ਅਵਤਾਰ ਬਰਾੜ ਦੇ ਨਜ਼ਦੀਕੀ ਸਾਥੀਆਂ ਵਲੋਂ ਕਿੱਕੀ ਢਿੱਲੋਂ ਦੀ ਹਮਾਇਤ ਦਾ ਐਲਾਨ

ਅਵਤਾਰ ਬਰਾੜ ਦੇ ਨਜ਼ਦੀਕੀ ਸਾਥੀਆਂ ਵਲੋਂ ਕਿੱਕੀ ਢਿੱਲੋਂ ਦੀ ਹਮਾਇਤ ਦਾ ਐਲਾਨ

January 04, 2017 11:06 PM


ਸਾਦਿਕ, 4 ਜਨਵਰੀ (ਰਛਪਾਲ ਸਿੰਘ ਬਰਾੜ): ਸਵਰਗੀ ਮੁਖਤਿਆਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਦੇ ਪੋਤਰੇ ਅਤੇ ਸਵਰਗੀ ਅਵਤਾਰ ਸਿੰਘ ਬਰਾੜ ਸਾਬਕਾ ਮੰਤਰੀ ਦੇ ਨਜ਼ਦੀਕੀ ਸਾਥੀ ਸ਼ਿਵਰਾਜ ਸਿੰਘ ਢਿੱਲੋਂ ਵਾਈਸ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸਾਦਿਕ ਵਲੋਂ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਹਮਾਇਤ ਦੇ ਫ਼ੈਸਲੇ ਨਾਲ ਕਾਂਗਰਸ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹ ਦਿਤਾ ਹੈ। ਸਿਆਸਤ ਵਿਚ ਢਿੱਲੋਂ ਪਰਵਾਰ ਅਪਣਾ ਵੱਖਰਾ ਮੁਕਾਮ ਤੇ ਅਧਾਰ ਰਖਦਾ ਹੈ। ਸਾਦਿਕ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਭੋਲੂਵਾਲਾ ਨੇ ਕਿਹਾ ਕਿ ਇਹ ਪਰਵਾਰ ਸ. ਬਰਾੜ ਦੇ ਅਤਿ ਨਜ਼ਦੀਕੀਆਂ ਵਿਚੋਂ ਸੀ ਪਰ ਉਨ੍ਹਾਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਢਿੱਲੋਂ ਪਰਵਾਰ ਦੁਚਿਤੀ ਵਿਚ ਸੀ ਪਰ ਸ. ਬਰਾੜ ਨਾਲ ਪਰਵਾਰ ਦੀ ਨੇੜਤਾ ਕਾਰਨ ਉਨ੍ਹਾਂ ਦੇ ਨਾਲ ਤਾਂ ਰਹੇ ਪਰ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋਏ।  


ੈਨੂੰ ਨਿੱਜੀ ਤੌਰ ਤੇ ਫਾਇਦਾ ਹੋਇਆ ਹੈ ਉਥੇ ਹੀ ਹਿਠਾੜ ਦੀ ਕਮਾਂਡ ਸੰਭਾਲਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਇਨਾਂ ਨੂੰ ਫਰੀਦਕੋਟ ਦਿਹਾਤੀ ਦਾ ਬਲਾਕ ਪ੍ਰਧਾਨ ਬਣਾ ਕੇ ਮਾਣ ਦਿੱਤਾ ਜਾ ਰਿਹਾ ਹੈ ਤੇ ਕਾਂਗਰਸ ਦੀ ਸਰਕਾਰ ਬਨਣ ਉਪਰੰਤ ਢਿੱਲੋਂ ਅਤੇ ਸਾਥੀਆਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ।ਕਿੱਕੀ ਢਿੱਲੋਂ ਨੇ  ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਕਹਿਣ ਤੇ ਨਾ ਮੈਂ ਰੇਤਾ-ਬਜਰੀ ਵੇਚ ਸਕਦਾ ਸੀ, ਨਾ ਨਸ਼ੇ ਤੇ ਨਾ ਹੀ ਪੰਜਾਬ ਲੁੱਟ ਸਕਦਾ ਸੀ ਜਿਸ ਕਾਰਨ ਮੈਂ ਅਕਾਲੀ ਦਲ ਛੱਡਿਆ। ਲੋਕਾਂ ਨਾਲ ਨੇੜਤਾ ਸਿਰਫ ਵੋਟਾਂ ਤੱਕ ਨਹੀਂ ਹੋਣੀ ਚਾਹੀਦੀ ਸਗੋਂ ਇਨਸਾਨੀਅਤ ਦਾ ਰਿਸ਼ਤਾ ਵੀ ਜਰੂਰੀ ਹੈ। ਉਨਾਂ ਝਾੜੂ ਵਾਲਿਆਂ ਤੋਂ ਸੁਚੇਤ ਕਰਦਿਆਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਵੀ ਅਪੀਲ ਕਰਦਿਆਂ ਪੰਜਾਬ ਦੇ ਭਲੇ ਲਈ ਕਾਂਗਰਸ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ। ਅੰਤ ਵਿਚ ਸ਼ਿਵਰਾਜ ਸਿੰਘ ਢਿੱਲੋਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਕਾਂਗਰਸੀ ਪਾਰਟੀ ਦੀ ਬੇਹਤਰੀ ਲਈ ਪੂਰਨ ਸਹਿਯੋਗ ਦੇਣਗੇ ਅਤੇ ਕਿੱਕੀ ਢਿੱਲੋਂ ਨੂੰ ਜਿਤਾ ਕੇ ਫਰੀਦਕੋਟ ਦੀ ਸੀਟ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਪਾਉਣ ਲਈ ਕੋਈ ਕਸਰ ਨਹੀਂ ਛੱਡਣਗੇ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman