ਸੰਤ ਹਰੀ ਸਿੰਘ ਰੰਧਾਵਾ, ਲਖਬੀਰ ਸਿੰਘ ਰਾਤਵਾੜਾ ਅਤੇ ਸੇਵਾ ਸਿੰਘ ਨੇ ਨਿਤੀਸ਼ ਨੂੰ ਲਿਖਿਆ ਪੱਤਰ

ਸੰਤ ਹਰੀ ਸਿੰਘ ਰੰਧਾਵਾ, ਲਖਬੀਰ ਸਿੰਘ ਰਾਤਵਾੜਾ ਅਤੇ ਸੇਵਾ ਸਿੰਘ ਨੇ ਨਿਤੀਸ਼ ਨੂੰ ਲਿਖਿਆ ਪੱਤਰ

January 04, 2017 11:08 PM


ਐਸਏਐਸ ਨਗਰ, 4 ਜਨਵਰੀ (ਸਤਵਿੰਦਰ ਸਿੰਘ ਧੜਾਕ): ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ 350 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਲਾ-ਮਿਸਾਲ ਪ੍ਰਬੰਧਾਂ 'ਤੇ ਕੀਤੀਆਂ ਮਹਾਨ ਸੇਵਾਵਾਂ ਆਉਣ ਵਾਲੀਆਂ ਸਦੀਆਂ ਵਿਚ ਸਿੱਖ ਇਤਹਾਸ ਦਾ ਹਿੱਸਾ ਬਣਨਗੀਆਂ ਤੇ ਸਿੱਖ ਕੌਮ ਸਦਾ ਹੀ ਯਾਦ ਰਖੇਗੀ। ਵਿਸ਼ੇਸ਼ ਕਰ ਕੇ ਇਹ ਸੇਵਾ ਸਿੱਖ ਇਤਹਾਸ ਦੇ ਸੁਨਿਹਰੀ ਪੰਨਿਆਂ 'ਤੇ ਦਰਜ ਹੋਵੇਗੀ।
ਇਨ੍ਹਾਂ ਸੇਵਾਵਾਂ ਪ੍ਰਤੀ ਵਿਸ਼ੇਸ਼ ਸਲਾਘਾਂ ਕਰਦੇ ਹੋਏ ਸਿੱਖ ਕੌਮ ਦੀਆਂ ਮਹਾਨ ਨਾਮਵਰ ਸ਼ਖਸ਼ੀਅਤਾਂ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਸੰਤ ਬਾਬਾ ਸੇਵਾ ਸਿੰਘ ਰਾਮਪੁਰਖੇੜੇ ਵਾਲੇ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲਿਖੇ ਵਿਸ਼ੇਸ਼ ਪੱਤਰ ਰਾਹੀ ਜਿਥੇ ਧਨਵਾਦ ਕੀਤਾ ਗਿਆ ਉਸ ਦੇ ਨਾਲ-ਨਾਲ ਨਿਤੀਸ਼ ਕੁਮਾਰ ਨੂੰ ਯਾਦ ਕਰਵਾਉਦੇ ਹੋਏ ਕਿਹਾ ਇਹ ਸੰਸਾਰ ਦੇ ਮਹਾਨ ਰਹਿਬਰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਘਰ ਦੀ ਸੇਵਾ ਕਰ ਕੇ ਸਾਬਤ ਕਰ ਦਿਤਾ ਕਿ ਗੁਰੂ ਸਾਹਿਬ ਸਾਰੀ ਮਨੁੱਖਤਾ ਦੇ ਸਾਂਝੇ ਸਨ। ਇਹ ਵੀ ਸੱਚਾਈ ਹੈ ਗੁਰੂ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰਨ ਵਾਲੇ ਹਮੇਸ਼ਾ ਹੀ ਬਖ਼ਸ਼ਿਸ਼ਾਂ ਦੇ ਪਾਤਰ ਬਣੇ ਹਨ। ਤਿੰਨਾਂ ਸੰਤਾਂ ਨੇ ਕਿਹਾ ਉਹ ਮਹਿਸੂਸ ਕਰਦੇ ਹਨ ਕਿ ਜਿਸ ਤਰ੍ਹਾਂ ਬਿਹਾਰ ਸਰਕਾਰ ਨੇ ਇਕ ਨਿਮਾਣੇ ਅਤਿ-ਨਿਮਰਤਾ ਨਾਲ ਸੰਗਤ ਪ੍ਰਤੀ ਸ਼ਰਧਾ ਵਿਸ਼ਵਾਸ ਬਿਨਾਂ ਕਿਸੇ ਰਾਜਨੀਤਕ ਲਾਭ ਹਾਨੀ ਦਿਖਾਇਆ ਹੈ ਜੋ ਕਿ ਅਕਾਲ ਪੁਰਖ਼ ਦੇ ਘਰ ਪ੍ਰਵਾਨ ਹੁੰਦਾ ਹੈ। ਗੁਰੂ ਘਰ ਦਾ ਇਤਹਾਸ ਗਵਾਹ ਹੈ ਜਿਸ ਨੇ ਸੰਗਤ ਦੀ ਖੁਸ਼ੀ ਪ੍ਰਾਪਤ ਕਰ ਲਈ ਉਸ 'ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਬੇਅੰਤ ਹੁੰਦੀਆ ਹਨ ਭਾਵੇਂ ਕਿ ਮਹਾਨ ਸੇਵਾ ਬਦਲੇ ਦੁਨਿਆਵੀਂ ਤਾਕਤ ਤੇ ਅਹੁਦੇ ਬਹੁਤ ਛੋਟੇ ਰਹਿ ਜਾਦੇ ਹਨ ਪ੍ਰੰਤੂ ਫਿਰ ਅੱਜ ਅਸੀਂ ਸਮੁੱਚੀ ਸਿੱਖ ਸੰਗਤ ਦੀਆਂ ਤੁਹਾਡੇ ਵਲੋਂ ਲਈਆਂ ਅਸੀਸਾਂ ਲਈ ਅਰਦਾਸ ਕਰਦੇ ਹਾਂ ਕਿ ਕੱਲ੍ਹ ਆਉਣ ਵਾਲਾ ਪ੍ਰਧਾਨ ਮੰਤਰੀ ਇਸ ਦੇਸ਼ ਦਾ ਨਿਤੀਸ਼ ਕੁਮਾਰ ਹੋਵੇ, ਜਿਸ ਨੇ ਸਿੱਖਾਂ ਦੇ ਮਹਾਨ ਗੁਰੂ ਖ਼ਾਲਸੇ ਦੇ ਬਾਨੀ ਅਤੇ ਮਨੁੱਖਤਾ ਲਈ ਸਾਰਾ ਸਰਬੰਸ ਕੁਰਬਾਨ ਕਰਨ ਵਾਲੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪ੍ਰਤੀ ਅਥਾਹ ਸ਼ਰਧਾ ਵਿਸ਼ਵਾਸ ਦੀ ਮਹਾਨ ਮਿਸਾਲ ਪੈਦਾ ਕੀਤੀ। ਪੱਤਰ ਵਿਚ ਲਿਖਿਆ ਹੈ ਕਿ ਸਿੱਖ ਕੌਮ ਦਸਮ ਪਿਤਾ ਦੀ ਸਾਜੀ ਨਿਵਾਜੀ ਮਹਾਨ ਕੌਮ ਹੈ, ਜਿਸ ਨੇ ਵੀ ਕਦੇ ਗੁਰੂ ਸਾਹਿਬ ਪ੍ਰਤੀ ਜਾਂ ਮਨੁੱਖਤਾ ਤਾਂਈ ਚੰਗਾ ਕੰਮ ਕੀਤਾ ਉਸ ਨੂੰ ਬਹੁਤ ਵੱਡੇ ਪੱਧਰ 'ਤੇ ਸਤਿਕਾਰ ਦਿਤਾ।


ਸਾਡਾ ਵਿਸ਼ਵਾਸ ਹੈ ਕਦੇ ਵੀ ਸਿੱਖ ਕੌਮ ਤੁਹਾਡੀਆਂ ਕੀਤੀਆਂ ਮਹਾਨ ਸੇਵਾਵਾਂ ਨੂੰ ਭੁਲਾ ਨਹੀ ਸਕੇਗੀ। ਇਨ੍ਹਾਂ ਸੰਤਾਂ ਨੇ ਕਿਹਾ ਨਿਤੀਸ਼ ਕੁਮਾਰ ਦੀਆਂ ਸੇਵਾਵਾਂ ਦੀਆ ਕਨਸੋਆਂ ਸਮੁੱਚੇ ਸੰਸਾਰ ਭਰ ਦੇ ਸਿੱਖ ਦੇ ਮਨਾਂ ਵਿਚ ਅਪਣੀ ਨਿਵੇਕਲੀ ਛਾਪ ਪੈਦਾ ਕਰ ਗਈ। ਸਚੁਮੱਚ ਤੁਸੀਂ ਇਹ ਮਹਾਨ ਸੇਵਾਵਾਂ ਨਿਭਾ ਕੇ ਗੁਰੂ ਸਾਹਿਬ ਜੀ ਮਹਾਨ ਸੇਵਕ ਰਾਜਾ ਫਤਿਹ ਚੰਦ ਮੈਣੀ ਦੀ ਮਹਾਨ ਵਿਰਾਸਤ ਨੂੰ ਹੋਰ ਵਧੇਰੇ ਮਜ਼ਬੂਤ ਕਰ ਦਿਤਾ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿਚ ਕਿਸੇ ਸਿੱਖ ਕੌਮ ਦੇ ਮਹਾਨ ਦਿਹਾੜੇ ਵਿਚ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਨਿਤੀਸ਼ ਕੁਮਾਰ ਪਹਿਲੇ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ। ਸੰਤ ਸਮਾਜ ਨੇ ਇਕ ਅਹਿਮ ਮੁੱਦਾ ਚੁਕਦੇ ਹੋਏ ਕਿਹਾ ਕਿ ਇਕ ਗੱਲ ਹੋਰ ਵੀ ਸਾਹਮਣੇ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਪੂਰੇ ਭਾਰਤ ਵਿਚੋਂ ਸ਼ਰਧਾਲੂ ਜਿਨ੍ਹਾਂ ਵਿਚ ਗ਼ੈਰ ਸਿੱਖਾਂ ਦੀ ਗਿਣਤੀ ਵੀ ਵੱਡੇ ਪੱਧਰ 'ਤੇ ਹੈ ਉਸ ਪ੍ਰਤੀ ਬਿਹਾਰ ਸਰਕਾਰ ਵਲੋਂ ਕੀਤਾ ਪ੍ਰਚਾਰ ਵੀ ਅਹਿਮ ਯੋਗਦਾਨ ਪਾ ਰਿਹਾ ਹੈ। ਜੇਕਰ ਅਸੀਂ ਪੂਰੀ ਈਮਾਨਦਾਰੀ ਨਾਲ ਸਿੱਖ ਕੌੰਮ ਦੇ ਮਹਾਨ ਫ਼ਲਸਫ਼ੇ ਨੂੰ ਭਾਰਤ ਪੱਧਰ 'ਤੇ ਲਿਜਾਂਦੇ ਤਾਂ ਅਸੀ ਇਸ ਭਾਰਤ ਵਿਚ ਵੱਡੇ ਫੈਲਾਅ ਵਿਚ ਹੋਣਾ ਸੀ ਜਿਸ ਲਈ ਉਂਜ ਵੀ ਸਾਨੂੰ ਸੰਸਥਾਪਕ ਰੂਪ ਵਿਚ ਮਿਲ ਬੈਠ ਕੇ ਮੰਥਨ ਕਰਨ ਦੀ ਜ਼ਰੂਰਤ ਹੈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman