੀ ਅਤੇ ਰੂੜ੍ਹੀਵਾਦੀ ਵਿਚਾਰ ਵਿਦਿਆਰਥੀਆਂ ਨੂੰ ਪਰੋਸਿਆ ਜਾ ਰਿਹਾ ਹੈ। ਉਕਤ ਵਿਦਿਆਰਥੀ ਆਗੂਆਂ ਨੇ ਦੇਸ਼ ਦੀਆਂ ਸਮੂਹ ਯੂਨੀਵਰਸਿਟੀਆਂ ਵਿਚ ਦੇਸ਼ ਭਗਤਾਂ, ਗਦਰੀ ਬਾਬਿਆਂ ਬਾਰੇ ਚੇਅਰਾਂ ਸਥਾਪਤ ਕਰਨ ਦੀ ਮੰਗ ਕੀਤੀ ਹੈ ਅਤੇ ਬਕਾਇਦਾ ਗਦਰੀ ਬਾਬਿਆਂ ਬਾਰੇ ਖੋਜ ਪੱਤਰ ਹੋਣੇ ਚਾਹੀਦੇ ਹਨ।
ਵਿਦਿਆਰਥੀ ਆਗੂਆਂ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਏਅਰਪੋਰਟ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਣ ਬਾਰੇ ਵਿਧਾਨ ਸਭਾ ਵਿਚ ਮਤਾ ਵੀ ਪਾਸ ਕੀਤਾ ਹੋਇਆ ਹੈ ਪਰੰਤੂ ਕੇਂਦਰ 'ਚ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਹਰਿਆਣਾ ਸਰਕਾਰ ਵਲੋਂ ਆਰ.ਐਸ.ਐਸ ਆਗੂ ਦੇ ਨਾਮ ਰੱਖਣ ਦਾ ਪ੍ਰਸਤਾਵ ਭੇਜ ਦਿਤਾ ਗਿਆ। ਉਨ੍ਹਾਂ ਕਿਹਾ ਕਿ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ਵੱਖ-ਵੱਖ ਕਲੱਬਾਂ, ਸੰਸਥਾਵਾਂ ਨਾਲ ਮਿਲ ਕੇ ਮਨਾਇਆ ਜਾਵੇਗਾ ਅਤੇ ਚਾਰੇ ਰਾਜਾਂ ਵਿਚ ਜੱਥਾ ਮਾਰਚ ਕਢਿਆ ਜਾਵੇਗਾ ਅਤੇ 21 ਮਾਰਚ ਨੂੰ ਚੰਡੀਗੜ੍ਹ 'ਚ ਵੱਡੀ ਰੈਲੀ ਕੀਤੀ ਜਾਵੇਗੀ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman